Posted on September 21st, 2018

ਨਿਊਯਾਰਕ, 21 ਸਤੰਬਰ- ਅਮਰੀਕਾ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਪਹਿਲੇ ਸਿੱਖ-ਅਮਰੀਕਨ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਬਾਰੇ ਕਥਿਤ ਨਸਲੀ ਟਿੱਪਣੀਆਂ ਕੀਤੇ ਜਾਣ ਦੀ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਿਊ ਜਰਸੀ ਪ੍ਰਸ਼ਾਸਨ ਨੇ ਪੁਲੀਸ ਅਧਿਕਾਰੀ ਤੋਂ ਅਸਤੀਫ਼ਾ ਮੰਗ ਲਿਆ ਹੈ। ਬਰਜਨ ਕਾਊਂਟੀ ਦੇ ਸ਼ੈਰਿਫ਼ ਮਾਈਕਲ ਸੌਡੀਨੋ ਨੇ 16 ਜਨਵਰੀ ਨੂੰ ਫ਼ਿਲ ਮਰਫ਼ੀ ਦੇ ਨਿਊ ਜਰਸੀ ਦੇ ਗਵਰਨਰ ਬਣਨ ਤੋਂ ਬਾਅਦ ਹੋਈ ਗੱਲਬਾਤ ਮੌਕੇ ਕਥਿਤ ਤੌਰ ’ਤੇ ਗਰੇਵਾਲ ਖ਼ਿਲਾਫ਼ ਕਈ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਇਸ ਦੀ ਇਕ ਆਡੀਓ ਰਿਕਾਰਡਿੰਗ ਸਬੰਧਤ ਅਥਾਰਿਟੀ ਵੱਲੋਂ ਹਾਸਲ ਕੀਤੀ ਗਈ ਹੈ।
ਇਸ ਆਡੀਓ ਵਿੱਚ ਸੌਡੀਨੋ ਕਹਿ ਰਹੇ ਹਨ ਕਿ ਗਵਰਨਰ ਮਰਫ਼ੀ ਨੇ ਗਰੇਵਾਲ ਨੂੰ ‘ਪੱਗੜੀ’ ਕਰਕੇ ਅਟਾਰਨੀ ਜਨਰਲ ਬਣਾਇਆ ਹੈ ਨਾ ਕਿ ਬਰਜਨ ਕਾਊਂਟੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ। ਗਰੇਵਾਲ ਇਸ ਤੋਂ ਪਹਿਲਾਂ ਬਰਜਨ ਕਾਊਂਟੀ ਵਿੱਚ ਇਸਤਗਾਸਾ ਵਕੀਲ ਵੱਜੋਂ ਕਾਰਜਸ਼ੀਲ ਸਨ। ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਟਵੀਟ ਕੀਤਾ ਕਿ ਉਨ੍ਹਾਂ ਰਿਕਾਰਡਿੰਗ ਸੁਣੀ ਹੈ। ਗਰੇਵਾਲ ਨੇ ਕਿਹਾ ਕਿ ਜੇ ਇਹ ਸੌਡੀਨੋ ਦੀ ਹੀ ਆਵਾਜ਼ ਹੈ ਤਾਂ ਉਸ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਉਹ ਕਈ ਚਿਰ ਤੋਂ ਸੁਣਦੇ ਆ ਰਹੇ ਹਨ ਤੇ ਇਸ ਤੋਂ ਵੀ ਵੱਧ ਕੇ ਮੰਦਾ ਸੁਣ ਚੁੱਕੇ ਹਨ, ਪਰ ਅਫ਼ਰੀਕਨ-ਅਮਰੀਕਨ ਭਾਈਚਾਰੇ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨਸਲੀ ਤੇ ਠੇਸ ਪਹੁੰਚਾਉਣ ਵਾਲੀਆਂ ਹਨ। ਇਸ ਤੋਂ ਇਲਾਵਾ ਸੌਡੀਨੋ ਨੇ ਲੈਫ਼ਟੀਨੈਂਟ ਗਵਰਨਰ ਸ਼ੀਲਾ ਓਲੀਵਰ ਬਾਰੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਗਰੇਵਾਲ ਉੱਤੇ ਇਸੇ ਸਾਲ ਜੁਲਾਈ ਵਿੱਚ ਵੀ ਦੋ ਰੇਡੀਓ ਮੇਜ਼ਬਾਨਾਂ ਨੇ ਨਸਲੀ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਉਨ੍ਹਾਂ ਨੂੰ ਕਈ ਵਾਰ ਸਿਰਫ਼ ‘ਟਰਬਨ ਮੈਨ’ ਕਹਿ ਕੇ ਸੰਬੋਧਨ ਕੀਤਾ।
ਗਵਰਨਰ ਮਰਫ਼ੀ ਨੇ ਇਹ ਖ਼ੁਫੀਆ ਰਿਕਾਰਡਿੰਗ ਸਾਹਮਣੇ ਆਉਣ ’ਤੇ ਸੌਡੀਨੋ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਸ਼ੈਰਿਫ਼ ਆਡੀਓ ਵਿੱਚ ਕਥਿਤ ਪੁਲੀਸ ਨੂੰ ਕੰਟਰੋਲ ਵਿੱਚ ਕਰਨ ਅਤੇ ਗੜਬੜੀ ਪੈਦਾ ਕਰਨ ਦੀ ਗੱਲ ਕਹਿੰਦਾ ਵੀ ਸੁਣ ਰਿਹਾ ਹੈ। ਹਾਲਾਂਕਿ ਸੌਡੀਨੋ ਨੇ ਇਨ੍ਹਾਂ ਟਿੱਪਣੀਆਂ ਲਈ ਬਰਜਨ ਕਾਊਂਟੀ ਦੇ ਲੋਕਾਂ ਤੇ ਭਾਈਚਾਰੇ ਦੇ ਆਗੂਆਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਮੁਆਫ਼ੀ ਵੀ ਮੰਗੀ ਹੈ। ਹਾਲਾਂਕਿ ਅਸਤੀਫ਼ੇ ਮੰਗੇ ਜਾਣ ਬਾਰੇ ਪੁੱਛੇ ਸੁਆਲ ’ਤੇ ਟਿੱਪਣੀ ਕਰਨ ਤੋਂ ਪੁਲੀਸ ਅਧਿਕਾਰੀ ਨੇ ਇਨਕਾਰ ਕਰ ਦਿੱਤਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026