Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਨੇ ਈਰਾਨੀ ਕਰੰਸੀ 'ਤੇ ਪਾਬੰਦੀ ਲਗਾਈ

Posted on June 4th, 2013


ਵਾਸ਼ਿੰਗਟਨ- ਅਮਰੀਕਾ ਨੇ ਇਕ ਹਫਤੇ ਵਿਚ ਤੀਜੀ ਵਾਰ ਈਰਾਨ 'ਤੇ ਨਵੀਂ ਪਾਬੰਦੀ ਲਗਾ ਕੇ ਉਸ ਦੀ ਕਰੰਸੀ ਅਤੇ ਆਟੋਮੋਬਾਈਲ ਉਦਯੋਗ ਨੂੰ ਨਿਸ਼ਾਨਾ ਬਣਾਇਆ ਹੈ। ਵਰਣਨਯੋਗ ਹੈ ਕਿ ਅਮਰੀਕਾ ਪ੍ਰਮਾਣੂ ਪ੍ਰੋਗ੍ਰਾਮ ਛੱਡਣ ਲਈ ਈਰਾਨ 'ਤੇ ਦਬਾਅ ਪਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੇ ਸਿੱਧੇ ਤੌਰ 'ਤੇ ਈਰਾਨੀ ਕਰੰਸੀ ਨੂੰ ਨਿਸ਼ਾਨਾ ਬਣਾਇਆ ਹੈ ਕਿਉਂਕਿ ਪਾਬੰਦੀਆਂ ਦੇ ਤਹਿਤ ਉਨ੍ਹਾਂ ਲੋਕਾਂ 'ਤੇ ਜੁਰਮਾਨਾ ਲਗਾਇਆ ਜਾਣਾ ਵੀ ਸ਼ਾਮਿਲ ਹੈ ਜੋ ਰਿਆਲ ਵਿਚ ਲੈਣ ਦੇਣ ਨੂੰ ਬੜਾਵਾ ਦੇਣਗੇ ਜਾਂ ਈਰਾਨ ਦੇ ਬਾਹਰ ਇਸ ਕਰੰਸੀ ਨੂੰ ਵੱਡੀ ਮਾਤਰਾ ਵਿਚ ਰੱਖਣਗੇ। ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਇਹ ਨਵਾਂ ਆਦੇਸ਼ ਜਾਰੀ ਕੀਤਾ ਹੈ। ਪਿਛਲੇ ਹਫਤੇ ਅਮਰੀਕਾ ਨੇ ਈਰਾਨ ਵਿਚ ਪੈਟਰੋਰਸਾਇਣਿਕ ਉਦਯੋਗ ਦੀਆਂ ਕੰਪਨੀਆਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਸੀ ਅਤੇ 50 ਤੋਂ ਵੱਧ ਈਰਾਨੀ ਅਧਿਕਾਰੀਆਂ ਦੇ ਖਿਲਾਫ ਪਾਬੰਦੀ ਲਗਾ ਦਿੱਤੀ ਸੀ। ਵਾੲ੍ਹੀਟ ਹਾਊਸ ਦੇ ਪ੍ਰੈਸ ਸਕੱਤਰ ਜੇ ਕਾਰਨੀ ਨੇ ਬੀਤੇ ਦਿਨ ਦਸਿਆ ਕਿ ਇਸ ਨਵੀਂ ਕਾਰਵਾਈ ਤਹਿਤ ਈਰਾਨ ਦੀ ਕਰੰਸੀ ਰਿਆਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।



Archive

RECENT STORIES