Posted on June 7th, 2013

ਬਰਨਾਲਾ (ਜਗਸੀਰ ਸਿੰਘ ਸੰਧੂ) : ਕਾਂਗਰਸ ਪਾਰਟੀ ਸੱਪਾਂ ਦੀ ਵਰਮੀ ਹੈ ਅਤੇ ਭਾਜਪਾ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਕਾਲਾ ਨਾਗ ਹੈ, ਜੋ ਹਰ ਸਮੇਂ ਘੱਟਗਿਣਤੀਆਂ ਦੇ ਖਿਲਾਫ਼ ਜ਼ਹਿਰ ਉਗਲਦਾ ਰਹਿੰਦਾ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕੋਈ ਪਤਾ ਨਹੀਂ ਕਿਸੇ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਉਗਲੀ ਜਾ ਇਹ ਜ਼ਹਿਰ ਪੂਰੇ ਹਿੰਦੋਸਤਾਨ ਨੂੰ ਚੜ੍ਹ ਜਾਵੇ। ਸਾਕਾ ਦਰਬਾਰ ਸਾਹਿਬ ਦੀ 29 ਵੀਂ ਦੁਖਦਾਈ ਯਾਦ ‘ਤੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਅੱਜ ਤੱਕ ਮੁਗਲਾਂ, ਅੰਗਰੇਜਾਂ ਜਾਂ ਸਿੱਖਾਂ ‘ਤੇ ਜੁਲਮ ਕਰਨ ਵਾਲੇ ਕਿਸੇ ਹੋਰ ਨੇ ਕੀਤੇ ਜੁਰਮ ਸਬੰਧੀ ਲਿਖਤੀ ਰੂਪ ਵਿੱਚ ਇਕਬਾਲ ਨਹੀਂ ਕੀਤਾ, ਪਰ ਅਡਵਾਨੀ ਨੇ ਲਿਖਤੀ ਰੂਪ (ਆਪਣੀ ਕਿਤਾਬ ਮਾਈ ਲਾਇਫ਼ ਮਾਈ ਕੰਟਰੀ) ਵਿੱਚ ਸਾਕਾ ਦਰਬਾਰ ਸਾਹਿਬ ਦੀ ਜਿੰਮਵਾਰੀ ਆਪਣੇ ਸਿਰ ਲੈ ਕੇ ਪੂਰੀ ਸਿੱਖ ਕੌਮ ਚੈਲਿੰਜ ਕੀਤਾ ਹੈ।
ਗਿਆਨੀ ਨੰਦਗੜ੍ਹ ਨੇ ਕਿਹਾ ਹੈ ਕਿ ਪਹਿਲਾਂ ਤਾਂ ਹਿੰਦ ਹਕੂਮਤ ਅਤੇ ਸਿੱਖ ਵਿਰੋਧੀ ਸ਼ਕਤੀਆਂ ਨੇ ਜ਼ੋਰ ਲਾਇਆ ਹੋਇਆ ਸੀ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਨਾ ਜਾਵੇ, ਹੁਣ ਹਿੰੰਦੂ ਹਕੂਮਤ ਤੇ ਉਹੀ ਸਿੱਖ ਵਿਰੋਧੀ ਸ਼ਕਤੀਆਂ ਸਾਰਾ ਜ਼ੋਰ ਲਾ ਰਹੀਆਂ ਹਨ ਕਿ ਜੂਨ ਚੌਰਾਸੀ ਦੇ ਸ਼ਹੀਦਾਂ ਦੀ ਯਾਦ ਨਾ ਮਨਾਈ ਜਾਵੇ। ਜਥੇਦਾਰ ਨੰਦਗੜ੍ਹ ਨੇ ਪੰਜਾਬ ਦੀ ਸਰਕਾਰ ਨੂੰ ਵੀ ਕਿਹਾ ਹੈ ਕਿ ਸਾਕਾ ਦਰਬਾਰ ਦੇ ਸ਼ਹੀਦਾਂ ਦੀ ਯਾਦ ਮਨਾਉਣ ਦਾ ਵਿਰੋਧ ਕਰਕੇ ਜਾਂ ਸਹੀਦੀ ਸਮਾਗਮਾਂ ਦੇ ਪੋਸਟਰ ਪਾੜਕੇ ਜੋ ਲੋਕ ਸਿੱਖਾਂ ਦੇ ਜਖਮਾਂ ‘ਤੇ ਲੂਣ ਛਿਕੜ ਰਹੇ ਹਨ ਅਤੇ ਪੰਜਾਬ ਦੇ ਅਮਨ ਚੈਨ ਨੂੰ ਲਾਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ, ਕਿਉਂਕਿ ਦਿਨੀਂ ਅਖਬਾਰਾਂ ਵਿੱਚ ਛਪੀਆਂ ਤਸਵੀਰਾਂ ਤੋਂ ਪੋਸਟਰ ਪਾੜਣ ਵਾਲੇ ਲੋਕਾਂ ਦੀ ਸਨਾਖਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ 1984 ਵਰੇ• ਦੀ ਸੁਰੂਆਤ ਵਿੱਚ ਰਜੀਵ ਗਾਂਧੀ ਨੇ ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਇੱਕ ਧਾਰਮਿਕ ਸਖਸ਼ੀਅਤ ਹਨ, ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਜੂਨ ਮਹੀਨੇ ‘ਚ ਇਹੋ ਜਿਹਾ ਕੀ ਹੋ ਗਿਆ ਸੀ, ਕਿ ਹਿੰਦ ਹਕੂਮਤ ਨੂੰ ਇੱਕ ਧਾਰਮਿਕ ਸ਼ਖਸੀਅਤ ਉਪਰ ਹੀ ਪੂਰੇ ਦੇਸ਼ ਦੀ ਫੌਜ ਚਾੜਨੀ ਪੈ ਗਈ।
ਗਿਆਨੀ ਨੰਦਗੜ੍ਹ ਨੇ ਕਿਹਾ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਸੰਤ ਭਿੰਡਰਾਂਵਾਲਿਆਂ ਨਾਲ ਸਿਰਫ ਗਿਣਤੀ ਦੇ ਕੁਝ ਸਿੰਘ ਸਨ, ਫੇਰ ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਸ਼੍ਰੀ ਗੁਰੂ ਅਰਜਨ ਦੇਵ ਦੀ ਦੇ ਸ਼ਹੀਦੀ ਦਿਹਾੜੇ ਵਾਲਾ ਦਿਨ ਹੀ ਕਿਉਂ ਚੁਣਿਆ ਅਤੇ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਅੰਦਰ 37 ਗੁਰਦੁਆਰਾ ਸਾਹਿਬਾਨ ‘ਤੇ ਫੌਜ ਨੇ ਹਮਲਾ ਕਿਉਂ ਕੀਤਾ? ਜਥੇਦਾਰ ਨੰਦਗੜ੍ਹ ਨੇ ਸੱਪਸ਼ਟ ਕਰਦਿਆਂ ਕਿਹਾ ਹੈ ਕਿ ਹਿੰਦ ਹਕੂਮਤ ਨੇ ਸਿੱਖ ਕੌਮ ਦੀ ਨਸ਼ਲਕੁਸੀ ਕਰਨ ਲਈ ਹੀ ਇੱਕ ਸ਼ਾਜਿਸ ਤਹਿਤ ਸ਼੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰ ਅਸਥਾਨਾਂ ‘ਤੇ ਹਮਲਾ ਕੀਤਾ ਸੀ। ਉਹਨਾਂ ਇਹ ਵੀ ਕਿਹਾ ਕਿ ਇਸ ਹਮਲੇ ਦੀ ਅਸਲੀਅਤ ਨੂੰ ਹਿੰਦ ਹਕੁਮਤ ਵੱਲੋਂ ਇਸ ਕਰਕੇ ਵੀ ਦੁਨੀਆਂ ਤੋਂ ਛੁਪਾਇਆ ਗਿਆ ਹੈ ਕਿ ਸਿਰਫ਼ ਕੁਝ ਗਿਣਤੀ ਦੇ ਸਿੰਘਾਂ ‘ਤੇ ਪੂਰੇ ਦੇਸ਼ ਦੀ ਫੌਜ ਵੱਲੋਂ ਹਮਲਾ ਕੀਤੇ ਜਾਣ ਅਤੇ ਕੁਝ ਗਿਣਤੀ ਦੇ ਸਿੰਘਾਂ ਵੱਲੋਂ 72 ਘੰਟੇ ਦੀ ਪੂਰੇ ਦੇਸ਼ ਦੀ ਫੌਜ ਦੇ ਛੱਕੇ ਛੁਡਵਾਉਣ ਸਬੰਧੀ ਸਚਾਈ ਸਾਹਮਣੇ ਆਉਣ ਚੀਨ ਅਤੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਵੱਲੋਂ ਹਿੰਦੋਸਤਾਨ ਦੀ ਖਿੱਲੀ ਉਡਾਈ ਜਾਵੇਗੀ। ਅੰਤ ਵਿੱਚ ਜਥੇਦਾਰ ਨੰਦਗੜ੍ਹ ਨੇ ਸਾਕਾ ਦਰਬਾਰ ਸਾਹਿਬ ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਇੱਕ ਪਲੇਟ ਫਾਰਮ ‘ਤੇ ਇੱਕਠੇ ਹੋ ਕੇ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025