Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਸੱਜਣ ਕੁਮਾਰ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ'

Posted on May 2nd, 2017


ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਜੋ 1984 ਸਿੱਖ ਕਤਲੇਆਮ ਦੇ ਇਕ ਕੇਸ 'ਚ ਉਮਰ ਕੈਦ ਭੁਗਤ ਰਿਹਾ ਹੈ, ਨੇ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਪਾਰਟੀ ਸਾਥੀ ਸੱਜਣ ਕੁਮਾਰ ਉਤੇ ਉਸ ਨੂੰ ਬਲੀ ਦਾ ਬੱਕਰਾ ਬਣਾ ਕੇ ਜ਼ਿੰਦਗੀ ਤਬਾਹ ਕਰਨ ਦਾ ਦੋਸ਼ ਲਾਇਆ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਅੱਗੇ ਖੋਖਰ ਨੇ ਕਿਹਾ, 'ਸੱਜਣ ਕੁਮਾਰ ਤੇ ਉਸ ਦੇ ਵਕੀਲਾਂ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਹ (ਸੱਜਣ) ਖ਼ੁਦ ਕੇਸਾਂ ਤੋਂ ਬਚ ਗਿਆ ਹੈ। ਅੱਜ ਮੇਰੇ ਪੱਲੇ ਕੁੱਝ ਵੀ ਨਹੀਂ ਹੈ। ਮੁਕੱਦਮੇਬਾਜ਼ੀ 'ਚ ਮੇਰੀ ਜ਼ਮੀਨ ਵੀ ਵਿਕ ਗਈ ਹੈ।' ਅਦਾਲਤ ਵੱਲੋਂ ਖੋਖਰ ਖ਼ਿਲਾਫ਼ ਤਿੰਨ ਕੇਸ ਮੁੜ ਖੋਲ੍ਹੇ ਗਏ ਹਨ ਤੇ ਬੈਂਚ ਨੇ ਉਸ ਨੂੰ ਪੁੱਛਿਆ ਕਿ ਉਸ ਕੋਲ ਬਚਾਅ ਲਈ ਆਪਣਾ ਵਕੀਲ ਹੋਵੇਗਾ ਜਾਂ ਉਸ ਨੂੰ ਕਾਨੂੰਨੀ ਸਹਾਇਤਾ ਲਈ ਵਕੀਲ ਦਿੱਤਾ ਜਾਵੇ।    

ਪੀ. ਟੀ. ਆਈ.



Archive

RECENT STORIES