Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਰਾਨ ਦੇ ਸਿਰਮੌਰ ਧਾਰਮਿਕ ਨੇਤਾ ਵਲੋਂ ਉਮੀਦਵਾਰਾਂ ਨੂੰ ਪੱਛਮ ਪ੍ਰਤੀ ਨਰਮੀ ਨਾ ਦਿਖਾਉਣ ਦੀ ਤਾੜਨਾ

Posted on June 5th, 2013

<h2>ਆਇਤੁੱਲਾ ਅਲੀ ਖਮੇਨੇਈ</h2>

ਤਹਿਰਾਨ- ਇਰਾਨ ਦੇ ਚੋਟੀ ਦੇ ਆਗੂ ਆਇਤੁੱਲਾ ਅਲੀ ਖਮੇਨੇਈ ਨੇ ਮੁਲਕ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਪੱਛਮ ਪ੍ਰਤੀ ਨਰਮੀ ਨਾ ਦਿਖਾਉਣ। ਦੱਸਣਯੋਗ ਹੈ ਕਿ ਰਾਸ਼ਟਰਪਤੀ ਦੇ ਅੱਠ ਉਮੀਦਵਾਰਾਂ ਵਿਚੋਂ ਕਈਆਂ ਨੇ ਅਜਿਹੇ ਬਿਆਨ ਦਿੱਤੇ ਹਨ ਕਿ ਉਹ ਦੂਜੇ ਮੁਲਕਾਂ ਨਾਲ ਇਰਾਨ ਦੇ ਰਿਸ਼ਤੇ ਸੁਧਾਰਨਗੇ, ਜਿਸ ਤੋਂ ਬਾਅਦ ਸ੍ਰੀ ਖੁਮੈਨੀ ਨੇ ਇਹ ਬਿਆਨ ਦਿੱਤਾ ਹੈ।

ਇਰਾਨੀ ਇਸਲਾਮੀ ਗਣਰਾਜ ਦੇ ਬਾਨੀ ਆਇਤੁੱਲਾ ਰੁਹੋਲਾ ਖੁਮੈਨੀ ਦੀ 3 ਜੂਨ, 1989 ਨੂੰ ਹੋਈ ਮੌਤ ਦੀ ਬਰਸੀ ਮੌਕੇ ਟੀਵੀ ਰਾਹੀਂ ਆਪਣੇ ਸੰਬੋਧਨ ਵਿਚ ਆਇਤੁੱਲਾ ਅਲੀ ਖੁਮੈਨੀ ਨੇ ਕਿਹਾ, ‘‘ਕੁਝ (ਉਮੀਦਵਾਰਾਂ ਨੇ) ਇਹ ਸਮਝਦਿਆਂ ਕਿ ਅਸੀਂ ਆਪਣੇ ਦੁਸ਼ਮਣਾਂ ਦਾ ਗੁੱਸਾ ਘਟਾਉਣ ਲਈ ਉਨ੍ਹਾਂ ਨੂੰ ਕੁਝ ਛੋਟਾਂ ਦੇਵਾਂਗੇ, ਆਪਣੇ ਹਿੱਤਾਂ ਨੂੰ ਇਰਾਨੀ ਕੌਮ ਦੇ ਹਿੱਤਾਂ ਨਾਲੋਂ ਪਹਿਲ ਦਿੱਤੀ ਹੈ, ਇਹ ਗਲਤ ਹੈ।’’ ਇਰਾਨ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ 14 ਜੂਨ ਨੂੰ ਪੈਣਗੀਆਂ। ਗੌਰਤਲਬ ਹੈ ਕਿ ਅਜਿਹੇ ਮਾਮਲਿਆਂ ਉਤੇ ਸਿਖਰਲਾ ਅਖ਼ਤਿਆਰ ਸ੍ਰੀ ਖੁਮੈਨੀ ਨੂੰ ਹੀ  ਹਾਸਲ ਹੈ।

ਇਸੇ ਦੌਰਾਨ ਰਾਸ਼ਟਰਪਤੀ ਦੇ ਅਹੁਦੇ ਲਈ ਇਕ ਪੁਰਾਤਨਪੰਥੀ ਉਮੀਦਵਾਰ ਅਲੀ ਅਕਬਰ ਵਲਾਇਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਪਰਮਾਣੂ ਬੰਬ ਬਣਾਉਣ ਦਾ ਹਾਮੀ ਨਹੀਂ ਹੈ ਕਿਉਂਕਿ ਇਸਲਾਮ ਵਿਚ ਇਨ੍ਹਾਂ ਹਥਿਆਰਾਂ ਦੀ ਮਨਾਹੀ ਹੈ। ਦੱਸਣਯੋਗ ਹੈ ਕਿ ਇਰਾਨ ਦਾ ਵਿਵਾਦਗ੍ਰਸਤ ਪਰਮਾਣੁੂ ਪ੍ਰੋਗਰਾਮ ਇਸ ਦੇ ਵੱਡੀਆਂ ਤਾਕਤਾਂ ਜਿਵੇਂ ਅਮਰੀਕਾ, ਬਰਤਾਨੀਆ, ਫਰਾਂਸ, ਚੀਨ, ਰੂਸ ਤੇ ਜਰਮਨੀ ਨਾਲ ਟਕਰਾਅ ਦਾ ਕਾਰਨ ਬਣਿਆ ਹੋਇਆ ਹੈ। ਇਕ ਇੰਟਰਵਿਊ ਵਿਚ 67 ਸਾਲਾ ਸ੍ਰੀ ਵਲਾਇਤੀ ਨੇ ਕਿਹਾ, ‘‘ਅਸੀਂ ਵਾਰ-ਵਾਰ ਆਖ ਚੁੱਕੇ ਹਾਂ ਕਿ ਅਸੀਂ ਪਰਮਾਣੂ ਬੰਬ ਬਣਾਉਣ ਦੇ ਖਿਲਾਫ ਹਾਂ। ਸਾਡੇ ਸੁਪਰੀਮ ਲੀਡਰ ਨੇ ਵੀ ਕਿਹਾ ਹੈ ਕਿ ਪਰਮਾਣੂ ਬੰਬ ਬਣਾਉਣ ਦੀ ਇਸਲਾਮ ਵਿਚ ਮਨਾਹੀ ਹੈ।’’ ਉਨ੍ਹਾਂ ਦਾ ਇਸ਼ਾਰਾ ਪਰਮਾਣੂ ਬੰਬਾਂ ਖਿਲਾਫ ਸ੍ਰੀ ਖੁਮੈਨੀ ਵੱਲੋਂ ਜਾਰੀ  ਫਤਵੇ ਵੱਲ ਸੀ।



Archive

RECENT STORIES