Posted on June 5th, 2013

ਨਵੀਂ ਦਿੱਲੀ- ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਕਿਹਾ ਹੈ ਕਿ ਛੱਤੀਸਗੜ੍ਹ ਵਿੱਚ ਪਿਛਲੀ 25 ਮਈ ਦੇ ਨਕਸਲੀ ਹਮਲੇ ਤੋਂ ਐਨ ਪਹਿਲਾਂ ਕਾਂਗਰਸ ਨੇਤਾਵਾਂ ਦੇ ਕਾਫਲੇ ਦੇ ਮਾਰਗ ‘ਚ ਤਬਦੀਲੀ ਬਾਰੇ ਮਾਓਵਾਦੀਆਂ ਨੂੰ ਸੂਬੇ ਦੇ ਚਾਰ ਕਾਂਗਰਸੀ ਨੇਤਾਵਾਂ ਨੇ ਜਾਣਕਾਰੀ ਮੁਹੱਈਆ ਕਰਵਾਈ ਸੀ।ਐਨ ਆਈ ਏ ਨੇ ਫੋਨ ਕਾਲ ਡਿਟੇਲ ਦੇ ਆਧਾਰ ‘ਤੇ ਆਪਣੀ ਸ਼ੁਰੂ ਦੀ ਰਿਪੋਰਟ ‘ਚ ਇਸ ਦਾ ਖੁਲਾਸਾ ਕੀਤਾ ਹੈ।
ਏਜੰਸੀ ਨੇ ਕਾਫਲੇ ‘ਚ ਸ਼ਾਮਲ ਕਿਸੇ ਨੇਤਾ ਵਲੋਂ ਹਮਲੇ ਦੀ ਸਾਜ਼ਿਸ਼ ‘ਚ ਉਨ੍ਹਾਂ ਦੀ ਭੂਮਿਕਾ ਦਾ ਕੋਈ ਸਾਫ ਬਿਓਰਾ ਨਹੀਂ ਦਿੱਤਾ, ਪਰ ਕਾਂਗਰਸੀਆਂ ਦੇ ਮਾਓਵਾਦੀਆਂ ਨਾਲ ਸੰਬੰਧਾਂ ਦੀ ਪੁਸ਼ਟੀ ਕੀਤੀ ਗਈ ਹੈ। ਐਨ ਆਈ ਏ ਸੂਤਰਾਂ ਨੇ ਦੱਸਿਆ ਕਿ ਸ਼ੁਰੂ ਦੀ ਜਾਂਚ ਵਿੱਚ ਮਾਓਵਾਦੀਆਂ ਵਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੰਦ ਕੁਮਾਰ ਪਟੇਲ ਤੇ ਉਸ ਦੇ ਬੇਟੇ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਹੱਤਿਆ ਕਰਨ ਦੀ ਘਟਨਾ ਨੇ ਇਸ ਮਾਮਲੇ ਵਿੱਚ ਸਾਜ਼ਿਸ਼ ਰਚੇ ਜਾਣ ਦਾ ਸ਼ੱਕ ਪੱਕਾ ਕਰ ਦਿੱਤਾ ਸੀ। ਇਸ ਘਟਨਾ ਦੇ ਤੁਰੰਤ ਬਾਅਦ ਇਸ ਵਿੱਚ ਸਿਆਸੀ ਸਾਜ਼ਿਸ਼ ਦੇ ਖਦਸ਼ੇ ਦੇ ਆਧਾਰ ‘ਤੇ ਇਹ ਮਾਮਲਾ ਐਨ ਆਈ ਏ ਨੂੰ ਸੌਂਪ ਦਿੱਤਾ ਗਿਆ।
ਇਸ ਹਮਲੇ ‘ਚ ਕਈ ਸਾਜ਼ਿਸ਼ਾਂ ਦੇ ਖੁਲਾਸੇ ਦੀ ਤਿਆਰ ਕੀਤੀ ਗਈ ਰਿਪੋਰਟ ਨੂੰ ਛੇਤੀ ਹੀ ਗ੍ਰਹਿ ਮੰਤਰਾਲਾ ਨੂੰ ਸੌਂਪੇਗਾ। ਉਨ੍ਹਾਂ ਦੱਸਿਆ ਕਿ ਨਕਸਲੀਆਂ ਨੂੰ ਨਾ ਸਿਰਫ ਨੇਤਾਵਾਂ ਦੇ ਕਾਫਲੇ ਦੇ ਰਸਤੇ ‘ਚ ਕੀਤੀ ਤਬਦੀਲੀ ਦਾ ਪਤਾ ਸੀ, ਸਗੋਂ ਉਨ੍ਹਾਂ ਨੂੰ ਸੁਰੱਖਿਆ ‘ਚ ਤਾਇਨਾਤ ਪੁਲਸ ਵਾਲਿਆਂ ਦੇ ਹਥਿਆਰਾਂ ਬਾਰੇ ਵੀ ਪਤਾ ਸੀ। ਇਸ ਪਿੱਛੋਂ ਮਾਓਵਾਦੀਆਂ ਨੇ ਕਾਫਲੇ ਨੂੰ ਦੋਵੇਂ ਪਾਸਿਓਂ ਘੇਰ ਕੇ ਲਗਭਗ ਪੰਜ ਘੰਟਿਆਂ ਤੱਕ ਗੋਲੀਬਾਰੀ ਕੀਤੀ।ਸੂਤਰਾਂ ਅਨੁਸਾਰ ਇਸ ਹਮਲੇ ਵਿੱਚ ਨਕਸਲੀਆਂ ਵਲੋਂ ਛੱਡੇ ਗਏ ਕੌਂਟਾ ਦੇ ਵਿਧਾਇਕ ਕਬਾਸੀ ਲਖਮਾ ਸਮੇਤ ਚਾਰ ਕਾਂਗਰਸੀ ਨੇਤਾ ਸ਼ੱਕ ਦੇ ਘੇਰੇ ਵਿੱਚ ਹਨ। ਇਨ੍ਹਾਂ ਵਿੱਚੋਂ ਇਕ ਨੇਤਾ ਨੇ ਕਾਫਲੇ ਨੂੰ ਵਿਚਾਲੇ ਛੱਡ ਦਿੱਤਾ ਸੀ। ਇਕ ਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਇਕ ਨੇ ਹਮਲੇ ਦੌਰਾਨ ਲੁਕ ਕੇ ਆਪਣੀ ਜਾਨ ਬਚਾ ਲਈ। ਐਨ ਆਈ ਏ ਦਾ ਮੰਨਣਾ ਹੈ ਕਿ ਕਬਾਸੀ ਲਖਮਾ ਦੀ ਸੁਰੱਖਿਆ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ। ਸ਼ੱਕ ਹੈ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਦੀ ਵੀ ਹੱਤਿਆ ਕੀਤੀ ਜਾ ਸਕਦੀ ਹੈ।

Posted on October 23rd, 2025

Posted on October 22nd, 2025

Posted on October 21st, 2025

Posted on October 20th, 2025

Posted on October 17th, 2025

Posted on October 16th, 2025

Posted on October 15th, 2025

Posted on October 14th, 2025

Posted on October 10th, 2025

Posted on October 9th, 2025

Posted on October 8th, 2025

Posted on October 7th, 2025