Posted on July 6th, 2018

ਐਸ.ਏ.ਐਸ. ਨਗਰ (ਮੁਹਾਲੀ), 6 ਜੁਲਾਈ- ਡਾਕਟਰ ਦੀ ਹਦਾਇਤ ਬਿਨਾਂ ਪੰਜਾਬ 'ਚ ਸਰਿੰਜ ਨਹੀਂ ਖਰੀਦੀ ਜਾ ਸਕੇਗੀ। ਇਸ ਸਬੰਧੀ ਵੱਖ ਵੱਖ ਸ਼ਹਿਰਾਂ ਦੇ ਡੀਸੀ ਆਦੇਸ਼ ਜਾਰੀ ਕਰ ਰਹੇ ਹਨ। ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਮੁਹਾਲੀ ਦੀ ਹੱਦ ਅੰਦਰ ਡਾਕਟਰ ਦੀ ਸਲਿੱਪ ਤੋਂ ਬਿਨਾਂ ਕਿਸੇ ਵੀ ਕੈਮਿਸਟ (ਮੈਡੀਕਲ ਸਟੋਰਾਂ ਜਾਂ ਹੋਰ ਦੁਕਾਨਾਂ) ਤੋਂ ਸਰਿੰਜ ਖਰੀਦਣ ਅਤੇ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਹੁਕਮ ਰੇੜੀਆਂ ਫੜ੍ਹੀਆਂ/ਛੋਟੇ ਕਾਰੋਬਾਰੀਆਂ ’ਤੇ ਵੀ ਲਾਗੂ ਹੋਣਗੇ। ਇਹ ਹੁਕਮ ਸਮੁੱਚੇ ਜ਼ਿਲ੍ਹੇ ਵਿੱਚ 30 ਸਤੰਬਰ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਉਧਰ, ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਦੀ ਵਿਕਰੀ ਰੋਕਣ ਅਤੇ ਨਸ਼ਿਆਂ ਦੇ ਸੁਦਾਗਰਾਂ ਨੂੰ ਠੱਲ੍ਹ ਪਾਉਣ ਲਈ ਹੈਲਪਲਾਈਨ ਨੰਬਰ 91155-16000 ਜਾਰੀ ਕੀਤਾ ਗਿਆ ਹੈ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਕੋਈ ਵੀ ਵਿਅਕਤੀ ਇਸ ਮੋਬਾਈਲ ਨੰਬਰ ’ਤੇ ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਸਬੰਧੀ ਸੂਚਨਾ ਦੇ ਸਕਦਾ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸੇ ਦੌਰਾਨ ਅੱਜ ਸਿਹਤ ਵਿਭਾਗ ਅਤੇ ਮੁਹਾਲੀ ਪੁਲੀਸ ਦੀ ਸਾਂਝੀ ਟੀਮ ਵੱਲੋਂ ਡਰੱਗ ਇੰਸਪੈਕਟਰ ਮਨਪ੍ਰੀਤ ਕੌਰ ਅਤੇ ਥਾਣਾ ਮੁਖੀ ਰਾਜਨ ਪਰਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਮੁਹਾਲੀ ਪਿੰਡ ਅਤੇ ਸ਼ਾਹੀਮਾਜਰਾ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਟੀਮ ਨੇ ਦੁਕਾਨਦਾਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਸੀਨੀਅਰ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਸਰਿੰਜ ਨਾ ਦਿੱਤੀ ਜਾਵੇ। ਇਸ ਦੌਰਾਨ ਕਈ ਦੁਕਾਨਾਂ ’ਤੇ ਖ਼ਾਮੀਆਂ ਵੀ ਪਾਈਆਂ ਗਈਆਂ। ਜਿਸ ਵਿਅਕਤੀ ਦੇ ਨਾਂ ਫਾਰਮੇਸੀ ਦਾ ਲਾਇਸੈਂਸ ਸੀ ਉਹ ਦੁਕਾਨ ’ਤੇ ਮੌਜੂਦ ਨਹੀਂ ਸੀ। ਇਸ ਸਬੰਧੀ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਮੈਡੀਕਲ ਸਟੋਰ ’ਤੇ ਸਿਰਫ਼ ਫਾਰਮਾਸਿਸਟ ਹੀ ਦਵਾਈ ਵੇਚ ਸਕਦਾ ਹੈ।

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026