Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਨੇ ਗੂਗਲ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ

Posted on June 11th, 2013

ਇਸਲਾਮਾਬਾਦ- ਨਵੀਂ ਪਾਕਿਸਤਾਨ ਸਰਕਾਰ ਨੇ ਗੂਗਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਆਪਣੀ ਵੀਡੀਓ ਸ਼ੇਅਰਿੰਗ ਵੈਬਸਾਇਟ ਯੂ-ਟਿਊਬ ਤੋਂ ਈਸ਼ਨਿੰਦਾ ਅਤੇ ਇਸਲਾਮ ਵਿਰੋਧੀ ਇਤਰਾਜ਼ਯੋਗ ਸਮੱਗਰੀ ਨਹੀਂ ਹਟਾਈ ਤਾਂ ਉਸ ਨੂੰ ਬਲਾਕ ਕਰ ਦਿੱਤਾ ਜਾਏਗਾ।

ਜ਼ਿਕਰ ਯੋਗ ਹੈ ਕਿ ਇਸਲਾਮ ਵਿਰੋਧੀ ਫਿਲਮ ‘ਇਨੋਸੈਂਸ ਆਫ ਮੁਸਲਿਮ’ ‘ਤੇ ਵਿਆਪਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ‘ਚ ਪਿਛਲੇ ਨੌਂ ਮਹੀਨੇ ਤੋਂ ਯੂ-ਟਿਊਬ ਪਾਬੰਦੀਸ਼ੁਦਾ ਹੈ। ਸੂਚਨਾ ਤਕਨੀਕ ਅਤੇ ਦੂਰਸੰਚਾਰ ਰਾਜ ਮੰਤਰੀ ਅਨੁਸ਼ਾ ਰਹਿਮਾਨ ਖਾਨ ਨੇ ਆਪਣਾ ਚਾਰਜ ਸੰਭਾਲਦੇ ਹੀ ਇਹ ਬਿਆਨ ਦਿੱਤਾ ਹੈ। ਯੂ-ਟਿਊਬ ‘ਤੇ ਪਿਛਲੇ ਨੌਂ ਮਹੀਨੇ ਤੋਂ ਲੱਗੀ ਪਾਬੰਦੀ ਨੂੰ ਹਟਾਉਣ ਸਬੰਧੀ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਗੂਗਲ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਸਰਕਾਰ ਦੀਆਂ ਗੱਲਾਂ ‘ਤੇ ਗੌਰ ਕਰੇਗਾ। ਸਰਚ ਇੰਜਨ ਗੂਗਲ ਨੇ ਸਾਬਕਾ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਸਰਕਾਰ ਦੇ ਇਤਰਾਜ਼ਯੋਗ ਸਮੱਗਰੀ ਨੂੰ ਯੂ-ਟਿਊਬ ਤੋਂ ਹਟਾਉਣ ਦੀ ਬੇਨਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਦਿ ਨਿਊਜ਼ ਡੇਲੀ ਅਖਬਾਰ ਨੇ ਖਾਨ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਇਹ ਸਭ ਗੱਲਬਾਤ ‘ਤੇ ਨਿਰਭਰ ਹੈ। ਹੁਣ ਕੰਪਨੀ ਆਪਣੀ ਗੱਲ ‘ਤੇ ਅੜੀ ਰਹਿੰਦੀ ਹੈ ਤਾਂ ਆਖਰੀ ਬਦਲ ਵਜੋਂ ਅਸੀਂ ਗੂਗਲ ਨੂੰ ਹੀ ਪਾਕਿਸਤਾਨ ‘ਚ ਬਲਾਕ ਕਰ ਦੇਵਾਂਗੇ। ਕਿਉਂਕਿ ਇੰਟਰਨੈਟ ‘ਤੇ ਹੋਰ ਵੀ ਕਈ ਸਰਚ ਇੰਜਨ ਮੌਜੂਦ ਹਨ। ਪਿਛਲੇ ਸਾਲ ਸਤੰਬਰ ‘ਚ ਪਾਕਿਸਤਾਨ ਦੀ ਹੁਕਮਰਾਨ ਪੀ ਪੀ ਪੀ ਅਤੇ ਕਈ ਧਾਰਮਿਕ ਸੰਗਠਨਾਂ ਨੇ ਯੂ-ਟਿਊਬ ‘ਤੇ ਇਸਲਾਮ ਵਿਰੋਧੀ ਫਿਲਮ ਦੇ ਪ੍ਰਦਰਸ਼ਨ ‘ਤੇ ਵਿਰੋਧ ਪ੍ਰਗਟਾਇਆ ਸੀ।



Archive

RECENT STORIES