Posted on October 20th, 2016

<p>ਕਮਾਂਡਰ ਜ਼ਾਕਿਰ ਰਸ਼ੀਦ ਭੱਟ ਉਰਫ਼ 'ਮੂਸਾ' <br></p>
ਸਿੱਖ ਵੀ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋਣ ਲਈ ਅਪੀਲ ਕਰ ਰਹੇ ਹਨ
ਸ੍ਰੀਨਗਰ- ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ 1990 ਵਿਚ ਘਾਟੀ ਤੋਂ ਉਜੜਨ ਲਈ ਮਜਬੂਰ ਹੋਏ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਅਪਣੇ ਘਰਾਂ ਵਿਚ ਪਰਤਣ ਲਈ ਕਿਹਾ ਹੈ। ਜਥੇਬੰਦੀ ਨੇ ਕਿਹਾ ਹੈ ਕਿ ਉਹ ਸਿੱਖ ਨੌਜਵਾਨਾਂ ਦਾ ਇਕ ਵੱਖਰਾ ਸਮੂਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਸੰਗਠਨ ਦੇ ਕਮਾਂਡਰ ਜ਼ਾਕਿਰ ਰਸ਼ੀਦ ਭੱਟ ਉਰਫ਼ 'ਮੂਸਾ' ਨੇ ਇਕ ਸੰਖੇਪ ਵੀਡੀਉ ਸੰਦੇਸ਼ ਵਿਚ ਕਿਹਾ, ''ਅਸੀਂ ਕਸ਼ਮੀਰੀ ਪੰਡਤਾਂ ਨੂੰ ਆਪੋ-ਅਪਣੇ ਘਰਾਂ ਵਿਚ ਪਰਤਣ ਦੀ ਅਪੀਲ ਕਰਦੇ ਹਾਂ। ਅਸੀਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਹਾਂ।''
ਮਾਰੇ ਜਾ ਚੁੱਕੇ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ 'ਉਤਰਾਧਿਕਾਰੀ' ਨੇ ਕਿਹਾ, ''ਉਨ੍ਹਾਂ ਨੂੰ ਉਨ੍ਹਾਂ ਪੰਡਤਾਂ ਵੱਲ ਵੇਖਣਾ ਚਾਹੀਦਾ ਹੈ, ਜੋ ਕਦੇ ਕਸ਼ਮੀਰ ਛੱਡ ਕੇ ਨਹੀਂ ਗਏ। ਉਨ੍ਹਾਂ ਨੂੰ ਪ੍ਰੇਸ਼ਾਨ ਜਾਂ ਉਨ੍ਹਾਂ ਦੀ ਹੱਤਿਆ ਕਿਸ ਨੇ ਕੀਤੀ?'' ਵੀਡੀਉ ਵਿਚ ਫ਼ੌਜੀ ਵਰਦੀ ਅਤੇ ਇਕ ਹੱਥਗੋਲੇ ਨਾਲ ਖੇਡਦਿਆਂ ਨਜ਼ਰ ਆਏ ਭੱਟ ਨੇ ਦਲੀਲ ਦਿੱਤੀ ਕਿ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾਬੱਧ ਰਣਨੀਤੀ ਤਹਿਤ ਪੰਡਤਾਂ ਨੂੰ ਘਾਟੀ ਛੱਡਣ ਲਈ ਮਜਬੂਰ ਕੀਤਾ ਗਿਆ।
ਭੱਟ ਨੇ ਪੰਜਾਬ ਦੇ ਇਕ ਕਾਲਜ 'ਚ ਇੰਜੀਨੀਅਰਿੰਗ ਦਾ ਕੋਰਸ ਵਿਚਾਲੇ ਛੱਡ ਦਿਤਾ ਸੀ ਅਤੇ ਕੁੱਝ ਸਾਲ ਪਹਿਲਾਂ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋਇਆ ਸੀ। ਉਸ ਨੇ ਦਾਅਵਾ ਕੀਤਾ ਕਿ ਸਰਕਾਰ ਪੰਜਾਬ ਵਿਚ 'ਆਪ੍ਰੇਸ਼ਨ ਬਲੂ ਸਟਾਰ' ਵਾਂਗ ਘਾਟੀ ਵਿਚ ਕਾਰਵਾਈ ਦੀ ਯੋਜਨਾ ਬਣਾ ਰਹੀ ਹੈ। ਭੱਟ ਨੇ 1.38 ਮਿੰਟ ਦੀ ਵੀਡੀਉ ਵਿਚ ਪ੍ਰਗਟਾਵਾ ਕੀਤਾ ਕਿ ਉਹ ਸੰਗਠਨ ਵਿਚ ਸਿੱਖ ਨੌਜਵਾਨਾਂ ਲਈ ਇਕ ਵੱਖਰਾ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਉਸ ਨੇ ਕਿਹਾ, ''ਸਾਡੇ ਸਿੱਖ ਵੀਰ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋਣ ਲਈ ਅਪੀਲ ਕਰ ਰਹੇ ਹਨ। ਅਸੀਂ ਹਰ ਮੋਰਚੇ 'ਤੇ ਉਨ੍ਹਾਂ ਨਾਲ ਹਾਂ ਅਤੇ ਅਸੀਂ ਸੰਗਠਨ ਵਿਚ ਸਿੱਖਾਂ ਲਈ ਇਕ ਵਿਸ਼ੇਸ਼ ਸਮੂਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਨੂੰ ਬਣਾਵਾਂਗੇ।''

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026