Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਰੀਬਾਂ ਮੂੰਹੋਂ ਬੁਰਕੀ ਖੋਹਣ ਵਰਗੀ ਹੈ ਅੰਨ ਦੀ ਬਰਬਾਦੀ- ਪੋਪ ਫਰਾਂਸਿਸ

Posted on June 6th, 2013

ਵੈਟੀਕਨ ਸਿਟੀ : ਸਾਰੀ ਦੁਨੀਆ 'ਚ ਅੰਨ ਦੀ ਬਰਬਾਦੀ ਹੋਣ 'ਤੇ ਪੋਪ ਫਰਾਂਸਿਸ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਉਪਭੋਗਤਾਵਾਦੀ ਦੁਨੀਆ ਦੇ ਉਸ ਤਬਕੇ 'ਤੇ ਉਂਗਲੀ ਚੁੱਕੀ ਹੈ, ਜੋ ਕਿ ਭੋਜਨ ਸੁੱਟਣ ਨੂੰ ਉਤਸ਼ਾਹ ਦੇ ਰਹੇ ਹਨ। ਪੋਪ ਨੇ ਕਿਹਾ ਕਿ ਇਹ ਬਿਲਕੁੱਲ ਉਹੋ ਜਿਹਾ ਹੈ, ਜਿਸ ਤਰ੍ਹਾਂ ਤੁਸੀਂ ਗਰੀਬਾਂ ਦੇ ਮੰੂਹੋਂ ਰੋਟੀ ਬੁਰਕੀ ਖੋਹ ਰਹੇ ਹੋ। ਸੇਂਟ ਪੀਟਰ ਸਕੁਆਇਰ 'ਚ ਹਫਤਾਵਰੀ ਸਭਾ ਦੌਰਾਨ ਪੋਪ ਨੇ ਕਿਹਾ ਕਿ ਸਾਡੇ ਦਾਦਾ ਦਾਦੀ ਭੋਜਨ ਨੂੰ ਕਦੇ ਵੀ ਸੁੱਟਦੇ ਨਹੀਂ ਸਨ ਪਰ ਹੁਣ ਲੋਕ ਅਜਿਹਾ ਕਰਦੇ ਹਨ। ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਰੋਟੀ ਦੀ ਕੀਮਤ ਗਰੀਬਾਂ ਤੋਂ ਪੁੱਛਣ। ਮਾਰਚ 'ਚ ਪੋਪ ਬਣਨ ਤੋਂ ਬਾਅਦ ਹੀ ਉਹ ਇਹ ਕਹਿੰਦੇ ਰਹੇ ਹਨ ਕਿ ਤਾਕਤਵਰ ਰੋਮਨ ਕੈਥੋਲਿਕ ਚਰਚ ਨੂੰ ਗਰੀਬਾਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਈ ਵਾਰ ਸੰਸਾਰਕ ਵਿੱਤੀ ਸੁਧਾਰਾਂ ਦੀ ਵੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਖੁਰਾਕ ਏਜੰਸੀ ਦੇ ਇਕ ਅੰਦਾਜ਼ੇ ਮੁਤਾਬਕ ਹਰ ਸਾਲ ਸਾਰੀ ਦੁਨੀਆ 'ਚ 1.3 ਲੱਖ ਟਨ ਭੋਜਨ ਖਰਾਬ ਹੋ ਜਾਂਦਾ ਹੈ। ਜ਼ਿਆਦਾਤਰ ਬਰਬਾਦੀ ਉਨ੍ਹਾਂ ਲੋਕਾਂ ਕਾਰਨ ਹੁੰਦੀ ਹੈ, ਜਿਹੜੇ ਜ਼ਿਆਦਾ ਖਰੀਦ ਤਾਂ ਲੈਂਦੇ ਹਨ ਪਰ ਉਹ ਉਨਾ ਖਾ ਨਹੀਂ ਸਕਦੇ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਭੋਜਨ ਦੀ ਸਹੀ ਸਾਂਭ ਸੰਭਾਲ, ਉਸ ਦਾ ਆਕਾਰ ਤੇ ਭੰਡਾਰਣ ਹੀ ਸਾਨੂੰ ਇਸ ਪਰੋਸ਼ਾਨੀ 'ਚੋਂ ਬਚਾ ਸਕਦਾ ਹੈ। ਅਮਰੀਕੀ ਰੈਸਟੋਰੈਂਟ ਵੀ ਹਰ ਰੋਜ਼ ਨੌਂ ਫੀਸਦੀ ਭੋਜਨ ਬਰਬਾਦ ਕਰਦੇ ਹਨ ਜਦਕਿ ਸਾਰੀ ਦੁਨੀਆ 'ਚ 87 ਕਰੋੜ ਲੋਕ ਭੁੱਖ ਨਾਲ ਪੀੜਤ ਹਨ।



Archive

RECENT STORIES