Posted on June 16th, 2017

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਫੈਸਲਾ ਕੀਤਾ ਗਿਆ ਹੈ ਕਿ 1984 ਦੇ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼ਹੀਦ ਹੋਏ ਜੁਝਾਰੂਆਂ ਅਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਤੇ ਯਾਦਾਂ ਵਾਲੀ ਵੱਖਰੀ ਗੈਲਰੀ ਸ੍ਰੀ ਅਕਾਲ ਤਖ਼ਤ ਦੇ ਨੇੜੇ ਬਣਾਈ ਗਈ ਸ਼ਹੀਦੀ ਯਾਦਗਾਰ ਦੇ ਜ਼ਮੀਨਦੋਜ਼ ਹਾਲ ਵਿੱਚ ਸਥਾਪਤ ਹੋਵੇਗੀ, ਜਿਸ ਨੂੰ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦਗਾਰ 2012 ਵਿੱਚ ਸ੍ਰੀ ਅਕਾਲ ਤਖਤ ਨੇੜੇ ਗੁਰਦੁਆਰੇ ਦੇ ਰੂਪ ਵਿੱਚ ਸਥਾਪਤ ਕੀਤੀ ਗਈ ਸੀ। ਇਸ ਇਮਾਰਤ ਦਾ ਜ਼ਮੀਨਦੋਜ਼ ਹਾਲ ਉਸ ਵੇਲੇ ਤੋਂ ਹੀ ਖਾਲੀ ਹੈ, ਜਿਸ ਨੂੰ ਹੁਣ ਸ਼ਹੀਦ ਗੈਲਰੀ ਵਜੋਂ ਵਰਤਿਆ ਜਾਵੇਗਾ। ਇਸ ਹਾਲ ਦਾ ਰਕਬਾ ਲਗਭਗ 500 ਵਰਗ ਗਜ਼ ਤੋਂ ਵੱਧ ਹੈ,
ਪ੍ਰਸਤਾਵਿਤ ਗੈਲਰੀ ਦੇ ਇੱਕ ਭਾਗ ਵਿੱਚ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਜੁਝਾਰੂਆਂ ਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਸ਼ਾਮਲ ਹੋਣਗੀਆਂ ਅਤੇ ਦੂਜੇ ਭਾਗ ਵਿੱਚ ਸਕਰੀਨ ਰਾਹੀਂ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਇਤਿਹਾਸ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿੱਚ ਹੋਵੇਗੀ। ਤੀਜੇ ਭਾਗ ਵਿੱਚ ਉਸ ਵੇਲੇ ਦੀਆਂ ਯਾਦਾਂ ਨੂੰ ਸੰਭਾਲਿਆ ਜਾਵੇਗਾ, ਜਿਨ੍ਹਾਂ ਵਿਚ ਗੋਲੀਆਂ ਦੇ ਨਿਸ਼ਾਨ ਨਾਲ ਪ੍ਰਭਾਵਿਤ ਵਸਤਾਂ ਆਦਿ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਗੈਲਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਟਕਸਾਲ ਨੂੰ ਸੌਂਪੀ ਗਈ ਹੈ। ਗੈਲਰੀ ਦੀ ਸਥਾਪਨਾ ਲਈ ਮਾਹਿਰਾਂ ਦੀ ਮਦਦ ਲਈ ਜਾਵੇਗੀ ਅਤੇ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਇਸ ਉੱਦਮ ਦੀ ਪੰਥਕ ਧਿਰਾਂ ਵਲੋਂ ਰੱਜਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਕਰਨੀ ਬਣਦੀ ਵੀ ਹੈ। ਆਉਣ ਵਾਲੀਆਂ ਨਸਲਾਂ ਦੀ ਜਾਣਕਾਰੀ ਲਈ ਅਜਿਹਾ ਇਤਿਹਾਸ ਸਾਂਭਣਾ ਅਤਿ ਲੋੜੀਂਦਾ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026