Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੋ ਸਿੱਖ ਨੌਜਵਾਨਾਂ ਦੀ ਹੈਰੀਸਨ ਲੇਕ 'ਚ ਡੁੱਬ ਕੇ ਮੌਤ

Posted on September 4th, 2017

<p>ਹਰਕੀਰਤ ਸਿੰਘ ਅਤੇ ਗੁਰਵਿੰਦਰ ਸਿੰਘ</p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਐਤਵਾਰ ਬਾਅਦ ਦੁਪਹਿਰ ਸਰੀ ਤੋਂ ਤਕਰੀਬਨ 100 ਕਿਲੋਮੀੇਟਰ ਦੂਰ ਸਥਿਤ ਹੈਰੀਸਨ ਹੌਟ ਸਪਰਿੰਗਜ਼ ਲੇਕ ਵਿੱਚ ਡੁੱਬ ਕੇ ਅਕਾਲ ਚਲਾਣਾ ਕਰ ਗਏ ਨੌਜਵਾਨਾਂ ਦੀ ਪਛਾਣ ਹਰਕੀਰਤ ਸਿੰਘ ਬਰਾੜ (24-25 ਸਾਲ) ਅਤੇ ਗੁਰਵਿੰਦਰ ਸਿੰਘ (16-17 ਸਾਲ) ਵਜੋਂ ਹੋਈ ਹੈ, ਜੋ ਰਿਸ਼ਤੇ 'ਚ ਮਾਮਾ-ਭਾਣਜਾ ਵੀ ਸਨ। ਦੋਵਾਂ ਦੀਆਂ ਲਾਸ਼ਾਂ ਸੋਮਵਾਰ ਸਵੇਰ ਲੱਭ ਗਈਆਂ ਹਨ।

ਸ੍ਰੀ ਮੁਕਤਸਰ ਸਾਹਿਬ ਨਜ਼ਦੀਕ ਪਿੰਡ ਰੁਪਾਣਾ ਤੋਂ ਕੈਨੇਡਾ ਪੜ੍ਹਨ ਆਏ ਹਰਕੀਰਤ ਦੇ ਸਿਰ 'ਤੇ ਬਾਪ ਦਾ ਸਾਇਆ ਨਹੀਂ ਅਤੇ ਇੱਥੇ ਲਗਭਗ 6 ਸਾਲ ਪੜ੍ਹਨ ਅਤੇ ਕੰਮ ਕਰਨ ਤੋਂ ਬਾਅਦ ਹੁਣ ਉਸਨੇ ਆਪਣੀ ਮਾਂ ਅਤੇ ਭੈਣ ਨੂੰ ਕੈਨੇਡਾ ਘੁੰਮਣ ਫਿਰਨ ਮੰਗਾਇਆ ਸੀ, ਜੋ ਕਿ ਡੁੱਬਣ ਵੇਲੇ ਲੇਕ ਦੇ ਕੰਢੇ ਹੀ ਖੜ੍ਹੀਆਂ ਸਨ।

ਐਬਟਸਫੋਰਡ ਨਗਰ ਕੀਰਤਨ ਦੇਖਣ ਤੋਂ ਬਾਅਦ ਸਾਰਾ ਪਰਿਵਾਰ ਘੁੰਮਣ ਲਈ ਹੈਰੀਸਨ ਹੌਟ ਸਪਰਿੰਗਜ਼ ਲੇਕ ਚਲਾ ਗਿਆ, ਜਿੱਥੇ ਬੋਟਿੰਗ ਤੋਂ ਬਾਅਦ ਇਹ 3 ਨੌਜਵਾਨ ਪਾਣੀ 'ਚ ਨਹਾਉਣ ਲੱਗ ਪਏ ਅਤੇ ਦੋ ਅਚਾਨਕ ਡੂੰਘੇ ਪਾਣੀ 'ਚ ਚਲੇ ਜਾਣ ਕਾਰਨ ਡੁੱਬ ਗਏ। 

ਗੁਰਵਿੰਦਰ ਸਿੰਘ ਦਾ ਪਰਿਵਾਰ ਵੀ ਬੀ. ਸੀ. 'ਚ ਹੀ ਹੈ ਅਤੇ ਉਸਦੇ ਪਿਤਾ ਟਰੱਕ ਚਲਾਉਂਦੇ ਹਨ ਅਤੇ ਲੋਡ ਲੈ ਕੇ ਦੂਰ ਗਏ ਹੋਏ ਹਨ। ਉਹ ਵੀ ਮਾਪਿਆਂ ਦਾ ੲਿਕਲੌਤਾ ਪੁੱਤ ਸੀ।

ਬਿਨਾ ਪੂਰੀ ਜਾਣਕਾਰੀ ਤੋਂ ਪਾਣੀ ਅੰਦਰ ਵੜ ਕੇ ਹਰ ਸਾਲ ਅਨੇਕਾਂ ਲੋਕ ਗਰਮੀਆਂ 'ਚ ਕੈਨੇਡਾ ਅੰਦਰ ਡੁੱਬ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ, ਜਿਨ੍ਹਾਂ 'ਚ ਪੰਜਾਬੀਆਂ ਦੀ ਗਿਣਤੀ ਵੀ ਸ਼ੁਮਾਰ ਹੁੰਦੀ ਹੈ 

ਸਥਾਨਕ ਭਾਈਚਾਰੇ 'ਚ ਉਕਤ ਨੌਜਵਾਨਾਂ ਦੀ ਮੌਤ ਦਾ ਬਹੁਤ ਦੁੱਖ ਮਨਾਇਆ ਜਾ ਰਿਹਾ ਹੈ। 



Archive

RECENT STORIES