Posted on June 3rd, 2013

ਨਵੀਂ ਦਿੱਲੀ -ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਵਿਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹਵਾਲਾ ਕਾਰੋਬਾਰ ਵਿਚਾਲੇ ਸਬੰਧਾਂ ਦਾ ਪਰਦਾਫਾਸ਼ ਕੀਤਾ ਹੈ | ਏਜੰਸੀ ਨੇ ਪਿਛਲੇ 6 ਮਹੀਨਿਆਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰੀਅਲ ਇਸਟੇਟ ਕਾਰੋਬਾਰ ਰਾਹੀਂ ਜੁਟਾਏ ਗੈਰ-ਕਾਨੂੰਨੀ ਹਵਾਲਾ ਪੈਸੇ ਨੂੰ ਚਿੱਟੇ ਵਿਚ ਬਦਲਣ ਦੇ ਚੱਲ ਰਹੇ ਨਿਰੰਤਰ ਨਾਜਾਇਜ਼ ਕਾਰੋਬਾਰ ਦਾ ਪਤਾ ਲਾਇਆ ਹੈ | ਇਹ ਰਕਮ 500 ਕਰੋੜ ਰੁਪਏ ਦੇ ਕਰੀਬ ਹੈ |
ਏਜੰਸੀ ਜਿਸ ਨੇ ਜਲੰਧਰ, ਲੁਧਿਆਣਾ, ਚੰਡੀਗੜ੍ਹ, ਫਗਵਾੜਾ ਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚਲੇ ਅਨੇਕਾਂ ਹਵਾਲਾ ਡੀਲਰਾਂ ਨੂੰ ਆਪਣੀ ਜਾਂਚ ਪੜਤਾਲ ਦੇ ਘੇਰੇ ਵਿਚ ਲਿਆ ਹੈ, ਵੱਲੋਂ ਦੋਸ਼ੀਆਂ ਦੀਆਂ ਮਹਿੰਗੀਆਂ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਏਜੰਸੀ ਵੱਲੋਂ ਇਨ੍ਹਾਂ ਮਾਮਲਿਆਂ ਵਿਚ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੀ ਬਜਾਏ ਕਾਲੇ ਧਨ ਨੂੰ ਚਿੱਟਾ ਬਣਾਉਣ ਵਿਰੋਧੀ ਐਕਟ (ਪੀ.ਐਮ.ਐਲ.ਏ) ਦੀਆਂ ਸਖਤ ਫੌਜਦਾਰੀ ਧਰਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ | ਪੀ.ਐਮ.ਐਲ.ਏ ਕਾਨੂੰਨ ਤਹਿਤ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਜ਼ਿੰਮੇਵਾਰੀ ਦੋਸ਼ੀ ਦੀ ਹੋਵੇਗੀ | ਉਸ ਦੀ ਜਾਇਦਾਦ ਜਬਤ ਕੀਤੀ ਜਾ ਸਕਦੀ ਹੈ ਤੇ ਜਮਾਨਤ ਮਿਲਣੀ ਮੁਸ਼ਕਿਲ ਹੁੰਦੀ ਹੈ ਜਦ ਕਿ ਫੇਮਾ ਤਹਿਤ ਦੋਸ਼ੀ ਵੱਧ ਤੋਂ ਵੱਧ 300% ਜ਼ੁਰਮਾਨਾ ਦੇ ਕੇ ਬਰੀ ਹੋ ਜਾਂਦੇ ਹਨ | ਏਜੰਸੀ ਨੇ ਰਾਜ ਵਿਚੋਂ ਤਲਾਸ਼ੀਆਂ ਦੌਰਾਨ 5 ਕਰੋੜ ਰੁਪਏ ਜਬਤ ਕੀਤੇ ਹਨ ਜਦ ਕਿ 500 ਕਰੋੜ ਰੁਪਏ ਗੈਰ-ਕਾਨੂੰਨੀ ਪੈਸੇ ਨਾਲ ਸਬੰਧਤ ਦਸਤਾਵੇਜ ਬਰਾਮਦ ਕੀਤੇ ਹਨ | ਸੂਤਰਾਂ ਨੇ ਦੱਸਿਆ ਕਿ ਏਜੰਸੀ ਵੱਲੋਂ ਹੁਣ ਦੋਸ਼ੀਆਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ |

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026
Posted on July 9th, 2026