Posted on June 6th, 2013

71 ਫੀਸਦੀ ਸਿੱਖ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਗੁਰੂ ਘਰ ਜਰੂਰ ਜਾਂਦੇ ਹਨ
94.1 ਫੀਸਦੀ ਸਿੱਖ ਆਪਣੇ ਧਰਮ ਅਤੇ ਸੱਭਿਆਚਾਰ ਵਿੱਚ ਦਿਲਚਸਪੀ ਰੱਖਦੇ ਹਨ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆਂ ਵਿੱਚ ਵੱਸਦੇ ਅਤੇ ਇਥੇ ਜੰਮੇਪਲੇ 95 ਫੀਸਦੀ ਸਿੱਖਾਂ ਨੁੰ ਬਰਤਾਨਵੀ ਹੋਣ ਤੇ ਅਤੇ ਬਰਤਾਨੀਆਂ 'ਤੇ ਮਾਣ ਹੈ। ਭਾਂਵੇਂ ਕਿ ਕੁੱਲ• ਸਿੱਖ ਵਸੋਂ ਦਾ ਇੱਕ ਤਿਹਾਈ ਹਿੱਸਾ ਨਸਲਵਾਦ ਦਾ ਸ਼ਿਕਾਰ ਹੋਇਆ ਹੈ। ਇਸ ਗੱਲ ਦਾ ਖੁਲਾਸਾ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਹੈ। ਬਰਤਾਨਵੀ ਪਾਰਲੀਮੈਂਟ ਵਿੱਚ ਇਸ ਬਾਰੇ ਪਹਿਲੀ ''ਬ੍ਰਿਟਿਸ਼ ਸਿੱਖ ਰਿਪੋਰਟ (ਬੀ ਐਸ ਆਰ)'' ਲਾਂਚ ਕੀਤੀ ਗਈ।
ਇਹ ਸਰਵੇਖਣ 650 ਸਿੱਖਾਂ ਦੇ ਅਧਾਰ ਤੇ ਹੈ ਜਿਸ ਵਿੱਚ ਉਹਨਾਂ ਨੂੰ ਰਾਜਨੀਤੀ, ਧਰਮ ਅਤੇ ਸੱਭਿਆਚਾਰ ਸਮੇਤ ਵੱਖ ਵੱਖ ਮੁੱਦਿਆਂ 'ਤੇ ਸਵਾਲ ਪੁਛੇ ਗਏ। 2011 ਦੀ ਜਨ ਗਨਣਾ ਤੋਂ ਵੀ ਜਿਆਦਾ ਡੂੰਘਿਆਈ ਵਿੱਚ ''ਬਰਤਾਨੀਆਂ ਵਿੱਚ ਸਿੱਖ'' ਵਿਸ਼ੇ 'ਤੇ ਅਧਿਐਨ ਕੀਤਾ ਗਿਆ ਹੈ। ਰਿਪੋਰਟ ਅਨੁਸਾਰ 53.4 ਫੀਸਦੀ ਸਿੱਖਾਂ ਨੇ ਕਿਹਾ ਹੈ ਕਿ ਉਹ ਬੀਤੇ 18 ਮਹੀਨਿਆਂ ਵਿੱਚ ਨਸਲਵਾਦ ਦਾ ਸ਼ਿਕਾਰ ਹੋਏ ਹਨ,94.1 ਫੀਸਦੀ ਸਿੱਖ ਆਪਣੇ ਧਰਮ ਅਤੇ ਸਿੱਖ ਵਿਰਸੇ ਵਿੱਚ ਦਿਲਚਸਪੀ ਰੱਖਦੇ ਹਨ, 96 ਫੀਸਦੀ ਸਿੱਖਾਂ ਨੂੰ ਬਰਤਾਨਵੀ ਟੀ ਵੀ ਦੀ ਮੇਨ ਸਕਰੀਨ ਤੇ ਵੇਖਣਾ ਚਾਹੁੰਦੇ ਹਨ, 10 ਵਿੱਚੋਂ ਤਿੰਨ ਨੇ ਜਾਤਪਾਤ ਅਨੁਸਾਰ ਪਹਿਚਾਣ ਦਿੱਤੀ ਹੈ ਜਦ ਕਿ ਸਿਰਫ 3 ਫੀਸਦੀ ਨੇ ਹੀ ਜਾਤਪਾਤ ਨੂੰ ਜਰੂਰੀ ਕਿਹਾ ਹੈ।
ਸਰਵੇਖਣ ਅਨੁਸਾਰ 71 ਫੀਸਦੀ ਸਿੱਖ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਗੁਰਦੁਆਰਾ ਸਾਹਿਬ ਜਾਂਦੇ ਹਨ। 10.6 ਫੀਸਦੀ ਸਿੱਖ ਕਿਸੇ ਪ੍ਰੀਵਾਰਿਕ ਮੈਂਬਰ ਦੀ ਦੇਖ ਭਾਲ ਕਰ ਰਹੇ ਹਨ। ਬਰਤਾਨੀਆਂ ਦੇ ਇੱਕੋ ਇੱਕ ਸਿੱਖ ਐਮ ਪੀ ਪੌਲ ਉੱਪਲ ਨੇ ਇਸ ਰਿਪੋਰਟ ਦਾ ਸਵਾਗਤ ਕੀਤਾ ਹੈ। ਵੁਲਵਰਹੈਂਪਟਨ ਦੇ ਦੱਖਣ ਪੱਛਮੀ ਇਲਾਕੇ ਦੇ ਕੰਜ਼ਰਵੇਟਿਵ ਪਾਰਟੀ ਦੇ ਐਮ ਪੀ ਉੱਪਲ ਨੇ ਕਿਹਾ ਹੈ ਕਿ ਇਸ ਅਧਿਐਨ ਨਾਲ ਬਰਤਾਨਵੀ ਸਿੱਖ ਭਾਈਚਾਰੇ ਨਾਲ ਸਬੰਧਿਤ ਮਸਲੇ ਸਾਹਮਣੇ ਆਏ ਹਨ, ਉਹਨਾਂ ਦੀਆਂ ਲੋੜਾਂ ਅਤੇ ਉਹਨਾਂ ਦੀ ਚਾਹਤ ਬਾਰੇ ਉੱਘੜ ਕੇ ਸਾਹਮਣੇ ਆਇਆ ਹੈ। ਲੇਬਰ ਪਾਰਟੀ ਦੇ ਲੀਡਰ ਏਡ ਮਿਲੀਬੈਂਡ ਨੇ ਕਿਹਾ ਹੈ ਕਿ ਬਰਤਾਨਵੀ ਸਿੱਖ ਭਾਈਚਾਰੇ ਦੀ ਬਰਤਾਨੀਆਂ ਨੂੰ ਬਹੁਤ ਵੱਡੀ ਦੇਣ ਹੈ। ਮੈਂ ਬ੍ਰਿਟਿਸ਼ ਸਿੱਖ ਰਿਪੋਰਟ ਦਾ ਸਵਾਗਤ ਕਰਦਾ ਹਾਂ। ਇਸ ਰਿਪੋਰਟ ਵਿੱਚ ਨਸਲਵਾਦ ਨਾਲ ਨਜਿੱਠਣ ਦੀ ਸ਼ਿਫਾਰਸ਼ ਕੀਤੀ ਗਈ ਹੈ, ਜਿਸ ਲਈ ਨਸਲਵਾਦ ਵਿਰੁੱਧ ਆਨਲਾÂਨਿ ਸ਼ਕਾਇਤ ਕਰਨ ਅਤੇ ਬ੍ਰਿਟਿਸ਼ ਸਿੱਖਾਂ ਖਿਲਾਫ ਨਫਰਤ ਨੂੰ ਜੁਰਮ ਐਲਾਨ ਦਾ ਸੁਝਅ ਦਿੱਤਾ ਗਿਆ ਹੈ ਜਿਸ ਤਰ•ਾਂ ਟਿਲ ਮਾਮਾ ਪ੍ਰੋਗਰਾਮ ਮੁਸਲਿਮ ਭਾਈਚਾਰੇ ਲਈ ਹੈ।
ਨੈਸ਼ਨਲ ਐਸੋਸੀਏਸ਼ਨ ਆਫ ਮੁਸਲਿਮ ਪੁਲਿਸ ਦੇ ਚੇਅਰਮੈਨ ਆਸਿਫ ਸਦੀਕ ਨੇ ਕਿਹਾ ਹੈ ਕਿ ''ਇਹ ਬਹੁਤ ਹੀ ਸਨਸਨੀਖੇਜ਼ ਖੁਲਾਸਾ ਹੈ ਕਿ ਵੱਡੀ ਗਿਣਤੀ ਵਿੱਚ ਬਰਤਾਨਵੀ ਸਿੱਖ ਨਸਲਵਾਦ ਦਾ ਸ਼ਿਕਾਰ ਹੋਏ ਹਨ। ਉਹਨਾਂ ਕਿਹਾ ਕਿ ਹੋ ਸਕਦਾ ਹੈ ਇਸ ਦਾ ਮੁੱਖ ਕਾਰਨ ਕੁਝ ਲੋਕਾਂ ਵੱਲੋਂ ਸਿੱਖਾਂ ਨੂੰ ਵੀ ਮੁਸਲਮਾਨ ਹੀ ਸਮਝਿਆ ਜਾਂਦਾ ਹੈ, ਜਿਸ ਕਰਕੇ ਸਿੱਖਾਂ ਨੁੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਟਿਸ਼ ਸਿੱਖ ਰਿਪੋਰਟ ਦੇ ਚੇਅਰਮੈਨ ਜਸਵੀਰ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਦਾ ਬਰਤਾਨੀਆਂ ਵਿੱਚ ਅਮੀਰ ਇਤਿਹਾਸ ਹੈ, ਸਿੱਖਾਂ ਦੀ ਬਰਤਾਨੀਆਂ ਵਿੱਚ 160 ਵਰਿ•ਆਂ ਤੋਂ ਵਸੋਂ ਹੈ। ਇਸ ਰਿਪੋਰਟ ਦਾ ਮੁੱਖ ਮਕਸਦ ਸਿੱਖ ਮੁੱਦਿਆਂ ਅਤੇ ਸਿੱਖ ਭਾਈਚਾਰੇ ਦੀਆਂ ਲੋੜਾਂ ਨੂੰ ਉਜਾਗਰ ਕਰਨਾ ਹੈ। ਇਸ ਦੇ ਨਾਲ ਹੀ ਸਰਕਾਰ, ਸਿੱਖ ਅਤੇ ਦੂਜੇ ਧਰਮਾਂ ਦੀਆਂ ਜੱਥੇਬੰਦੀਆਂ ਨੂੰ ਮਹੱਤਵਪੂਰਣ ਸਰੋਤ ਦੇਣ ਵਿੱਚ ਮਦਦ ਕਰਨਾ ਹੈ ਤਾਂ ਕਿ ਉਹ ਬਰਤਾਨੀਆਂ ਵਿੱਚ ਰਹਿਣ ਵਾਲੇ ਸਿੱਖਾਂ ਦੇ ਵਿਚਾਰਾਂ ਅਤੇ ਸੁਝਾਵਾਂ ਬਾਰੇ ਜਾਣ ਸਕਣ। ਸਿੱਖ ਧਰਮ ਵਿੱਚ ਸਭ ਤੋਂ ਵੱਡੀ ਗੱਲ ਬਰਾਬਰਤਾ ਹੈ, ਖਾਸ ਤੌਰ ਤੇ ਲਿੰਗ ਭੇਦ ਭਾਵ ਨਾ ਹੋਣਾ ਹੈ। ਪ੍ਰੰਤੂ ਰਿਪੋਰਟ ਵਿੱਚ 55 ਫੀਸਦੀ ਦਾ ਲੋਕ ਲਿੰਗ ਭਿੰਨ ਭੇਦ ਨਹੀਂ ਮੰਨਦੇ। ਜਦ ਕਿ 14 ਫੀਸਦੀ ਮਰਦਾਂ ਦੇ ਮੁਕਾਬਲੇ 43 ਫੀਸਦੀ ਔਰਤਾਂ ਨੇ ਲਿੰਗ ਵਿਤਕਰੇ ਹੋਣ ਦੀ ਗੱਲ ਕਹੀ ਹੈ। ਜਸਵੀਰ ਨੇ ਕਿਹਾ ਕਿ ਇਹ ਰਿਪੋਰਟ ਉਹਨਾਂ ਦੇ ਆਪਣੇ ਭਾਈਚਾਰੇ ਲਈ ਵੀ ਜਰੂਰੀ ਮੁੱਦਿਆਂ ਤੇ ਖੁਦ ਨੂੰ ਵਿਚਾਰਨ ਤੇ ਜੋਰ ਦਿੰਦੀ ਹੈ। 2010 ਦੀਆਂ ਚੋਣਾਂ ਵਿੱਚ 70.9 ਫੀਸਦੀ ਸਿੱਖਾਂ ਨੇ ਵੋਟਾਂ ਪਾਈਆਂ ਜਦ ਕਿ 23.6 ਫੀਸਦੀ ਸਿੱਖਾਂ ਨੇ ਬੀਤੇ 4 ਵਰਿ•ਆਂ 'ਚ ਵੋਟ ਦਾ ਇਸਤੇਮਾਲ ਨਹੀਂ ਕੀਤਾ। ਬੀ ਐਸ ਆਰ ਅਨੁਸਾਰ ਇਹ ਰਿਪੋਰਟ ਹੁਣ ਹਰ ਵਰ•ੇ ਪ੍ਰਕਾਸ਼ਿਤ ਕੀਤੀ ਜਾਇਆ ਕਰੇਗੀ।

Posted on October 23rd, 2025

Posted on October 22nd, 2025

Posted on October 21st, 2025

Posted on October 20th, 2025

Posted on October 17th, 2025

Posted on October 16th, 2025

Posted on October 15th, 2025

Posted on October 14th, 2025

Posted on October 10th, 2025

Posted on October 9th, 2025

Posted on October 8th, 2025

Posted on October 7th, 2025