Posted on September 7th, 2018

ਫਤਹਿਗੜ੍ਹ ਸਾਹਿਬ, 7 ਸਤੰਬਰ- ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜ਼ਿਲ੍ਹਾ ਸੈਸ਼ਨ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਆਰਕੇ ਵਸ਼ਿਸ਼ਟ ਨੇ ਦੇਸ਼ ਧ੍ਰੋਹ ਤੇ ਬਗਾਵਤ ਦੇ ਕੇਸ ਵਿਚੋਂ ਬਾਇੱਜ਼ਤ ਬਰੀ ਕਰਨ ਦੇ ਹੁਕਮ ਦਿੱਤੇ ਹਨ। ਮਾਨ ਖ਼ਿਲਾਫ਼ ਤਹਿਸੀਲ ਬਸੀ ਪਠਾਣਾਂ ਵਿੱਚ 8 ਮਾਰਚ 2006 ਨੂੰ ਮੁਕੱਦਮਾ ਨੰਬਰ 23 ਰਾਹੀਂ ਧਾਰਾ 124ਏ, 153ਏ, 153ਬੀ ਅਤੇ 505 ਆਈ.ਪੀ.ਸੀ. ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਮਾਨ ਪੰਜਾਬ ਅਤੇ ਹੋਰਨਾਂ ਸਥਾਨਾਂ ਉੱਪਰ ਦੇਸ਼ ਧ੍ਰੋਹ ਅਤੇ ਬਗ਼ਾਵਤ ਦੇ ਦਰਜ ਲਗਪਗ 74 ਕੀਤੇ ਕੇਸਾਂ ਵਿਚੋਂ ਬਰੀ ਹੋ ਚੁੱਕੇ ਹਨ।
ਸ੍ਰੀ ਮਾਨ ਖ਼ਿਲਾਫ਼ ਬਸੀ ਪਠਾਣਾਂ ਵਿੱਚ ਚੱਲ ਰਹੇ ਆਖ਼ਰੀ ਮੁਕੱਦਮੇ ਵਿਚੋਂ ਬਰੀ ਹੋਣ ਉਪਰੰਤ ਸਮੁੱਚੀ ਸਿੱਖ ਕੌਮ, ਸਿੱਖ ਸੰਗਠਨਾਂ, ਜਥੇਬੰਦੀਆਂ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਸਿਆ ਕਿ ਮਾਨ ਖ਼ਿਲਾਫ਼ 2006 ਵਿੱਚ ਇੱਕ ਸੀਡੀ ਨੂੰ ਆਧਾਰ ਬਣਾ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ ਖ਼ਾਲਿਸਤਾਨ ਦੀ ਗੱਲ ਕਰਨ ’ਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਗਿਆ ਸੀ। ਉਸ ਸਮੇਂ ਕਾਂਗਰਸ ਦਾ ਰਾਜ ਸੀ। ਮੁਕੱਦਮੇ ਦੀ ਮਨਜ਼ੂਰੀ ਲੈਣ ਲਈ ਜਦੋਂ ਗ੍ਰਹਿ ਵਿਭਾਗ ਕੋਲ ਭੇਜਿਆ ਗਿਆ ਤਾਂ ਗ੍ਰਹਿ ਵਿਭਾਗ ਨੇ ਮਨਜ਼ੂਰੀ ਨਹੀਂ ਦਿੱਤੀ। ਛੇ ਸਾਲ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਅਤੇ 2012 ਵਿੱਚ ਚਲਾਨ ਪੇਸ਼ ਕੀਤਾ ਗਿਆ। ਪੰਜਾਬ ਦੇ ਹੁਕਮਰਾਨਾਂ ਨੇ ਆਪਣੇ ਸਿਆਸੀ ਮੁਫ਼ਾਦਾਂ ਦੀ ਪੂਰਤੀ ਲਈ ਇਹ ਚਲਾਨ ਪੇਸ਼ ਕਰਵਾਇਆ। ਉਨ੍ਹਾਂ ਦੱਸਿਆ ਕਿ ਸ੍ਰੀ ਮਾਨ ਉੱਤੇ ਹੁਣ ਤੱਕ 75 ਕੇਸ ਬਣਾਏ ਗਏ ਅਤੇ ਇਹ 75ਵਾਂ ਕੇਸ ਸੀ, ਜਿਸ ਵਿੱਚੋਂ ਉਹ ਬਰੀ ਹੋਏ ਹਨ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026