Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦੁਆਰਾ ਗੁਰੂ ਕਾ ਲਾਹੌਰ ਨੂੰ ਜਾਣ ਵਾਲੀ ਸੰਗਤ ਲਈ ਹਿਮਾਚਲ ਸਰਕਾਰ ਨੇ ਲਗਾਇਆ ਦਾਖਲਾ ਕਰ

Posted on June 5th, 2013

ਅਨੰਦਪੁਰ ਸਾਹਿਬ -ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੱਲੋਂ ਗੁਰੂ ਕਾ ਲਾਹੌਰ ਨੂੰ ਜਾਣ ਵਾਲੀ ਸੜਕ 'ਤੇ ਦਾਖਲਾ ਕਰ ਲਗਾਏ ਜਾਣ ਨਾਲ ਜਿਥੇ ਸੰਗਤ ਵਿਚ ਭਾਰੀ ਰੋਸ ਹੈ ਉਥੇ ਹੀ ਇਸ ਜਜੀਆ ਕਰ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੀ ਮੰਗ ਕੀਤੀ ਗਈ ਹੈ | 

ਦੱਸਣਯੋਗ ਹੈ ਕਿ ਦੇਸ਼ਾਂ-ਵਿਦੇਸ਼ਾਂ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਉਣ ਵਾਲੀ ਸੰਗਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਗੁਰੂ ਕਾ ਲਾਹੌਰ ਵੀ ਜਾਂਦੇ ਹਨ ਪ੍ਰੰਤੂ ਹਿਮਾਚਲ ਅੰਦਰ ਕਾਂਗਰਸ ਨੇ ਸੱਤਾ ਸੰਭਾਲਦੇ ਹੀ ਗੁ: ਸੁਹੇਲਾ ਘੋੜਾ ਨੇੜੇ ਹਿਮਾਚਲ ਦਾਖਲਾ ਕਰ ਲਗਾ ਦਿੱਤਾ, ਜਿਸ ਵਿਚ ਛੋਟੀਆਂ ਗੱਡੀਆਂ ਨੂੰ 20 ਅਤੇ ਵੱਡੀਆਂ ਗੱਡੀਆਂ ਨੂੰ 50 ਰੁਪਏ ਦੇਣੇ ਪੈਣਗੇ | 

ਇਸ ਜਜੀਆ ਕਰ ਨੂੰ ਬੀਤੀ ਹਿਮਾਚਲ ਦੀ ਭਾਜਪਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ | ਮੁੜ ਤੋਂ ਦਾਖਲਾ ਕਰ ਲਏ ਜਾਣ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ: ਤਰਲੋਚਨ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਲਾਇਆ ਦਾਖਲਾ ਕਰ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇ ਤਾਂ ਜੋ ਸ਼ਰਧਾਲੂਆਂ ਦੀ ਆਸਥਾ ਨੂੰ ਕੋਈ ਸੱਟ ਨਾ ਵੱਜੇ | ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖ ਵਿਰੋਧੀ ਨੀਤੀ ਅਪਣਾਈ ਹੈ | ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਪਿ੍ੰ: ਸੁਰਿੰਦਰ ਸਿੰਘ ਮਿਸ਼ਨਰੀ ਨੇ ਵੀ ਦਾਖਲਾ ਕਰ ਬੰਦ ਕਰਨ ਦੀ ਮੰਗ ਕੀਤੀ ਹੈ |



Archive

RECENT STORIES