Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ 'ਚ 'ਪੰਥਕ ਵਿਚਾਰ ਮੰਚ' ਨੇ 'ਪੰਜਾਬੀ ਮੀਡੀਆ' ਦੇ ਸਹਿਯੋਗ ਨਾਲ ਲਾਇਆ ਦੋ ਦਿਨਾਂ ਖੂਨ ਦਾਨ ਕੈਂਪ

Posted on June 7th, 2013

<p>ਖੂਨ ਦਾਨ ਕੈਂਪ ਦੌਰਾਨ 'ਨਿਊਜ਼ੀਲੈਂਡ ਬਲੱਡ ਸਰਵਿਸ' ਦੇ ਅਮਲੇ ਨਾਲ ਪੰਜਾਬੀ ਭਾਈਚਾਰੇ ਦੇ ਲੋਕ ਅਤੇ ਖੂਨ ਦਾਨ ਕਰਨ ਵਾਲੇ ਸੱਜਣ<br></p>

- ਇਸ 'ਮਹਾਂ ਦਾਨ' 120 ਖੂਨ ਦਾਨੀਆਂ ਨੇ ਵਧਾਈ ਮਹੱਤਤਾ
- ਇਕ ਦਾਨੀ ਸੱਜਣ ਨੇ ਦਿੱਤਾ 'ਬਲੱਡ ਪਲਾਜ਼ਮਾ' (ਖੂਨ ਦਾ ਤੱਤਸਾਰ)
- ਬੀਬੀਆਂ ਨੇ ਵੀ ਖੂਨ ਦਾਨ ਕਰਕੇ ਹਾਜ਼ਰੀ ਲਗਵਾਈ
- ਖੂਨ ਦਾਨ ਕਰਨ ਪਹੁੰਚੇ 60 ਸਾਲਾ ਬਲਬੀਰ ਸਿੰਘ ਬਸਰਾ ਨੇ  ਖੂਨ ਦਾਨ ਕਰਨ ਤੋਂ ਡਰਦੇ ਨੌਜਵਾਨਾਂ ਦੇ ਨੀਵੀਂ ਪੁਆਈ


ਔਕਲੈਂਡ 7 ਜੂਨ (ਹਰਜਿੰਦਰ ਸਿੰਘ ਬਸਿਆਲਾ)-ਪੰਥਕ ਵਿਚਾਰ ਮੰਚ ਨਿਊਜ਼ੀਲੈਂਡ ਨੇ ਇਥੇ ਦੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 4 ਅਤੇ 6 ਜੂਨ ਨੂੰ ਤੀਜਾ ਮਹਾਨ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਜੂਨ 1984 ਦੇ ਘੱਲੂਘਾਰੇ ਦੌਰਾਨ ਆਪਣਾ ਜੀਵਨ ਨਿਛਾਵਰ ਕਰ ਗਏ ਸ਼ਹੀਦਾਂ ਦੀ ਯਾਦ ਵਿਚ ਲਗਾਇਆ ਗਿਆ ਸੀ। 'ਨਿਊਜ਼ੀਲੈਂਡ ਬਲੱਡ ਸਰਵਿਸ' ਸੰਸਥਾ ਜੋ ਕਿ 'ਵਿਸ਼ਵ ਹੈਲਥ ਆਰਗੇਨਾਈਜੇਸ਼ਨ' ਦੇ ਮਾਪਦੰਢਾਂ ਅਨੁਸਾਰ ਕੰਮ ਕਰਦੀ ਹੈ, ਦੇ ਸਹਿਯੋਗ ਨਾਲ ਇਹ ਕੈਂਪ ਆਕਲੈਂਡ ਦੇ ਐਪਸਮ ਕੁਲੈਕਸ਼ਨ ਸੈਂਟਰ ਵਿਖੇ ਲਗਾਇਆ ਗਿਆ। 

ਇਸ ਮਹਾਂ ਦਾਨ ਦੇ ਵਿਚ 120 ਭਾਰਤੀ ਭਾਈਚਾਰੇ ਦੇ ਲੋਕਾਂ ਨੇ ਖੂਨ ਦਾਨ ਕਰਕੇ ਇਸਦੀ ਮਹੱਤਤਾ ਦੇ ਵਿਚ ਵਾਧਾ ਕੀਤਾ। ਇਸ ਮਹਾਂਦਾਨ ਦੇ ਵਿਚ ਅੱਧੀ ਦਰਜਨ ਦੇ ਕਰੀਬ ਬੀਬੀਆਂ ਨੇ ਪਹੁੰਚ ਨੇ ਆਪਣੀ ਹਾਜ਼ਰੀ ਵੀ ਪੱਕੀ ਕੀਤੀ। ਪਹਿਲੇ ਦਿਨ 45 ਅਤੇ ਦੂਜੇ ਦਿਨ 75 ਦੇ ਕਰੀਬ ਲੋਕਾਂ ਨੇ ਖੂਨ ਦਾਨ ਕੀਤਾ। ਇਕ ਵੀਰ ਨੇ 'ਬਲੱਡ ਪਲਾਜ਼ਮਾ' (ਖੂਨ ਦਾ ਤੱਤਸਾਰ) ਦੇ ਕੇ ਇਕ ਕਦਮ ਹੋਰ ਅੱਗੇ ਪੁੱਟਣ ਦਾ ਸੁਨੇਹਾ ਛੱਡਿਆ। ਇਸ ਕੈਂਪ ਦੇ ਵਿਚ 60 ਸਾਲਾ ਬਜੁਰਗ ਅਥਲੀਟ ਸ. ਬਲਬੀਰ ਸਿੰਘ ਬਸਰਾ ਹੋਰਾਂ ਖੂਨ ਦਾਨ ਕਰਨ ਵਾਸਤੇ ਪਹੁੰਚ ਕਰਕੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਨੀਂਵੀਂ ਪਵਾ ਦਿੱਤੀ ਜਿਹੜੇ ਖੂਨ ਦਾਨ ਕਰਨ ਤੋਂ ਡਰਦੇ ਰਹਿੰਦੇ ਹਨ। ਮੈਡੀਕਲ ਸਟਾਫ ਕੁਝ ਸ਼ਰਤਾਂ ਦਾ ਪਾਬੰਦ ਹੋਣ ਕਰਕੇ ਉਨ੍ਹਾਂ ਦਾ ਖੂਨ ਨਹੀਂ ਲੈ ਸਕਿਆ ਪਰ ਉਨ੍ਹਾਂ ਨੇ ਸ. ਬਲਬੀਰ ਸਿੰਘ ਬਸਰਾ ਦੇ ਇਸ ਉਦਮ ਦੀ ਬਹੁਤ ਸ਼ਲਾਘਾ ਕੀਤੀ। ਬਹੁਤ ਸਾਰੇ ਲੋਕਾਂ ਨੂੰ ਕੁਝ ਟੈਸਟਾਂ ਦੇ ਵਿਚ ਕਮੀ ਪੇਸ਼ੀ ਰਹਿਣ ਕਰਕੇ ਖੂਨ ਦਾਨ ਕਰਨ ਤੋਂ ਵਾਂਝਾ ਰਹਿਣਾ ਪਿਆ ਅਤੇ ਕੁਝ ਨੂੰ ਸਮਾਂ ਨਾ ਹੋਣ ਕਰਕੇ ਕਿਸੀ ਹੋਰ ਦਿਨ ਆਉਣ ਵਾਸਤੇ ਕਿਹਾ ਗਿਆ। ਇਸ ਖੂਨ ਦਾਨ ਕੈਂਪ ਦੇ ਵਿਚ ਕਈ ਸਿੱਖ ਸੁਸਾਇਟੀਆਂ ਦੇ ਨੁਮਾਇੰਦੇ, ਰਾਜਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਕਈ ਬਿਜਨਸ ਅਦਾਰਿਆਂ ਦੇ ਨੁਮਾਇੰਦੇ ਪਹੁੰਚੇ ਅਤੇ ਖੂਨ ਦਾਨ ਦਿੱਤਾ। ਪੰਥਕ ਵਿਚਾਰ ਮੰਚ ਵੱਲੋਂ ਪੰਜਾਬੀ ਮੀਡੀਆ ਰੇਡੀਓ ਸਪਾਈਸ, ਰੇਡੀਓ ਪਲੇਨੈਂਟ, ਐਨ. ਜ਼ੈਡ. ਤਸਵੀਰ, ਪ੍ਰਿੰਟਜ਼ ਸੈਂਟਰ, ਪੰਜਾਬੀ ਹੈਰਲਡ ਅਤੇ ਵਿਰਸਾ ਐਫ.ਐਮ. ਦਾ ਅਤੇ ਨਿਊਜ਼ੀਲੈਂਡ ਬਲੱਡ ਸਰਵਿਸਸ ਦਾ ਹਾਰਿਦਕ ਧੰਨਵਾਦ ਕੀਤਾ ਗਿਆ। ਨਿਊਜ਼ੀਲੈਂਡ ਇੰਡੀਅਨ ਫਲੇਮ ਦੇ ਸ. ਅਮਰੀਕ ਸਿੰਘ ਅਤੇ ਪੰਥਕ ਵਿਚਾਰ ਮੰਚ ਵੱਲੋਂ ਖੂਨ ਦਾਨੀਆਂ ਵਾਸਤੇ ਖਾਣ-ਪੀਣ ਵਾਸਤੇ ਪੌਸ਼ਟਿਕ ਆਹਾਰ ਦਾ ਪ੍ਰਬੰਧ ਕੀਤਾ ਗਿਆ ਸੀ।


ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਹਰ ਸਾਲ 42000  ਦੇ ਕਰੀਬ ਲੋਕਾਂ ਨੂੰ ਖੂਨ ਜਾਂ ਖੂਨ ਤੋਂ ਬਣੇ ਹੋਰ ਤੱਤਾਂ ਦੀ ਲੋੜ ਪੈਂਦੀ ਹੈ। ਇਕ ਅੰਦਾਜ਼ੇ ਮੁਤਾਬਿਕ 4% ਲੋਕ ਖੂਨ ਦਾਨ ਕਰਦੇ ਹਨ। ਨਿਊਜ਼ੀਲੈਂਡ ਬਲੱਡ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਸਾਲ 1,50,000 ਯੂਨਿਟ ਖੂਨ ਦਾ ਭੰਡਾਰ ਕੀਤਾ ਜਾਵੇ ਤਾਂ ਕਿ ਕਦੇ ਵੀ ਇਸ ਦੀ ਥੁੜ ਪੈਦਾ ਨਾ ਹੋਵੇ। ਇਸ ਦੇ ਨਾਲ ਹੀ 'ਬਲੱਡ ਪਲਾਜ਼ਮਾ' ਜਿਸ ਦੀ ਬਹੁਤ ਜਿਆਦਾ ਲੋੜ ਪੈਦਾ ਹੋ ਰਹੀ ਹੈ, ਨੂੰ ਵੀ ਵਧੇਰੇ ਮਹੱਤਤਾ ਦਿੱਤੀ ਜਾ ਰਹੀ ਹੈ।



Archive

RECENT STORIES