Posted on August 26th, 2017

ਸਿਰਸਾ, 26 ਅਗਸਤ- ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਸਪੁੱਤਰ ਅੰਸ਼ੁਲ ਛੱਤਰਪਤੀ ਨੇ ਦੋਸ਼ ਲਾਇਆ ਹੈ ਕਿ ਭਾਜਪਾ, ਇਨੈਲੋ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨੇ ਸਾਡੇ ਕੇਸਾਂ ਨੂੰ ਡੇਰਾ ਮੁਖੀ ਤੋਂ ਵੋਟਾਂ ਹਾਸਲ ਕਰਨ ਲਈ ਵਰਤਿਆ ਹੈ। ਤੁਸੀਂ ਸੋਚ ਸਕਦੇ ਹੋ ਕਿ ਮੇਰੇ ਵਰਗੇ ਆਮ ਬੰਦੇ ਲਈ ਅਜਿਹੇ ਵਿਅਕਤੀ, ਜਿਸ ਦੇ ਚਰਨਾਂ ’ਚ ਸਰਕਾਰ ਵਿਛੀ ਹੋਈ ਹੈ, ਖ਼ਿਲਾਫ਼ ਇਨਸਾਫ਼ ਲਈ ਲੜਨਾ ਕਿੰਨਾ ਔਖਾ ਹੋਵੇਗਾ।
ਅੰਸ਼ੁਲ ਨੇ ਦੱਸਿਆ ਕਿ ਮੈਂ ਤੇ ਮੇਰੇ ਪਰਿਵਾਰ ਨੇ ਡਰ ਡਰ ਦਿਨ ਕੱਟੇ ਹਨ ਕਿਉਂਕਿ ਜਿਸ ਸਰਕਾਰ ਨੇ ਸਾਡੀ ਰੱਖਿਆ ਕਰਨੀ ਹੈ ਅਸਲ ਵਿੱਚ ਉਹ ਗੁਰਮੀਤ ਰਾਮ ਰਹੀਮ ਦਾ ਸਨਮਾਨ ਕਰ ਰਹੀ ਹੈ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸ ਨੂੰ ਲੱਖਾਂ ਰੁਪਏ ਚੜ੍ਹਾ ਰਹੀ ਹੈ ਅਤੇ ਉਸ ਦੀਆਂ ਫਿਲਮਾਂ ਨੂੰ ਕਰ ਤੋਂ ਛੋਟ ਦੇ ਰਹੀ ਹੈ। ਨਿਆਂ ਪ੍ਰਣਾਲੀ ਦੇ ਇਸ ਫ਼ੈਸਲੇ ਨਾਲ ਮੇਰਾ ਭਰੋਸਾ ਦ੍ਰਿੜ੍ਹ ਹੋਇਆ ਹੈ ਕਿ ਭਾਵੇਂ ਚੁਣੀ ਹੋਈ ਸਰਕਾਰ ਕੁੱਝ ਵੋਟਾਂ ਖ਼ਾਤਰ ਲੋਕਾਂ ਨੂੰ ਧੋਖਾ ਦੇਣ ਲਈ ਤਿਆਰ ਹੈ ਪਰ ਹਾਲੇ ਵੀ ਕੁੱਝ ਤੰਦਾਂ ਬਚੀਆਂ ਹੋਈਆਂ ਹਨ।
ਵਿਸ਼ੇਸ਼ ਸੀਬੀਆਈ ਅਦਾਲਤ ਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਰੇ ਫ਼ੈਸਲਾ ਪੱਤਰਕਾਰ ਅੰਸ਼ੁਲ ਛੱਤਰਪਤੀ ਲਈ ਵੱਡੀ ਉਮੀਦ ਬਣ ਕੇ ਆਇਆ ਹੈ। ਅੰਸ਼ੁਲ ਵੱਲੋਂ ਆਪਣੇ ਪਿਤਾ ਦੇ ਕਤਲ ਸਬੰਧੀ ਇਨਸਾਫ਼ ਲਈ ਲੰਬੀ ਲੜਾਈ ਲੜੀ ਜਾ ਰਹੀ ਹੈ।
ਉਸ ਦੇ ਪਿਤਾ ਰਾਮ ਚੰਦਰ ਛੱਤਰਪਤੀ, ਜਿਨ੍ਹਾਂ ਵੱਲੋਂ ਸਿਰਸਾ ਤੋਂ ਅਖ਼ਬਾਰ ‘ਪੂਰਾ ਸੱਚਾ’ ਪ੍ਰਕਾਸ਼ਿਤ ਕੀਤਾ ਜਾਂਦਾ ਸੀ, ਨੂੰ 24 ਅਕਤੂਬਰ, 2001 ਨੂੰ ਦੋ ਡੇਰਾ ਪ੍ਰੇਮੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਸਾਧਵੀਆਂ ਦੇ ਬਲਾਤਕਾਰ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੇ ਪੱਤਰ ਸਮੇਤ ਡੇਰੇ ਦੀਆਂ ਹੋਰ ਗਤੀਵਿਧੀਆਂ ਬਾਰੇ ਉਸ ਵੱਲੋਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸਨ।
ਛੱਤਰਪਤੀ ਦੀ 21 ਨਵੰਬਰ ਨੂੰ ਮੌਤ ਹੋ ਗਈ ਸੀ। ਗੁਰਮੀਤ ਰਾਮ ਰਹੀਮ ਖ਼ਿਲਾਫ਼ ਛੱਤਰਪਤੀ ਅਤੇ ਰਣਜੀਤ ਸਿੰਘ, ਜੋ ਬਲਾਤਕਾਰ ਕੇਸ ’ਚ ਗਵਾਈ ਦੇਣ ਵਾਲੀਆਂ ਸਾਧਵੀਆਂ ਵਿੱਚੋਂ ਇਕ ਦਾ ਭਰਾ ਸੀ, ਦੇ ਕਤਲ ਦੇ ਕੇਸ ਚੱਲ ਰਹੇ ਹਨ।
ਸੁਰੱਖਿਆ ਲਈ ਚਿੰਤਤ ਹੋਣ ਬਾਰੇ ਪੁੱਛਣ ’ਤੇ ਅੰਸ਼ੁਲ ਨੇ ਕਿਹਾ ਕਿ ਜਦੋਂ ਫ਼ੈਸਲਾ ਆਉਣ ਬਾਰੇ ਪਤਾ ਲੱਗਾ ਕਿ ਉਸ ਨੇ ਪੁਲੀਸ ਨੂੰ ਹੋਰ ਸੁਰੱਖਿਆ ਮੁਹੱਈਆ ਕਰਾਉਣ ਲਈ ਬੇਨਤੀ ਕੀਤੀ ਸੀ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਉਸ ਕੋਲ ਮਹਿਜ਼ ਦੋ ਪੁਲੀਸ ਮੁਲਾਜ਼ਮ ਸਨ। ਹੁਣ ਕੱਲ੍ਹ ਦੇ ਫ਼ੈਸਲੇ ਬਾਅਦ ਤਿੰਨ ਹੋਰ ਪੁਲੀਸ ਮੁਲਾਜ਼ਮ ਦੇ ਕੇ ਉਸ ਦੀ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026