Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਦੀ ਮਰਦਮਸ਼ੁਮਾਰੀ-2020 'ਚ ਸਿੱਖਾਂ ਨੂੰ ਸ਼ਾਮਲ ਕਰੇ ਸਰਕਾਰ

Posted on May 11th, 2017


ਨਿਊਯਾਰਕ- ਅਮਰੀਕਾ 'ਚ ਰਹਿ ਰਹੇ ਸਿੱਖ ਭਾਈਚਾਰੇ ਨੇ ਉੱਥੇ ਹੋ ਰਹੀ 2020 ਦੀ ਮਰਦਮਸ਼ੁਮਾਰੀ 'ਚ ਸਿੱਖ ਕਮਿਊਨਿਟੀ ਲਈ ਇਕ ਅਲੱਗ ਸ਼੍ਰੇਣੀ ਲਈ ਟਕਰਾਅ ਸ਼ੁਰੂ ਕਰ ਦਿੱਤਾ ਹੈ। ਸਿੱਖਾਂ ਦੀ ਇਕ ਐੱਨ. ਜੀ. ਓ. 'ਯੂਨਾਇਟਿਡ ਸਿੱਖਸ' ਸਿੱਖਾਂ ਨੂੰ ਜਨਗਣਨਾ 'ਚ ਅਲੱਗ ਸ਼੍ਰੇਣੀ ਦੇਣ ਲਈ ਅਮਰੀਕੀ ਸਰਕਾਰ 'ਤੇ ਦਬਾਅ ਬਣਾ ਰਹੀ ਹੈ। ਉਸ ਦਾ ਕਹਿਣਾ ਹੈ ਕਿ 2020 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਸਵੈ ਪਛਾਣ ਦੀ ਇਜ਼ਾਜਤ ਦੇਣ ਨਾਲ ਹਰ ਕਿਸੇ ਦੀ ਗਿਣਤੀ ਹੋਵੇਗੀ। ਇਸ ਨਾਲ ਕਮਿਊਨਿਟੀ ਖਿਲਾਫ ਧੌਂਸ ਦਿਖਾਉਣ ਅਤੇ ਨਫਰਤ 'ਤੋਂ ਪ੍ਰੇਰਿਤ ਅਪਰਾਧਾਂ ਨਾਲ ਨਿਪਟਣਾ ਅਸਾਨ ਹੋ ਜਾਵੇਗਾ। 

ਇਸ ਤੋਂ ਪਹਿਲਾਂ ਪਕਿਸਤਾਨ 'ਚ ਵੀ ਸਿੱਖਾ ਨੂੰ ਜਨਗਣਨਾ ਦੀ ਅਲੱਗ ਸ਼੍ਰੇਣੀ 'ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਲਈ ਸਿੱਖਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ।



Archive

RECENT STORIES