Posted on February 6th, 2017

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ 'ਚ ਦਿਹਾਤੀ ਵੋਟਰਾਂ ਵੱਲੋਂ ਇਸ ਵਾਰ ਵੀ ਸ਼ਹਿਰੀ ਵੋਟਰਾਂ ਨੂੰ ਪਛਾੜਨ ਕਾਰਨ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਦੀ ਚਿੰਤਾ ਵਧੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਦਿਹਾਤੀ ਪੰਜਾਬ ਦੇ ਵੋਟਰਾਂ ਖਾਸ ਕਰਕੇ ਮਾਲਵੇ ਦੇ ਜ਼ਿਆਦਾਤਰ ਪਿੰਡਾਂ 'ਚ ਵੱਡਾ ਹੁੰਗਾਰਾ ਮਿਲਿਆ ਹੈ, ਜੋ ਦੋਹਾਂ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ। ਦਿਹਾਤੀ ਖੇਤਰ ਦੇ ਹਲਕਿਆਂ 'ਚ ਵੋਟ 80 ਫ਼ੀਸਦੀ ਤੋਂ ਵੱਧ ਪਈ ਹੈ। ਅਜਿਹੇ ਵਿਧਾਨ ਸਭਾ ਹਲਕਿਆਂ ਦੀ ਗਿਣਤੀ 52 ਹੈ। ਨਿਰੋਲ ਸ਼ਹਿਰੀ ਵਸੋਂ ਵਾਲੇ ਵਿਧਾਨ ਸਭਾ ਹਲਕੇ, ਜਿਨ੍ਹਾਂ ਦੀ ਗਿਣਤੀ 20 ਦੇ ਕਰੀਬ ਹੈ, ਵਿੱਚੋਂ 7 ਵਿਧਾਨ ਸਭਾ ਹਲਕੇ ਹੀ ਅਜਿਹੇ ਹਨ ਜਿੱਥੇ 70 ਫ਼ੀਸਦ ਤੋਂ ਵੱਧ ਵੋਟ ਪਈ ਹੈ। ਬਾਕੀ ਦੇ 13 ਹਲਕਿਆਂ 'ਚ 70 ਫ਼ੀਸਦ ਤੋਂ ਵੀ ਘੱਟ ਵੋਟਾਂ ਪਈਆਂ ਹਨ।
ਸਭ ਤੋਂ ਵੱਧ ਵੋਟਾਂ ਮਾਨਸਾ ਜ਼ਿਲ੍ਹੇ 'ਚ ਪਈਆਂ ਅਤੇ ਸਭ ਤੋਂ ਘੱਟ ਮੁਹਾਲੀ ਜ਼ਿਲ੍ਹੇ ਵਿੱਚ।
ਵਿਧਾਨ ਸਭਾ ਦੀਆਂ ਪਿਛਲੀਆਂ ਤਿੰਨ ਚੋਣਾਂ 'ਤੇ ਝਾਤੀ ਮਾਰੀ ਜਾਵੇ ਤਾਂ ਮਾਲਵਾ, ਮਾਝਾ ਤੇ ਦੋਆਬਾ ਵੱਖ ਵੱਖ ਰੁਝਾਨ ਪੇਸ਼ ਕਰਦੇ ਹਨ। ਵੋਟਾਂ ਪੈਣ ਵਾਲੇ ਦਿਨ ਵੋਟਰਾਂ ਦੇ ਰੁਝਾਨ ਤੋਂ ਦੇਖਿਆ ਗਿਆ ਹੈ ਕਿ ਮਾਲਵੇ 'ਚ 'ਆਪ' ਨੂੰ ਚੰਗਾ ਹੁੰਗਾਰਾ ਮਿਲਿਆ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਜਿਨ੍ਹਾਂ ਦਾ ਇਸ ਖਿੱਤੇ 'ਚ ਮਜ਼ਬੂਤ ਆਧਾਰ ਹੁੰਦਾ ਸੀ, ਦੇ ਵੋਟ ਬੈਂਕ ਨੂੰ ਖੋਰਾ ਲੱਗਣਾ ਸੁਭਾਵਿਕ ਹੈ। ਦੋਆਬੇ ਤੇ ਮਾਝੇ 'ਚ ਇਸ ਵਾਰ ਵੋਟਰਾਂ ਦਾ ਝੁਕਾਅ ਕਾਂਗਰਸ ਵੱਲ ਦੇਖਿਆ ਗਿਆ। 'ਆਪ' ਨੂੰ ਇਨ੍ਹਾਂ ਦੋਹਾਂ ਖਿੱਤਿਆਂ 'ਚ ਕਾਂਗਰਸ ਮੁਕਾਬਲੇ ਘੱਟ ਹੁੰਗਾਰਾ ਮਿਲਿਆ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026