Posted on February 16th, 2018

<p>ਕਮਿੰਦਰ ਸਿੰਘ ਰਾਏ ਉਰਫ ਕੈਮ ਰਾਏ <br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਵੀਰਵਾਰ ਦੁਪਹਿਰ ਤਕਰੀਬਨ 1 ਵਜੇ ਵੈਨਕੂਵਰ ਦੀ ਵੈਸਟ ਸਾਈਡ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਸਰੀ ਨਿਵਾਸੀ ਰਿਐਲਟਰ ਕਮਿੰਦਰ ਸਿੰਘ ਰਾਏ ਉਰਫ ਕੈਮ ਰਾਏ ਵਜੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਹ 32 ਸਾਲਾ ਨੌਜਵਾਨ ਵੈਨਕੂਵਰ ਦੇ ਇਸ ਪੋਸ਼ ਇਲਾਕੇ ਵਿੱਚ ਆਪਣੀ ਗੱਡੀ ਅੰਦਰ ਜ਼ਖਮੀ ਹਾਲਤ 'ਚ ਪਿਆ ਮਿਲਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਾ ਸਕੇ।
ਸਰੀ-ਵੈਨਕੂਵਰ ਇਲਾਕੇ 'ਚ ਘਰਾਂ ਦੀ ਖਰੀਦੋ-ਫਰੋਖਤ ਦੇ ਕਾਰੋਬਾਰੀ ਕੈਮ ਰਾਏ ਨੂੰ ਜਾਨਣ ਵਾਲੇ ਅਤੇ ਉਸ ਨਾਲ ਕੰਮ ਕਰਦੇ ਰਹੇ ਰਿਐਲਟਰਾਂ ਨੇ ਇਸ ਨੂੰ ਇੱਕ ਸਦਮਾ ਭਰਪੂਰ ਜਾਣਕਾਰੀ ਦੱਸਿਆ ਹੈ। ਉਨ੍ਹਾਂ ਮੁਤਾਬਿਕ ਕੈਮ ਰਾਏ ਇੱਕ ਬੇਹੱਦ ਹਸਮੁੱਖ ਸੁਭਾਅ ਦਾ ਚੰਗਾ ਇਨਸਾਨ ਸੀ, ਜੋ ਹਮੇਸ਼ਾਂ ਚੰਗਾ ਹੀ ਸੋਚਦਾ ਸੀ। ਉਸਦੇ ਅਜਿਹੇ ਕਤਲ ਤੋਂ ਸਭ ਹੈਰਾਨ-ਪਰੇਸ਼ਾਨ ਹਨ। ਕਤਲ ਦੇ ਕਾਰਨਾਂ ਦੀ ਪੁਲਿਸ ਵਲੋਂ ਜਾਂਚ ਜਾਰੀ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026