Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਦ ਬਲੈਕ ਪ੍ਰਿੰਸ' ਨੇ ਇਤਿਹਾਸ ਦੇ ਤਰੋੜੇ-ਮਰੋੜੇ ਤੱਥਾਂ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕੀਤੀ ਹੈ- ਸਤਿੰਦਰ ਸਰਤਾਜ

Posted on July 12th, 2017


ਚੰਡੀਗੜ੍ਹ- ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਜਾਂ ਉਸਦੇ ਪਰਿਵਾਰ ਦੀ ਗੱਲ ਆਉਂਦੀ ਹੈ ਤਾਂ ਇਤਿਹਾਸ ਵਿਚ ਉਹਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ। ਪਰ ਸਿੱਖ ਇਤਿਹਾਸਕਾਰਾਂ ਨੇ ਵੀ ਆਪ ਫਰੋਲ ਕੇ ਨਹੀਂ ਦੇਖਿਆ, ਸਗੋਂ ਅੰਗਰੇਜ਼ਾਂ ਵਲੋਂ ਸਥਾਪਤ ਕੀਤੀਆਂ ਗੱਲਾਂ ਨੂੰ ਹੀ ਅੱਗੇ ਤੋਰਦੇ ਰਹੇ। ਇਹੀ ਕਾਰਨ ਹੈ ਕਿ ਪੰਜਾਬ ਵਿਚ ਮਹਾਰਾਜਾ ਦਲੀਪ ਸਿੰਘ ਬਾਰੇ ਕੋਈ ਬਹੁਤਾ ਨਹੀਂ ਪਤਾ, ਜੇ ਪਤਾ ਹੈ ਤਾਂ ਉਹ ਗਲਤ ਪਤਾ ਹੈ। ਇਹ ਗੱਲ ਸਤਿੰਦਰ ਸਰਤਾਜ ਨੇ ਚੰਡੀਗੜ੍ਹ ਵਿੱਚ ਪਤਰਕਾਰਾਂ ਨਾਲ ਗੱਲ ਕਰਦੇ ਕਹੀ। ਉਹਨਾਂ ਨੇ ਇਤਿਹਾਸਕ ਦਸਤਾਵੇਜ਼ ਦਿਖਾਉਂਦੇ ਹੋਏ ਇਤਿਹਾਸ ਵਿੱਚ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਦੀਆਂ ਅਨੇਕਾਂ ਹੀ ਉਦਾਹਰਣਾਂ ਦਿੱਤੀਆਂ। 

ਉਹਨਾਂ ਨੇ ਦੱਸਿਆ ਕਿ ਮਹਾਰਾਣੀ ਜਿੰਦਾਂ ਦੇ ਚਰਿਤਰ ਬਾਰੇ ਬਹੁਤ ਕੁੱਝ ਕਿਹਾ ਜਾਂਦਾ ਹੈ। ਇਥੋਂ ਤੱਕ ਕਿ ਸਿੱਖਾਂ ਦਾ ਇੱਕ ਵਰਗ ਵੀ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਹੋ ਗਿਆ ਸੀ ਅਤੇ ਉਹ ਬੁੱਢਾ ਵੀ ਸੀ, ਇਸ ਲਈ ਦਲੀਪ ਸਿੰਘ ਉਸ ਦੀ ਔਲਾਦ ਨਹੀਂ। ਪਿਛਲੇ ਸਾਲ ਹੀ ਵਿਲੀਅਮ ਡੈਰਿਅਮਪਲ ਅਤੇ ਅਨੀਤਾ ਅਨੰਦ ਨੇ ਕੋਹਿਨੂਰ ਬਾਰੇ ਕਿਤਾਬ ਲਿਖੀ ਹੈ। ਕੋਹਿਨੂਰ ਬਾਰੇ ਕਈ ਤੱਕ ਠੀਕ ਨਹੀਂ ਪਰ ਇਹਨਾਂ ਨੇ ਉਦੋਂ ਤਾਂ ਹੱਦ ਕਰ ਦਿੱਤੀ ਜਦੋਂ ਕਿਹਾ ਕਿ 'ਮਹਾਰਾਜਾ ਉਸ ਵੇਲੇ 55 ਸਾਲ ਦਾ ਸੀ ਇਸ ਲਈ ਲਗਦਾ ਹੈ ਕਿ ਦਲੀਪ ਸਿੰਘ ਕਿਸੇ ਨੌਕਰ ਦੀ ਔਲਾਦ ਹੋਵੇ'। ਕਿਸੇ ਵੀ ਸਿੱਖ ਇਤਿਹਾਸਕਾਰ ਨੇ ਇਸਦਾ ਜੁਆਬ ਨਹੀਂ ਦਿੱਤਾ। ਇਹੀ ਗੱਲ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਦੇ ਦਿਮਾਗ ਵਿਚ ਬਿਠਾਉਂਦੇ ਰਹੇ ਕਿ ਉਹ ਨਜਾਇਜ਼ ਔਲਾਦ ਹੈ।

ਦਰਬਾਰ ਦਾ ਰੋਜਨਾਮਚਾ ਉੱਦਮਤ-ਉਤ-ਤਵਾਰੀਖ਼ ਸਾਫ ਲਿਖਦਾ ਹੈ ਕਿ ਅਸੀਂ ਦਲੀਪ ਸਿੰਘ ਦੇ ਪੈਦਾ ਹੋਣ ਤੋਂ ਹਫ਼ਤਾ ਪਹਿਲਾਂ ਦਰਬਾਰ ਸਾਹਿਬ ਅਰਦਾਸ ਕਰਾਉਣ ਲਈ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਖੂਬ ਘੋੜਾ ਭਜਾਇਆ। ਘੋੜੇ ਦੀ ਸਵਾਰੀ ਅਧਰੰਗ ਵਾਲਾ ਨਹੀਂ ਕਰ ਸਕਦਾ ਅਤੇ ਉਹਨਾਂ ਦਿਨਾਂ ਵਿੱਚ ਮਹਾਰਾਜਾ ਲਗਾਤਾਰ ਦਰਬਾਰ ਲਾ ਰਿਹਾ ਹੈ, ਸਾਰਾ ਕੁਝ ਰੋਜਨਾਮਚੇ ਵਿੱਚ ਦਰਜ਼ ਹੈ। ਮਹਾਰਾਜਾ ਰਣਜੀਤ ਸਿੰਘ ਮੌਤ ਵੇਲੇ ਬਿਮਾਰ ਹੀ ਸੀ ਪਰ ਉਨ੍ਹਾਂ ਤਰੀਕਾਂ ਦਾ ਦਲੀਪ ਸਿੰਘ ਦੇ ਜਨਮ ਨਾਲ ਕੋਈ ਸਬੰਧ ਨਹੀਂ। ਇਤਿਹਾਸਕਾਰ ਅੱਜ ਵੀ ਉਹੀ ਲਿਖ ਰਹੇ ਹਨ ਹਾਲਾਂਕਿ ਮੇਜਰ ਐਵਨਜ਼ ਬੈੱਲ ਨੇ 1882 ਵਿੱਚ ਕਿਤਾਬ ਲਿਖ ਕੇ ਸ਼ਪਸ਼ਟ ਕਰ ਦਿੱਤਾ ਸੀ ਕਿ ਮਹਾਰਾਣੀ ਨੂੰ ਬਦਨਾਮ ਕਰਨ ਲਈ ਬਕਾਇਦਾ 7 ਟਕੇ 'ਤੇ ਬੰਦਾ ਰਖਿਆ ਹੋਇਆ ਸੀ, ਜਿਸਦੀ ਜੁੰਮੇਵਾਰੀ ਅਫਵਾਹਾਂ ਫਲਾਉਣ ਦੀ ਹੀ ਸੀ। 

ਇਸੇ ਤਰ੍ਹਾਂ ਕੋਹਿਨੂਰ ਬਾਰੇ ਕਦੇ ਕਹਿੰਦੇ ਹਨ ਕਿ ਉਹ ਅੰਗਰੇਜ਼ਾਂ ਨੇ ਚੋਰੀ ਕੀਤਾ। ਕੋਈ ਕਹਿੰਦਾ ਹੈ ਕਿ ਮਹਾਰਾਜੇ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਗਿਫ਼ਟ ਦਿੱਤਾ। ਇਹ ਸ਼ਪਸ਼ਟ ਹੈ ਕਿ ਅੰਗਰੇਜ਼ਾਂ ਨੇ ਐਂਗਲੋ ਸਿੱਖ ਵਾਰ ਤੋਂ ਬਾਅਦ ਇਹ ਜਬਤ ਕੀਤਾ ਪਰ ਸਰਕਾਰੀ ਖਜ਼ਾਨੇ ਦੀ ਬਜਾਏ ਮਹਾਰਾਣੀ ਵਿਕਟੋਰੀਆ ਦੀ ਨਿੱਜੀ ਮਲਕੀਅਤ ਦੇ ਤੌਰ 'ਤੇ ਉਹਨੂੰ ਦੇ ਦਿੱਤਾ। ਪਰ ਸਾਡੀ ਕਹਾਣੀ ਇਹਨਾਂ ਤੋਂ ਵੱਖਰੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾ ਨੂੰ ਰਾਜਸੀ ਪਨਾਹ ਤਾਂ ਦਿੱਤੀ ਪਰ ਕੋਹਿਨੂਰ ਮੁਫ਼ਤ ਵਿੱਚ ਨਹੀਂ ਸਗੋਂ ਉਸ ਕੋਲੋਂ ਖਰੀਦਿਆ। ਉਹਨੇ ਬਕਾਇਦਾ 3 ਲੱਖ ਰੁਪਏ ਨਕਦੀ ਅਤੇ ਇਕ ਜਗੀਰ, ਜਿਸ ਦੀ ਆਮਦਨ ਉਸ ਵੇਲੇ 50 ਹਜ਼ਾਰ ਸੀ, ਉਹਨੂੰ ਦਿੱਤੀ[ ਉਸਨੂੰ, ਉਸ ਦੇ ਭਰਾ ਕੋਲੋਂ ਉਸ ਦਾ ਰਾਜ ਬਹਾਲ ਕਰਨ ਲਈ ਮਦਦ ਕਰਨ ਦਾ ਵਾਅਦਾ ਵੀ ਕੀਤਾ। ਇਸ ਬਚਨ ਨੂੰ ਨਭਾਉਣ ਲਈ ਹਰੀ ਸਿੰਘ ਨਲੂਏ ਦੀ ਜਰਨੈਲੀ ਅਧੀਨ ਅਫਗਾਨਿਸਤਾਨ 'ਤੇ ਹਮਲਾ ਵੀ ਕੀਤਾ। ਇਸ ਕਹਾਣੀ ਦਾ ਜ਼ਿਕਰ ਤੁਸੀਂ ਅੱਜ ਤੱਕ ਕਿਧਰੇ ਸੁਣਿਆ ਨਹੀਂ ਹੋਵੇਗਾ। ਰੋਜਨਾਮਚਾ ਉੱਦਮਤ-ਉਤ-ਤਵਾਰੀਖ਼ ਦੱਸਦਾ ਹੈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਕੋਹਿਨੂਰ ਲੈਣ ਜਾਂਦਾ ਹੈ ਅਤੇ ਬਕਾਇਦਾ ਲਿਖਤ ਹੋਣ ਤੋਂ ਬਾਅਦ ਹੀ ਸ਼ਾਹ ਸ਼ੁਜਾ ਉਸਨੂੰ ਕੋਹਿਨੂਰ ਦਿੰਦਾ ਹੈ।

ਇਸੇ ਤਰਾਂ ਠਾਕੁਰ ਸਿੰਘ ਸੰਧਾਵਾਲੀਆ ਦੇ ਸੰਘਰਸ਼ ਬਾਰੇ ਵੀ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਕੋਈ ਖਾਸ ਗੱਲ ਨਹੀਂ ਹੁੰਦੀ। ਇਹਨਾਂ ਨੇ ਪਾਂਡੀਚਰੀ ਜਾ ਕੇ ਡੇਰੇ ਲਾਏ ਅਤੇ ਉਥੋਂ ਸਾਰਾ ਸੰਘਰਸ਼ ਕੀਤਾ। ਇਸ ਪਰਿਵਾਰ ਦੀ ਵੀ ਬਹੁਤ ਖੱਜਲ-ਖੁਆਰੀ ਹੋਈ ਹੈ ਅਤੇ ਅੱਜ ਵੀ ਅਮ੍ਰਿੰਤਸਰ ਹੀ ਰਹਿੰਦੇ ਹਨ ਅਤੇ ਕਿੰਨੇ ਕੁ ਲੋਕ ਉਹਨਾਂ ਬਾਰੇ ਜਾਣਦੇ ਹਨ ?

ਉਹਨਾਂ ਨੇ ਅੰਤ ਵਿੱਚ ਕਿਹਾ ਕਿ 'ਦ ਬਲੈਕ ਪ੍ਰਿੰਸ' ਦੇ ਪ੍ਰਡਿਊਸਰ ਬਰਿਲਸਟੀਨ ਇੰਟਰਟੇਨਮੈਂਟ ਨੇ ਇਤਿਹਾਸਕਾਰਾਂ ਨਾਲ 3-4 ਸਾਲ ਸਾਰੇ ਸਬੂਤ ਇੱਕਠੇ ਕਰਕੇ ਫਿਲਮ ਦੀ ਸਕਰਿਪਟ ਅਤੇ ਡਾਇਰੈਕਸ਼ਨ ਵਿੱਚ ਵੀ ਬਹੁਤ ਉਚ-ਦਰਜ਼ੇ ਦਾ ਕੰਮ ਕਰਕੇ ਸਿੱਖ ਫਿਲਮਾਂ ਦਾ ਆਗਾਜ਼ ਕੀਤਾ ਹੈ।



Archive

RECENT STORIES

ਦਾ ਸਹੋਤਾ ਸ਼ੋਅ 9 ਮਈ 2024

Posted on May 9th, 2024

ਕੈਨੇਡਾ ਤੋਂ ਪੰਜਾਬ ਜਾ ਕੇ 'ਬਬਰ ਅਕਾਲੀ' ਅਖ਼ਬਾਰ ਕੱਢਣ ਵਾਲੇ ਸ਼ਹੀਦ ਕਰਮ ਸਿੰਘ ਬਬਰ ਦੌਲਤਪੁਰ (ਚੀਫ਼ ਐਡੀਟਰ) ਦੀ 100ਵੀਂ ਵਰ੍ਹੇ-ਗੰਢ 'ਤੇ

Posted on May 8th, 2024

ਦਾ ਸਹੋਤਾ ਸ਼ੋਅ 7 ਮਈ 2024

Posted on May 7th, 2024

ਦਾ ਸਹੋਤਾ ਸ਼ੋਅ 6 ਮਈ 2024

Posted on May 6th, 2024

ਦਾ ਸਹੋਤਾ ਸ਼ੋਅ 3 ਮਈ 2024

Posted on May 3rd, 2024

ਦਾ ਸਹੋਤਾ ਸ਼ੋਅ 2 ਮਈ 2024

Posted on May 2nd, 2024

ਦਾ ਸਹੋਤਾ ਸ਼ੋਅ 1 ਮਈ 2024

Posted on May 1st, 2024

ਦਾ ਸਹੋਤਾ ਸ਼ੋਅ 30 ਅਪ੍ਰੈਲ 2024

Posted on April 30th, 2024

ਦਾ ਸਹੋਤਾ ਸ਼ੋਅ 29 ਅਪ੍ਰੈਲ 2024

Posted on April 29th, 2024

ਦਾ ਸਹੋਤਾ ਸ਼ੋਅ 26 ਅਪ੍ਰੈਲ 2024

Posted on April 26th, 2024

ਦਾ ਸਹੋਤਾ ਸ਼ੋਅ 25 ਅਪ੍ਰੈਲ 2024

Posted on April 25th, 2024

ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

Posted on April 25th, 2024