Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਫੇਫੜੇ ਦੀ ਲਾਗ ਕਾਰਨ ਹਸਪਤਾਲ ਦਾਖਲ ਕਰਵਾਇਆ

Posted on June 8th, 2013

ਜੌਹਨਸਬਰਗ- ਰੰਗ ਭੇਦ ਵਿਰੋਧੀ ਅੰਦੋਲਨ ਦੇ ਆਗੂ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਫੇਫੜੇ ਦੀ ਲਾਗ ਕਾਰਨ ਅੱਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਪਰ ਗੰਭੀਰ ਦੱਸੀ ਜਾ ਰਹੀ ਹੈ। ਡਾ: ਮੰਡੇਲਾ 7 ਮਹੀਨਿਆਂ 'ਚ ਤੀਸਰੀ ਵਾਰ ਫੇਫੜੇ ਦੀ ਲਾਗ ਕਾਰਨ ਬਿਮਾਰ ਹੋਏ ਹਨ। 94 ਸਾਲਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਡਾ: ਮੰਡੇਲਾ ਨੂੰ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਸੀ। ਉਨ੍ਹਾਂ ਦਾ ਹਸਪਤਾਲ 'ਚ 9 ਦਿਨ ਇਲਾਜ ਕੀਤੇ ਜਾਣ ਪਿੱਛੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਸੀ ਅਤੇ ਉਦੋਂ ਤੋਂ ਉਹ ਆਪਣੇ ਘਰ ਹੀ ਆਰਾਮ ਕਰ ਰਹੇ ਸਨ। ਅੱਜ ਅੱਧੀ ਰਾਤ ਤੋਂ ਬਾਅਦ ਲਗਭਗ 1.30 ਵਜੇ ਸ੍ਰੀ ਮੰਡੇਲਾ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਪ੍ਰੀਟੋਰੀਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਸ਼ਟਰਪਤੀ ਜੈਕਬ ਜ਼ਿਊਮਾ ਦੇ ਬੁਲਾਰੇ ਮੈਕ ਮਹਾਰਾਜ ਨੇ ਦੱਸਿਆ ਕਿ ਡਾ: ਮੰਡੇਲਾ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਡਾਕਟਰ ਸ੍ਰੀ ਮੰਡੇਲਾ ਦੀ ਹਾਲਤ 'ਚ ਸੁਧਾਰ ਲਿਆਉਣ ਲਈ ਪਰ ਸੰਭਵ ਯਤਨ ਕਰ ਰਹੇ ਹਨ।



Archive

RECENT STORIES