Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਤਲਾਨਾ ਹਮਲੇ 'ਚ ਜ਼ਖਮੀ ਹੋਏ ਸਿੱਖ ਕਾਰਕੁੰਨ ਜੋਗਾ ਸਿੰਘ ਖਾਲਿਸਤਾਨੀ ਨੇ ਦਮ ਤੋੜਿਆ

Posted on October 6th, 2016


ਲੁਧਿਆਣਾ (ਚੜ੍ਹਦੀ ਕਲਾ ਬਿਊਰੋ)- ਕਾਤਲਾਨਾ ਹਮਲੇ 'ਚ ਜ਼ਖਮੀ ਹੋਏ ਸਿੱਖ ਕਾਰਕੁੰਨ ਜੋਗਾ ਸਿੰਘ ਖਾਲਿਸਤਾਨੀ ਨੇ ਵੀਰਵਾਰ ਸ਼ਾਮ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ਹੈ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਜੋਗਾ ਸਿੰਘ ਉੱਤੇ 1 ਜੁਲਾਈ ਨੂੰ ਲੁਧਿਆਣਾ ਦੇ ਚੂਹੜਪੁਰ ਇਲਾਕੇ 'ਚ ਇਨੋਵਾ ਕਾਰ ਵਿਚ ਸਵਾਰ ਹਮਲਾਵਰਾਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਜੋਗਾ ਸਿੰਘ ਖਾਲਿਸਤਾਨੀ ਤੇ ਉਨ੍ਹਾਂ ਦਾ ਇਕ ਸਾਥੀ ਗੰਭੀਰ ਜ਼ਖ਼ਮੀ ਹੋ ਗਏ ਸਨ। ਜਦੋਂ ਜੋਗਾ ਸਿੰਘ ਖਾਲਿਸਤਾਨੀ ਆਪਣੇ ਤਿੰਨ ਸਾਥੀਆਂ ਨਾਲ ਚੂਹੜਪੁਰ ਰੋਡ 'ਤੇ ਮੋਟਰ ਸਾਈਕਲਾਂ 'ਤੇ ਜਾ ਰਹੇ ਸਨ ਤਾਂ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ ਸੀ। ਇਸ ਉੱਤੇ ਜੋਗਾ ਸਿੰਘ ਖਾਲਿਸਤਾਨੀ ਅਤੇ ਉਨ੍ਹਾਂ ਦੀ ਪਿਛਲੀ ਸੀਟ 'ਤੇ ਬੈਠਾ ਸੁਖਵਿੰਦਰ ਸਿੰਘ ਦੋਵੇਂ ਹੇਠਾਂ ਡਿੱਗ ਪਏ। ਇਨੋਵਾ ਕਾਰ 'ਚ ਛੇ ਦੇ ਕਰੀਬ ਹਮਲਾਵਰ ਸਵਾਰ ਸਨ, ਜਿਨ੍ਹਾਂ ਨੇ ਕਾਰ ਵਿਚੋਂ ਉੱਤਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਇਸ ਮਾਮਲੇ 'ਚ 4 ਵਿਅਕਤੀ ਹਿਰਾਸਤ 'ਚ ਵੀ ਲਏ ਗਏ ਸਨ ਪਰ ਪੁਲਿਸ ਜਾਂਚ 'ਚ ਕੁਝ ਵੀ ਬਾਹਰ ਨਹੀਂ ਆਇਆ।

ਜੋਗਾ ਸਿੰਘ ਖਾਲਿਸਤਾਨੀ ਕਿਸੇ ਜਥੇਬੰਦੀ ਨਾਲ ਜੁੜੇ ਹੋਏ ਨਹੀਂ ਸਨ ਪਰ ਉਹ ਹਮੇਸ਼ਾ ਸਿੱਖ ਪੰਥ ਦੇ ਮੁੱਦਿਆਂ ਨੂੰ ਠੋਕ ਕੇ ਉਠਾਉਂਦੇ ਸਨ। ਮੌਜੂਦਾ ਸਮੇਂ ਪੰਥ 'ਤੇ ਕੋਈ ਭੀੜ ਪੈਂਦੀ ਜਾਂ ਕੋਈ ਦੁਸ਼ਟ ਲਲਕਾਰਦਾ ਤਾਂ ਓਸ ਵੇਲੇ ਮੱਲੋ-ਮੱਲੀ ਨਿਗ੍ਹਾ ਜੋਗਾ ਸਿੰਘ ਨੂੰ ਲੱਭਣ ਲੱਗ ਪੈਂਦੀ ਸੀ। ਜਿੱਥੇ ਕਿਤੇ ਵੀ ਸਿੱਖਾਂ ਨੂੰ ਵੰਗਾਰਿਆਂ ਗਿਆ, ਜੋਗਾ ਸਿੰਘ ਨੇ ਕਦੇ ਇਹ ਨਹੀਂ ਸੀ ਦੇਖਿਆ ਕਿ ਉਸ ਦੇ ਮਗਰ ਕੌਣ ਹੈ, ਇੱਕਲਾ ਹੀ ਜਾ ਕੇ ਹਿੱਕ 'ਚ ਵੱਜਦਾ ਸੀ।

ਇਤਿਹਾਸ ਗਵਾਹ ਹੈ ਕਿ ਸੂਰਮਿਆਂ ਦੀਆਂ ਉਮਰਾਂ ਥੋੜੀਆਂ ਹੀ ਹੁੰਦੀਆਂ ਹਨ ਪਰ ਉਹ ਲੰਮਾ ਸਮਾਂ ਲੋਕਾਂ ਦੇ ਮਨਾਂ 'ਚ ਯਾਦ ਰੱਖੇ ਜਾਂਦੇ ਹਨ। ਭਵਿੱਖ 'ਚ ਜਦ ਵੀ ਪੰਥ 'ਤੇ ਭੀੜ ਪਈ, ਸਿੱਖ ਵਿਰੋਧੀ ਤਾਕਤਾਂ ਵਲੋਂ ਕਿੱਧਰੋਂ ਲਲਕਾਰਾ ਵੱਜਿਆ ਤਾਂ ਜੋਗਾ ਸਿੰਘ ਚੇਤੇ ਆਇਆ ਕਰੇਗਾ।



Archive

RECENT STORIES

ਦਾ ਸਹੋਤਾ ਸ਼ੋਅ 9 ਮਈ 2024

Posted on May 9th, 2024

ਕੈਨੇਡਾ ਤੋਂ ਪੰਜਾਬ ਜਾ ਕੇ 'ਬਬਰ ਅਕਾਲੀ' ਅਖ਼ਬਾਰ ਕੱਢਣ ਵਾਲੇ ਸ਼ਹੀਦ ਕਰਮ ਸਿੰਘ ਬਬਰ ਦੌਲਤਪੁਰ (ਚੀਫ਼ ਐਡੀਟਰ) ਦੀ 100ਵੀਂ ਵਰ੍ਹੇ-ਗੰਢ 'ਤੇ

Posted on May 8th, 2024

ਦਾ ਸਹੋਤਾ ਸ਼ੋਅ 7 ਮਈ 2024

Posted on May 7th, 2024

ਦਾ ਸਹੋਤਾ ਸ਼ੋਅ 6 ਮਈ 2024

Posted on May 6th, 2024

ਦਾ ਸਹੋਤਾ ਸ਼ੋਅ 3 ਮਈ 2024

Posted on May 3rd, 2024

ਦਾ ਸਹੋਤਾ ਸ਼ੋਅ 2 ਮਈ 2024

Posted on May 2nd, 2024

ਦਾ ਸਹੋਤਾ ਸ਼ੋਅ 1 ਮਈ 2024

Posted on May 1st, 2024

ਦਾ ਸਹੋਤਾ ਸ਼ੋਅ 30 ਅਪ੍ਰੈਲ 2024

Posted on April 30th, 2024

ਦਾ ਸਹੋਤਾ ਸ਼ੋਅ 29 ਅਪ੍ਰੈਲ 2024

Posted on April 29th, 2024

ਦਾ ਸਹੋਤਾ ਸ਼ੋਅ 26 ਅਪ੍ਰੈਲ 2024

Posted on April 26th, 2024

ਦਾ ਸਹੋਤਾ ਸ਼ੋਅ 25 ਅਪ੍ਰੈਲ 2024

Posted on April 25th, 2024

ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

Posted on April 25th, 2024