Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੈਂਕ ਡਕੈਤੀ ਮਾਮਲੇ 'ਚ ਭਾਜਪਾ ਵਿਧਾਇਕ ਵਿਰੁੱਧ ਦੋਸ਼ ਆਇਦ

Posted on June 1st, 2013

ਬੇਟੀਆਹ (ਬਿਹਾਰ)- 14 ਸਾਲ ਪਹਿਲਾਂ ਹੋਈ ਇਕ ਬੈਂਕ ਡਕੈਤੀ ਮਾਮਲੇ 'ਚ ਸਥਾਨਕ ਅਦਾਲਤ ਨੇ ਕਾਰਵਾਈ ਕਰਦਿਆਂ ਭਾਜਪਾ ਦੇ ਵਿਧਾਇਕ ਸਮੇਤ ਚਾਰ ਦੋਸ਼ੀਆਂ ਵਿਰੁੱਧ ਦੋਸ਼ ਆਇਦ ਕੀਤੇ ਹਨ। ਸਤੀਸ਼ ਚੰਦਰ ਦੂਬੇ ਚੰਪਾਰਾ ਜ਼ਿਲ੍ਹੇ ਦੇ ਨਰਕਤੀਆਗੰਜ ਦੇ ਵਿਧਾਇਕ ਹਨ। ਵਧੀਕ ਜ਼ਿਲ੍ਹੇ ਅਤੇ ਸੈਸ਼ਨ ਅਦਾਲਤ ਜੱਜ ਬਾਗਹਾ ਕੋਲ ਪੁਲਿਸ ਨੇ ਪੰਜ ਦੋਸ਼ੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਸੀ। ਉਸ ਸਮੇਂ ਦੇ ਬੈਂਕ ਮੈਨੇਜਰ ਨੇ ਬਾਗਹਾ ਪੁਲਿਸ ਸਟੇਸ਼ਨ 'ਚ ਦੂਬੇ ਅਤੇ ਹੋਰ ਦੋਸ਼ੀਆਂ ਵਿਰੁੱਧ ਬੈਂਕ ਦੀ ਸ਼ਾਖਾ 'ਚੋਂ 2,57,700 ਰੁਪਏ ਲੁੱਟਣ ਦਾ ਮਾਮਲਾ ਦਰਜ ਕਰਵਾਇਆ ਸੀ। ਦੋਸ਼ੀਆਂ ਨੇ ਕਥਿਤ ਤੌਰ 'ਤੇ ਬੈਂਕ ਦੇ ਸੁਰੱਖਿਆ ਕਰਮਚਾਰੀ ਨੂੰ ਜ਼ਖ਼ਮੀ ਕਰਕੇ ਉਸ ਦੀ ਬੰਦੂਕ ਵੀ ਖੋਹ ਲਈ ਸੀ।



Archive

RECENT STORIES