Posted on December 4th, 2016

ਨਵੀਂ ਦਿੱਲੀ, 4 ਦਸੰਬਰ: ਜੰਮੂ-ਕਸ਼ਮੀਰ ਬਾਰੇ ਕਰਵਾਏ ਗਏ ਇਕ ਸਰਵੇਖਣ 'ਚ 49 ਫ਼ੀ ਸਦੀ ਹਿੰਦੀ ਪੱਤਰਕਾਰਾਂ ਨੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਕਸ਼ਮੀਰੀਆਂ ਨਾਲ ਗੱਲਬਾਤ ਨੂੰ ਬੇਹਤਰੀਨ ਬਦਲ ਮੰਨਿਆ ਹੈ, ਜਦੋਂ ਕਿ 10 ਫ਼ੀ ਸਦੀ ਪੱਤਰਕਾਰਾਂ ਨੂੰ ਲਗਦਾ ਹੈ ਕਿ ਫ਼ੌਜੀ ਬਲਾਂ ਰਾਹੀਂ ਹੀ ਇਸ ਮੁੱਦੇ ਦਾ ਹੱਲ ਸੰਭਵ ਹੈ। ਨਾਲ ਹੀ 55 ਫ਼ੀ ਸਦੀ ਪੱਤਰਕਾਰਾਂ ਨੇ ਮੰਨਿਆ ਕਿ ਕਸ਼ਮੀਰ 'ਚ ਵੱਖਵਾਦ ਦੀ ਭਾਵਨਾ ਪਾਕਿਸਤਾਨ ਕਾਰਨ ਪੈਦਾ ਹੋਈ ਹੈ, ਜਦੋਂ ਕਿ 45 ਫ਼ੀ ਸਦੀ ਪੱਤਰਕਾਰ ਇਸ ਨਾਲ ਸਹਿਮਤ ਨਹੀਂ ਹਨ।
ਮੀਡੀਆ ਸਟੱਡੀਜ਼ ਗਰੁੱਪ (ਐਮਐਸਜੀ) ਵਲੋਂ 'ਹਿੰਦੀ ਦੇ ਪੱਤਰਕਾਰ ਅਤੇ ਕਸ਼ਮੀਰ' ਵਿਸ਼ੇ 'ਤੇ ਕੀਤੇ ਗਏ ਇਕ ਸਰਵੇਖਣ 'ਚ 61 ਫ਼ੀ ਸਦੀ ਹਿੰਦੀ ਪੱਤਰਕਾਰਾਂ ਨੇ ਇਹ ਵੀ ਮੰਨਿਆ ਕਿ ਕਸ਼ਮੀਰ ਮੁੱਦੇ 'ਤੇ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਪ੍ਰਮੁੱਖ ਅਖਬਾਰਾਂ ਦੀ ਭੂਮਿਕਾ ਸਰਾਹਣਾਯੋਗ ਨਹੀਂ ਹੈ।
ਹਿੰਦੀ ਦੇ ਪੱਤਰਕਾਰਾਂ ਦੇ ਮਨ 'ਚ ਕਸ਼ਮੀਰ ਅਤੇ ਕਸ਼ਮੀਰੀਆਂ ਪ੍ਰਤੀ ਭਾਵਨਾ ਨੂੰ ਪਰਖਣ ਦੇ ਮਕਸਦ ਨਾਲ ਇਹ ਆਨਲਾਈਨ ਸਰਵੇਖਣ 16 ਸਤੰਬਰ ਤੋਂ 22 ਅਕਤੂਬਰ ਦਰਮਿਆਨ ਕੀਤਾ ਗਿਆ, ਜਿਸ 'ਚ 80 ਤੋਂ ਜ਼ਿਆਦਾ ਹਿੰਦੀ ਦੇ ਪੱਤਰਕਾਰਾਂ ਨੇ ਹਿੱਸਾ ਲਿਆ। ਇਸ ਸਰਵੇਖਣ 'ਚ ਕੁੱਲ 21 ਸਵਾਲ ਪੁੱਛੇ ਗਏ ਸਨ।
ਸਰਵੇਖਣ 'ਚ ਸ਼ਾਮਲ ਹੋਏ 76 ਫ਼ੀ ਸਦੀ ਪੱਤਰਕਾਰਾਂ ਨੇ ਮੰਨਿਆ ਕਿ ਕਸ਼ਮੀਰ ਤੋਂ ਸਿਰਫ਼ ਹਿੰਦੂਆਂ ਦਾ ਨਹੀਂ, ਸਗੋਂ ਮੁਸਲਮਾਨਾਂ ਅਤੇ ਹੋਰ ਕਸ਼ਮੀਰੀਆਂ ਦਾ ਵੀ ਮੁੜ-ਵਸੇਬਾ ਹੋਇਆ ਹੈ, ਜਦੋਂ ਕਿ 34 ਫ਼ੀ ਸਦੀ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਕਿ ਪੰਡਿਤ ਸਰਨੇਮ ਦੀ ਵਰਤੋਂ ਕਰਨ ਵਾਲੇ ਕਸ਼ਮੀਰੀ ਹਿੰਦੂ ਹੀ ਨਹੀਂ ਹੁੰਦੇ, ਸਗੋਂ ਕਸ਼ਮੀਰੀ ਮੁਸਲਮਾਨ ਵੀ ਹੁੰਦੇ ਹਨ।
ਇਸ ਸਰਵੇਖਣ 'ਚ ਸ਼ਾਮਲ ਹੋਏ 51 ਫ਼ੀ ਸਦੀ ਪੱਤਰਕਾਰਾਂ ਨੇ ਮੰਨਿਆ ਕਿ ਹਿੰਦੀ ਪੱਟੀ ਦੇ ਲੋਕਾਂ 'ਚ ਕਸ਼ਮੀਰ ਪ੍ਰਤੀ ਵੱਖਵਾਦੀ ਦੀ ਭਾਵਨਾ ਰਹਿੰਦੀ ਹੈ। ਸਰਵੇਖਣ 'ਚ ਹਿੱਸਾ ਲੈਣ ਵਾਲੇ 58 ਫ਼ੀ ਸਦੀ ਪੱਤਰਕਾਰਾਂ ਨੇ ਕਿਹਾ ਕਿ ਉਹ ਕਸ਼ਮੀਰ ਦੇ ਝੰਡੇ ਦੀ ਪਛਾਣ ਨਹੀਂ ਕਰ ਸਕਦੇ, ਜਦੋਂ ਕਿ 68 ਫ਼ੀ ਸਦੀ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਹੈ ਕਿ ਹੁਰੀਅਤ ਕਾਨਫ਼ਰੰਸ ਦੇ ਨਰਮਪੰਥੀ ਧੜੇ ਦੇ ਪ੍ਰਮੁੱਖ ਮੀਰਵਾਈਜ਼ ਉਮਰ ਫ਼ਾਰੂਕ ਅਸਲ 'ਚ ਧਾਰਮਕ ਮੁਖੀ ਹਨ।
(ਪੀਟੀਆਈ)

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026