Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਪਾਟ ਫਿਕਸਿੰਗ: ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਤੋਂ ਪੁੱਛਗਿੱਛ ਕੀਤੀ

Posted on June 6th, 2013

<p>ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ<br></p>

ਨਵੀਂ ਦਿੱਲੀ : ਆਈਪੀਐਲ 'ਚ ਸਪਾਟ ਫਿਕਸਿੰਗ ਦਾ ਜਾਂਚ ਰਾਜਸਥਾਨ ਰਾਇਲਜ਼ ਦੇ ਮਾਲਿਕ ਰਾਜ ਕੁੰਦਰਾ ਤਕ ਜਾ ਪਹੁੰਚੀ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਤੋਂ ਪੁੱਛਗਿੱਛ ਕੀਤੀ ਹੈ। ਬੁੱਧਵਾਰ ਨੂੰ ਛੇ ਘੰਟੇ ਤਕ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਸੰਕੇਤ ਦਿੱਤਾ ਹੈ ਕਿ ਵੀਰਵਾਰ ਨੂੰ ਉਨ੍ਹਾਂ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਸ ਨੇ ਕੁੰਦਰਾ ਦੇ ਦੋਸਤ ਉਮੇਸ਼ ਗੋਇਨਕਾ ਨੂੰ ਵੀ ਸਰਕਾਰੀ ਗਵਾਹ ਬਣਾਉਣ ਦੀ ਗੱਲ ਕਹੀ ਹੈ। ਅਸਲ 'ਚ ਰਾਜਸਥਾਨ ਰਾਇਲਜ਼ ਦੇ ਖਿਡਾਰੀ ਅਤੇ ਸਰਕਾਰੀ ਗਵਾਹ ਬਣਨ ਦੀ ਸਹਿਮਤੀ ਦੇ ਚੁੱਕੇ ਸਿੱਧਾਰਥ ਤਿ੍ਰਵੇਦੀ ਨੇ ਪੁਲਸ ਨੂੰ ਦੱਸਿਆ ਸੀ ਕਿ ਕੁੰਦਰਾ ਦੇ ਇਕ ਦੋਸਤ ਨੇ ਉਨ੍ਹਾਂ ਤੋਂ ਅਹਿਮਦਾਬਾਦ ਦੀ ਪਿੱਚ ਬਾਰੇ 'ਚ ਜਾਣਕਾਰੀ ਮੰਗੀ ਸੀ। ਸਿੱਧਾਰਥ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ ਹੀ ਇਹ ਤੈਅ ਕਰ ਲਿਆ ਸੀ ਕਿ ਬੁੱਧਵਾਰ ਨੂੰ ਰਾਜ ਕੁੰਦਰਾ ਤੋਂ ਪੁੱਛਗਿੱਛ ਕੀਤੀ ਜਾਏਗੀ। ਪੁਲਸ ਦਾ ਮੰਨਣਾ ਹੈ ਕਿ ਜੇਕਰ ਰਾਜਸਥਾਨ ਰਾਇਲਜ਼ ਦੇ ਖਿਡਾਰੀ ਬੁਕੀਜ਼ ਨਾਲ ਅਕਸਰ ਪਾਰਟੀਆਂ ਕਰ ਰਹੇ ਸਨ, ਤਾਂ ਇਸ ਦੀ ਜਾਣਕਾਰੀ ਰਾਜ ਨੂੰ ਜ਼ਰੂਰ ਹੋਵੇਗੀ। ਪੁਲਸ ਇਸ ਗੱਲ 'ਤੇ ਵੀ ਰਾਜ ਤੋਂ ਪੁੱਛਗਿੱਛ ਕਰ ਰਹੀ ਹੈ। ਦਿੱਲੀ ਪੁਲਸ ਤੋਂ ਸੰਮਨ ਮਿਲਣ ਤੋਂ ਬਾਅਦ ਰਾਜ ਅਤੇ ਸ਼ਿਲਪਾ ਨੇ ਮੰਗਲਵਾਰ ਰਾਤ ਨੂੰ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ 'ਚ ਜਾ ਕੇ ਪੂਜਾ ਕੀਤੀ। ਦਿੱਲੀ ਪੁਲਸ ਨੇ ਕੱਲ੍ਹ ਦਾਅਵਾ ਕੀਤਾ ਸੀ ਕਿ ਆਈਪੀਐਲ ਸਪਾਟ ਫਿਕਸਿੰਗ ਅਤੇ ਸੱਟੇਬਾਜੀ 'ਚ ਅੰਡਰ ਵਰਲਡ ਡਾਨ ਦਾਊਦ ਇਬਰਾਹੀਮ ਦੀ ਅਹਿਮ ਭੂਮਿਕਾ ਦੇ ਸਬੂਤ ਪੁਲਸ ਕੋਲ ਹਨ। ਪੁਲਸ ਨੇ ਇਸੇ ਆਧਾਰ 'ਤੇ ਦਾਊਦ ਅਤੇ ਸ਼ਕੀਲ ਨੂੰ ਵੀ ਦੋਸ਼ੀ ਬਣਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦਾਊਦ ਅਤੇ ਛੋਟਾ ਸ਼ਕੀਲ ਦੇ ਕਹਿਣ 'ਤੇ ਫਿਕਸਿੰਗ ਅਤੇ ਸੱਟੇਬਾਜ਼ੀ ਹੋ ਰਹੀ ਸੀ। ਇਸੇ ਆਧਾਰ 'ਤੇ ਪੁਲਸ ਨੇ ਕ੍ਰਿਕਟਰ ਐਸ ਸ਼੍ਰੀਸੰਤ ਸਮੇਤ 23 ਲੋਕਾਂ 'ਤੇ ਸਖ਼ਤ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ) ਕਾਨੂੰਨ ਲਗਾ ਦਿੱਤਾ ਹੈ।



Archive

RECENT STORIES