Posted on August 31st, 2018

ਲੁਧਿਆਣਾ- ਬੇਅਦਬੀ ਕਾਂਡ ਸਬੰਧੀ ਵਿਧਾਨ ਸਭਾ ਵਿੱਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬਾਦਲਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ 'ਆਪ' ਦੇ ਵਰਕਰਾਂ ਵਿਚਾਲੇ ਮੁਹਿੰਮਾਂ ਚਲਾਉਣ ਦੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਤੇ 'ਆਪ' ਵਰਕਰਾਂ ਵੱਲੋਂ ਫੇਸਬੁੱਕ 'ਤੇ 'ਸਿੱਖ ਹੋਣ ਦੇ ਨਾਤੇ ਬਾਦਲਾਂ ਦਾ ਬਾਈਕਾਟ' ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਵਿਧਾਨ ਸਭਾ ਸੈਸ਼ਨ ਤੋਂ ਬਾਅਦ ਲਗਾਤਾਰ 'ਆਪ', ਲੋਕ ਇਨਸਾਫ਼ ਪਾਰਟੀ ਤੇ ਕਾਂਗਰਸ ਵਰਕਰ ਉਤਸ਼ਾਹ ਨਾਲ ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰ ਰਹੇ ਹਨ। ਪੰਜਾਬ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਇਸ ਮੁੱਦੇ 'ਤੇ ਲਗਾਤਾਰ ਪੋਸਟਾਂ ਪਾ ਰਹੇ ਹਨ। ਸ਼ੁੱਕਰਵਾਰ ਸਵੇਰ ਤੋਂ ਕਾਂਗਰਸ ਤੇ 'ਆਪ' ਵਰਕਰ ਫੇਸਬੁੱਕ ਪੇਜ 'ਤੇ ਮੁਹਿੰਮ ਚਲਾ ਰਹੇ ਹਨ, ਜਿਸ ਵਿੱਚ ਲਿਖਿਆ ਗਿਆ ਹੈ ਕਿ 'ਬੱਸ ਹੋਰ ਨਹੀਂ, ਬਤੌਰ ਸਿੱਖ ਮੈਂ ਬਾਦਲਾਂ ਦਾ ਬਾਈਕਾਟ ਕਰਦਾ ਹਾਂ', ਜਿਸ ਨੂੰ ਲੋਕ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ ਤੇ ਵੱਧ ਤੋਂ ਵੱਧ ਲਾਈਕ ਤੇ ਕੁਮੈਂਟ ਆ ਰਹੇ ਹਨ। 'ਆਪ' ਤੇ ਕਾਂਗਰਸ ਦੇ ਵਰਕਰ ਇਸ ਨੂੰ ਸ਼ੇਅਰ ਕਰ ਰਹੇ ਹਨ। ਇਸੇ ਤਰ੍ਹਾਂ ਫੇਸਬੁੱਕ ਤੋਂ ਇਲਾਵਾ ਵਟਸਐੱਪ 'ਤੇ ਵੀ ਇਸ ਨੂੰ ਵੱਖ ਵੱਖ ਗਰੁੱਪਾਂ 'ਤੇ ਭੇਜਿਆ ਜਾ ਰਿਹਾ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026