Posted on November 11th, 2016

ਸਰੀ (ਅਕਾਲ ਗਾਰਡੀਅਨ ਬਿਊਰੋ) - ਵੈਨਕੂਵਰ ਤੋਂ ਕੈਲਗਿਰੀ ਜਾਂਦਿਆਂ ਹਾਈਵੇ ਵੰਨ ਦੇ ਨਾਲ ਸਥਿਤ ਬੀ. ਸੀ. ਦੇ ਸ਼ਹਿਰ ਗੋਲਡਨ ਦੇ ਸਿੱਖਾਂ ਨੂੰ ਬੀ. ਸੀ. ਸਰਕਾਰ ਨੇ ਮਾਣ-ਤਾਣ ਦਿੰਦਿਆਂ ਉੱਥੇ ਇੱਕ ਸਾਈਨ ਬੋਰਡ ਸਥਾਪਤ ਕੀਤਾ ਹੈ, ਜੋ ਗੋਲਡਨ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਬਜ਼ੁਰਗਾਂ ਦੀ ਯਾਦ ਕਰਵਾਉਂਦਾ ਹੈ।
ਦੱਸਣਯੋਗ ਹੈ ਕਿ 1902 ਵਿੱਚ ਕੁਝ ਸਿੱਖ ਕੋਲੰਬੀਆ ਰਿਵਰ ਫੈਕਟਰੀ ਵਿੱਚ ਕੰਮ ਕਰਨ
ਵਾਸਤੇ ਗੋਲਡਨ ਪੁੱਜੇ ਸਨ ਅਤੇ ਇੱਥੇ ਹੀ ਕੰਮ ਕਰਦਿਆਂ ਉਨ੍ਹਾਂ ਨੇ ਗੁਰਦੁਆਰਾ ਵੀ ਸਥਾਪਤ ਕੀਤਾ
ਸੀ। ਕੰਮ ਦੀ ਘਾਟ ਅਤੇ ਬੱਚਿਆਂ ਦੇ ਵੱਡੇ ਹੋਣ ਕਾਰਨ ਗੋਲਡਨ ਸ਼ਹਿਰ ਤੋਂ ਬਹੁਤ ਸਾਰੇ ਪੰਜਾਬੀ
ਬੇਸ਼ੱਕ ਹੁਣ ਗਰੇਟਰ ਵੈਨਕੂਵਰ ਏਰੀਏ ਵਿੱਚ ਆਣ ਕੇ ਰਹਿਣ ਲੱਗੇ ਹਨ ਪਰ ਫਿਰ ਵੀ ਹਾਲੇ ਪੰਜਾਬੀਆਂ ਦੀ
ਕੁਝ ਅਬਾਦੀ ਇਸ ਸ਼ਹਿਰ ਵਿੱਚ ਰਹਿ ਰਹੀ ਹੈ। ਗੋਲਡਨ ਦੇ ਸਿੱਖਾਂ ਨੇ ਬੀ. ਸੀ. ਸਰਕਾਰ ਦਾ ਧੰਨਵਾਦ
ਕੀਤਾ ਹੈ ਕਿ ਉਨ੍ਹਾਂ ਗੋਲਡਨ ਸ਼ਹਿਰ ਦੀ ਤਰੱਕੀ ਵਿੱਚ ਪਾਏ ਯੋਗਦਾਨ ਲਈ ਸਿੱਖਾਂ ਨੂੰ ਯਾਦ ਕੀਤਾ
ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026