Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਆਗੂ ਦੀ ਹੱਤਿਆ ਵਿਰੁੱਧ ਮੁਜ਼ਾਹਰਾ

Posted on December 30th, 2016

<p>ਸਿੱਖ ਆਗੂ ਲਾਲਾ ਡੇਲ ਸੂਜ਼ ਦੀ ਹੱਤਿਆ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਯੰਗ ਸਿੰਘ ਪੈਂਥਰਜ਼ ਸੰਸਥਾ ਦੇ ਅਹੁਦੇਦਾਰ।<br></p>



ਅੰਮ੍ਰਿਤਸਰ: ਸ੍ਰੀ ਨਨਕਾਣਾ ਸਾਹਿਬ ਦੀ ਯੰਗ ਸਿੰਘ ਪੈਂਥਰਜ਼ ਸੰਸਥਾ ਨੇ ਅਫ਼ਗਾਨਿਸਤਾਨ ਦੇ ਕੁੰਦੂਜ਼ ਸ਼ਹਿਰ ਵਿੱਚ ਕੱਲ੍ਹ ਸਿੱਖ ਭਾਈਚਾਰੇ ਦੇ ਮੁਖੀ ਲਾਲਾ ਡੇਲ ਸੂਜ਼ ਦੀ ਹੱਤਿਆ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਸੰਸਥਾ ਦੇ ਮੁਖੀ ਖ਼ਾਨ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਿੱਖ ਮਹਿਫ਼ੂਜ਼ ਨਹੀਂ ਹਨ ਅਤੇ ਘੱਟ-ਗਿਣਤੀ ਹੋਣ ਕਰਕੇ ਉਨ੍ਹਾਂ ਨੂੰ ਉਥੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਦੇ ਅਹੁਦੇਦਾਰ ਦਿਲਾਵਰ ਸਿੰਘ ਅਤੇ ਹੋਰ ਮੈਂਬਰਾਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣ ਦੀ ਮੰਗ ਕਰਦਿਆਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਕੁੰਦੂਜ਼ ਸ਼ਹਿਰ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਹਕੀਮ ਵਜੋਂ ਸੇਵਾਵਾ ਨਿਭਾਅ ਰਹੇ ਲਾਲਾ ਡੇਲ ਸੂਜ਼ ’ਤੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਾਨਲੇਵਾ ਹਮਲਾ ਹੋਇਆ ਸੀ। ਇਸ ਦੌਰਾਨ ਅਫ਼ਗ਼ਾਨਿਸਤਾਨ ਦੇ ਸਿੱਖ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਸਰਕਾਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ।



Archive

RECENT STORIES