Posted on October 20th, 2016

ਬਟਾਲਾ- ਬਟਾਲਾ ਸਥਿਤ ਇਕ ਆਸ਼ਰਮ ਦੇ 'ਕਰਨੀ ਵਾਲੇ ਬਾਬੇ' ਵੱਲੋਂ ਸਭ ਰੋਗਾਂ ਦਾ ਨਾਸ਼ ਕਰਨ ਦੇ ਨਾਂ 'ਤੇ ਇਕ ਸੌ ਰੁਪਏ ਪ੍ਰਤੀ ਵਿਅਕਤੀ ਵਸੂਲ ਕਰ ਕੇ ਦਿੱਤਾ ਗਿਆ 'ਖੀਰ ਪ੍ਰਸ਼ਾਦ' ਮੁੜ ਉਦੋਂ ਸੁਰਖੀਆਂ ਵਿਚ ਆ ਗਿਆ, ਜਦ ਬਟਾਲਾ ਵਾਸੀ ਇਕ ਔਰਤ ਦੀ ਕਥਿਤ ਤੌਰ 'ਤੇ ਪ੍ਰਸ਼ਾਦ ਖਾਣ ਤੋਂ ਬਾਅਦ ਮੌਤ ਹੋ ਗਈ। ਅਜੇ ਦੋ ਦਿਨ ਪਹਿਲਾਂ ਹੀ ਤਿਲਕ ਰਾਜ ਵਾਸੀ ਪਠਾਨਕੋਟ ਉਪਰੋਕਤ ਪ੍ਰਸ਼ਾਦ ਖਾਣ ਪਿੱਛੋਂ ਚੱਲ ਵੱਸਿਆ ਸੀ।
ਬਟਾਲਾ ਦੇ ਸਿਨੇਮਾ ਰੋਡ ਸਥਿਤ ਇਕ ਢਾਬਾ ਮਾਲਕ ਸੁਭਾਸ਼ ਭਗਤ ਦੀ ਪਤਨੀ ਸਰਿਸ਼ਟਾ ਦੇਵੀ ਖੀਰ ਪ੍ਰਸ਼ਾਦ ਦਾ ਭੋਗ ਕਰਨ ਦੇ ਥੋੜ੍ਹੀ ਦੇਰ ਬਾਅਦ ਦਮ ਤੋੜ ਗਈ, ਜਦੋਂ ਕਿ ਬਟਾਲਾ ਦੇ ਹੀ ਵਸਨੀਕ ਅਤੇ ਰੈਡੀਮੇਡ ਕੱਪੜਿਆਂ ਦੇ ਵਪਾਰੀ ਮੁਨੀਸ਼ ਸਚਦੇਵਾ ਦੀ ਹਾਲਤ ਪ੍ਰਸ਼ਾਦ ਖਾਣ ਦੇ ਤੁਰੰਤ ਬਾਅਦ ਵਿਗੜ ਗਈ। ਉਨ੍ਹਾਂ ਨੂੰ ਪੇਚਿਸ਼ ਅਤੇ ਉਲਟੀਆਂ ਦੀ ਸ਼ਿਕਾਇਤ ਹੋਣ 'ਤੇ ਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਪਰ ਕਾਬੂ ਹੇਠ ਦੱਸੀ ਜਾ ਰਹੀ ਹੈ।
ਸੁਭਾਸ਼ ਭਗਤ ਅਤੇ ਮੁਨੀਸ਼ ਸਚਦੇਵਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਟੀਵੀ ਚੈਨਲਾਂ 'ਤੇ ਇਸ਼ਤਿਹਾਰ ਦੇਖ ਕੇ ਸੌ-ਸੌ ਰੁਪਏ ਪ੍ਰਤੀ ਵਿਅਕਤੀ ਅਦਾ ਕਰਕੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਕਤ 'ਖੀਰ ਪ੍ਰਸ਼ਾਦ' ਹਾਸਿਲ ਕੀਤਾ ਸੀ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026