Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਐਨ ਆਰ ਆਈ ਨੇ ਕਰਵਾਈ ਪਤਨੀ ਦੀ ਹੱਤਿਆ

Posted on June 6th, 2013

ਅੰਨ੍ਹੇ ਕਤਲ ਦੀ ਗੁੱਥੀ ਫੇਸਬੁਕ ਨੇ ਸੁਲਝਾਈ

ਹੁਸ਼ਿਆਰਪੁਰ- ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਫੇਸਬੁਕ ਦੀ ਵੱਡੀ ਭੂਮਿਕਾ ਰਹੀ। ਇਸ ਨਾਲ ਲਾਸ਼ ਦੀ ਸ਼ਨਾਖਤ ਹੋਈ ਤੇ ਪੁਲਸ ਮੋਬਾਈਲ ਫੋਨ ਸਦਕਾ ਕਾਤਲਾਂ ਤੱਕ ਪਹੁੰਚ ਗਈ। ਇਸ ਤੋਂ ਖੁਲਾਸਾ ਹੋਇਆ ਕਿ ਮਹਿਲਾ ਦਾ ਕਤਲ ਕਿਸੇ ਹੋਰ ਨੇ ਨਹੀਂ, ਉਸ ਦੇ ਐਨ ਆਰ ਆਈ ਪਤੀ ਨੇ ਉਸ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਆਪਣੀ ਭੂਆ ਦੇ ਲੜਕੇ ਤੋਂ ਕਰਾਇਆ ਸੀ। ਥਾਣਾ ਚੱਬੇਵਾਲ ਪੁਲਸ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ।


30 ਅਪ੍ਰੈਲ ਨੂੰ ਪਿੰਡ ਚੱਕ ਨਰਿਆਲ ਨੇੜੇ ਇੱਕ ਮਹਿਲਾ ਦੀ ਲਾਸ਼ ਮਿਲੀ ਸੀ। ਪੁਲਸ ਨੇ ਉਸ ਦੀ ਸ਼ਨਾਖਤ ਲਈ ਉਸ ਦੀ ਫੋਟੋ ਫੇਸਬੁਕ ‘ਤੇ ਪਾਈ। ਇਸ ਨੂੰ ਦੇਖ ਕੇ ਕਾਜਮਪੁਰ ਰਾਹੋਂ ਦੇ ਹਰਦਿਆਲ ਸਿੰਘ ਪੁੱਤਰ ਗਿਆਨ ਸਿੰਘ ਨੇ ਸੰਪਰਕ ਕੀਤਾ। ਫੋਟੋ ਤੇ ਕੱਪੜੇ ਦੇਖ ਕੇ ਉਨ੍ਹਾਂ ਨੇ ਲਾਸ਼ ਦੀ ਸ਼ਨਾਖਤ ਲੋਹਗੜ੍ਹ ਗੋਰਾਇਆ ਦੀ ਬਲਵੀਰ ਕੌਰ ਉਰਫ ਬੀਰੋ ਪਤਨੀ ਸੁਖਬੀਰ ਸਿੰਘ ਉਰਫ ਸੁੱਖੀ ਦੇ ਰੂਪ ਵਿੱਚ ਕੀਤੀ। ਉਨ੍ਹਾਂ ਦੱਸਿਆ ਕਿ ਪੰਦਰਾਂ ਕੁ ਸਾਲ ਪਹਿਲਾਂ ਵਿਆਹੀ ਗਈ ਬੀਰੋ ਦੇ ਦੋ ਬੱਚੇ ਹਨ ਤੇ ਪਤੀ ਸੁੱਖੀ ਇੰਗਲੈਂਡ ਰਹਿੰਦਾ ਹੈ। ਬਾਅਦ ਵਿੱਚ ਪਤਾ ਲੱਗਾ ਕਿ ਕਤਲ ਵਾਲੇ ਦਿਨ ਆਖਰੀ ਸਮੇਂ ਮਹਿਲਾ ਦੀ ਗੱਲ ਮੋਬਾਈਲ ਫੋਨ ‘ਤੇ ਤਜਿੰਦਰਜੀਤ ਤੇ ਰਾਜਵਿੰਦਰ ਉਰਫ ਰਾਜਾ ਵਾਸੀ ਜੀਦੋਵਾਲ ਨਾਲ ਹੋਈ ਸੀ। ਸਖਤੀ ਕਰਨ ‘ਤੇ ਦੋਵਾਂ ਨੇ ਕਬੂਲਿਆ ਕਿ ਕਤਲ ਉਨ੍ਹਾਂ ਹੀ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਬੀਰੋ ਦੇ ਪਤੀ ਸੁੱਖੀ ਨੂੰ ਬੀਰੋ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਦਾ ਸ਼ੱਕ ਸੀ, ਇਸ ਲਈ ਉਸ ਨੇ ਬੀਰੋ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਤਜਿੰਦਰ ਪਾਲ ਆਪਣੇ ਦੋਸਤ ਰਾਜਾ ਨਾਲ ਬੀਰੋ ਨੂੰ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਨਾਲ ਲੈ ਗਿਆ। ਰਾਤ ਨੂੰ ਚੱਕ ਨਰਿਆਲ ਨੇੜੇ ਦੋਵਾਂ ਨੇ ਬੀਰੋ ਦੀ ਹੱਤਿਆ ਕਰ ਦਿੱਤੀ।



Archive

RECENT STORIES