Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਡਵਾਨੀ ਨੇ ਮਾਰੀ ਯੂ-ਟਰਨ

Posted on June 11th, 2013

ਨਵੀਂ ਦਿੱਲੀ : ਆਪਣੇ ਅਸਤੀਫੇ ਦੀ ਤਿੱਖੀ ਪ੍ਰਤੀਕਿਰਿਆ ਵੇਖਣ ਤੋਂ ਬਾਅਦ ਭਾਜਪਾ ਦੇ ਪਿਤਾਮਾ ਅਡਵਾਨੀ ਨੇ ਬਿਨਾਂ ਠੋਸ ਭਰੋਸੇ ਦੇ ਆਪਣੇ ਕਦਮ ਵਾਪਸ ਖਿੱਚ ਲਏ। ਉਮਰ ਦੇ ਇਸ ਪੜਾਅ 'ਤੇ ਖੜ੍ਹੇ ਆਪਣੇ ਪਿਤਾ ਪੁਰਖੇ ਨੂੰ ਸੰਘ ਤੇ ਭਾਜਪਾ ਨੇ ਇਕ ਹੋਰ ਮੋਹਲਤ ਦੇ ਦਿੱਤੀ। ਬੀਤੇ 24 ਘੰਟਿਆਂ 'ਚ ਲਗਾਤਾਰ ਚੱਲੇ ਤੇਜ਼ ਘਟਨਾ ਚੱਕਰ ਤੋਂ ਬਾਅਦ ਮੰਗਲਵਾਰ ਸ਼ਾਮ ਅਡਵਾਨੀ ਅਸਤੀਫਾ ਵਾਪਸੀ ਲਈ ਤਿਆਰ ਹੋ ਗਏ। 

ਮੰਗਲਵਾਰ ਦੁਪਹਿਰ ਬਾਅਦ ਇਸ ਸੰਕਟ ਨੂੰ ਟਾਲਣ ਲਈ ਜੁਟੇ ਸੰਕਟ ਮੋਚਕਾਂ ਨੇ ਸੰਘ ਮੁਖੀ ਮੋਹਨ ਭਾਗਵਤ ਨਾਲ ਅਡਵਾਨੀ ਦੀ ਗੱਲ ਕਰਵਾਈ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਰਾਜਸਥਾਨ ਦੇ ਬਾਂਸਵਾੜਾ 'ਚ ਸਨ। ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ। ਦਿੱਲੀ ਵਾਪਸੀ 'ਤੇ ਰਾਜਨਾਥ ਹਵਾਈ ਅੱਡੇ ਤੋਂ ਸਿੱਧੇ ਅਡਵਾਨੀ ਦੀ ਰਿਹਾਇਸ਼ 30, ਪਿ੍ਰਥਵੀਰਾਜ ਰੋਡ ਪਹੁੰਚੇ। ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਸੰਕਟਮੋਚਕਾਂ ਨੇ ਇਕ ਬਿਆਨ ਤਿਆਰ ਕੀਤਾ ਹੋਇਆ ਸੀ ਜਿਸ ਨੂੰ ਰਾਜਨਾਥ ਨੇ ਮੀਡੀਆ ਸਾਹਮਣੇ ਪੜ੍ਹ ਦਿੱਤਾ। ਅਡਵਾਨੀ ਦਾ ਅਸਤੀਫਾ ਤੇ ਸੁਝਾਅ ਜਿੰਨੇ ਅਸਪਸ਼ਟ ਸਨ ਓਨਾ ਹੀ ਰਾਜਨਾਥ ਵਲੋਂ ਪੜਿ੍ਹਆ ਗਿਆ ਬਿਆਨ। ਇਸ ਬਿਆਨ ਦਾ ਅਰਥ ਸਿੱਧੇ ਸਿੱਧੇ ਇਹੀ ਸੀ ਕਿ ਅਡਵਾਨੀ ਪਹਿਲਾਂ ਅਸਤੀਫਾ ਵਾਪਸ ਲੈਣ, ਬਾਕੀ ਗੱਲਾਂ 'ਤੇ ਵਿਚਾਰ ਸਹੀ ਸਮਾਂ ਆਉਣ 'ਤੇ ਹੋਵੇਗਾ। 

ਸੂਤਰਾਂ ਮੁਤਾਬਕ ਸੰਘ ਤੇ ਅਡਵਾਨੀ ਵਿਚਕਾਰ ਸੰਵਾਦ ਦੀ ਭੂਮਿਕਾ ਗੁਰੂਮੂਰਤੀ ਨੇ ਨਿਭਾਈ। ਸੋਮਵਾਰ ਨੂੰ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਹੀ ਇਸ ਘਟਨਾ ਚੱਕਰ ਦੇ ਖ਼ਾਤਮੇ ਦੀ ਪਟਕਥਾ ਲਿਖਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਸੀ। ਬੈਠਕ ਤੋਂ ਬਾਅਦ ਰਾਜਨਾਥ ਨੂੰ ਛੱਡ ਕੇ ਦਿੱਲੀ 'ਚ ਮੌਜੂਦ ਸੰਸਦੀ ਬੋਰਡ ਦੇ ਸਾਰੇ ਮੈਂਬਰ ਤੇ ਕੁਝ ਹੋਰ ਆਗੂ ਅਡਵਾਨੀ ਦੇ ਘਰ 'ਤੇ ਭੋਜਨ ਲਈ ਇਕੱਝੇ ਹੋਏ ਸਨ। ਇਨ੍ਹਾਂ 'ਚ ਅਰੁਣ ਜੇਟਲੀ, ਸੁਸ਼ਮਾ ਸਵਰਾਜ, ਅਨੰਤ ਕੁਮਾਰ, ਰਵੀਸ਼ੰਕਰ ਪ੍ਰਸਾਦਠ ਆਰਤੀ ਮਹਿਰਾ ਸਮੇਤ ਅਡਵਾਨੀ ਦੇ ਪਰਿਵਾਰ ਦੇ ਲੋਕ ਵੀ ਸ਼ਾਮਲ ਸਨ। ਇਸ ਦੌਰਾਨ ਮਾਹੌਲ ਨੂੰ ਸਹਿਜ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਮੰਗਲਵਾਰ ਸਵੇਰ ਤੋਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਕੋਈ ਨਾ ਕੋਈ ਸਨਮਾਨਜਨਕ ਰਸਤਾ ਕੱਿਢਆ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਇਸੇ ਨਜ਼ਰੀਏ ਨਾਲ ਭਾਗਵਤ ਤੇ ਅਡਵਾਨੀ ਵਿਚਕਾਰ ਫੋਨ 'ਤੇ ਗੱਲਬਾਤ ਕਰਵਾਈ ਗਈ। ਜਨ ਭਾਵਨਾ ਤੇ ਦਲ ਭਾਵਨਾ ਦੇ ਮੱਦੇਨਜ਼ਰ ਇਹ ਮੰਨਿਆ ਗਿਆ ਕਿ ਸੰਸਦੀ ਬੋਰਡ 'ਚ ਲਏ ਗਏ ਫ਼ੈਸਲਿਆਂ ਦਾ ਸਨਮਾਨ ਸਭ ਨੂੰ ਕਰਨਾ ਚਾਹੀਦਾ ਹੈ। ਯਾਨੀ ਨਰਿੰਦਰ ਮੋਦੀ 'ਤੇ ਲਏ ਗਏ ਫ਼ੈਸਲੇ ਨੂੰ ਸਾਰਿਆਂ ਨੂੰ ਮੰਨਣਾ ਪਵੇਗਾ। ਨਾਲ ਹੀ ਜੋ ਸੁਝਾਅ ਪਿਤਾ ਪੁਰਖੇ ਵਲੋਂ ਦਿੱਤੇ ਗਏ ਹਨ ਉਨ੍ਹਾਂ ਦਾ ਸਹੀ ਸਮੇਂ 'ਤੇ ਵਿਚਾਰ ਕਰਨ ਤੋਂ ਬਾਅਦ ਹੱਲ ਕੀਤਾ ਜਾਵੇ। ਰਾਜਨਾਥ ਨੇ ਜੋ ਬਿਆਨ ਪੜਿ੍ਹਆ ਉਸ ਦੀ ਮੂਲ ਭਾਵਨਾ ਵੀ ਇਹੀ ਸੀ। 

ਰਾਜਨਾਥ ਨੇ ਕਿਹਾ ਕਿ ਜੇਕਰ ਅਡਵਾਨੀ ਜੀ ਨੂੰ ਪਾਰਟੀ ਦੇ ਕੰਮਕਾਜ ਬਾਰੇ ਕੋਈ ਸ਼ਿਕਾਇਤ ਹੈ ਤਾਂ ਮੈਂ ਉਨ੍ਹਾਂ ਨਾਲ ਵਿਸਤਾਰ ਨਾਲ ਚਰਚਾ ਕਰਾਂਗਾ ਤੇ ਚਿੰਤਾਵਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਪਹਿਲਾਂ ਬਾਂਸਵਾੜਾ 'ਚ ਉਹ ਇਹ ਕਹਿ ਕੇ ਕਿ ਭਾਜਪਾ 'ਚ ਫੈਸਲੇ ਵਾਪਸ ਨਹੀਂ ਲਏ ਜਾਂਦੇ, ਸਪਸ਼ਟ ਕਰ ਚੁੱਕੇ ਸਨ ਕਿ ਨਰਿੰਦਰ ਮੋਦੀ ਨੂੰ ਚੋਣ ਮੁਹਿੰਮ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਪਲਟਿਆ ਨਹੀਂ ਜਾਵੇਗਾ। ਮੰਗਲਵਾਰ ਨੂੰ ਨਾਗਪੁਰ ਤੋਂ ਪਰਤਣ ਤੋਂ ਤੁਰੰਤ ਬਾਅਦ ਨਿਤਿਨ ਗਡਕਰੀ ਤੇ ਉਸ ਦੇ ਨਾਲ ਮੁਰਲੀ ਮਨੋਹਰ ਜੋਸ਼ੀ ਵੀ ਅਡਵਾਨੀ ਨੂੰ ਮਿਲਣ ਗਏ। ਅਸਲ 'ਚ ਭਾਜਪਾ ਸਮੇਤ ਸੰਘ ਦੇ ਲੋਕ ਵੀ ਮੰਨ ਰਹੇ ਸਨ ਕਿ ਅਡਵਾਨੀ ਨੇ ਆਪਣੀਆਂ ਸ਼ਿਕਾਇਤਾਂ ਦਾ ਬਹੁਤ ਗ਼ਲਤ ਸਮਾਂ ਚੁਣਿਆ। ਇਹ ਇਕ ਤਰੀਕੇ ਨਾਲ ਸ਼ਗੁਨ ਵਿਗਾੜਨ ਜਿਹਾ ਹੈ। 

ਭਰੋਸੇਮੰਦ ਸੂਤਰਾਂ ਮੁਤਾਬਕ ਅਡਵਾਨੀ ਚਾਹੁੰਦੇ ਸਨ ਕਿ ਮੋਦੀ ਬਾਰੇ ਕੋਈ ਫ਼ੈਸਲਾ ਸਰਬ ਸਹਿਮਤੀ ਰੂਪ ਨਾਲ ਸੰਸਦੀ ਬੋਰਡ 'ਚ ਲਿਆ ਜਾਵੇ। ਨਰਾਜ਼ਗੀ ਸੰਗ ਦੇ ਸਹਿ ਸਰ ਕਾਰਜ ਵਾਹਕ ਤੇ ਭਾਜਪਾ ਦਾ ਕਾਰਜਭਾਰ ਵੇਖ ਰਹੇ ਸੁਰੇਸ਼ ਸੋਨੀ ਨਾਲ ਭਾਜਪਾ ਦੇ ਸੰਗਠਨ ਮੰਤਰੀ ਰਾਮਲਾਲ ਨਾਲ ਵੀ ਸੀ। ਧਿਆਨ ਰਹੇ ਕਿ ਸੰਘ ਕਿਸੇ ਵਿਅਕਤੀ ਵਿਸ਼ੇਸ਼ ਦੀ ਸ਼ਿਕਾਇਤ 'ਤੇ ਕੋਈ ਕਦਮ ਨਹੀਂ ਚੁੱਕਦਾ ਹੈ। ਉਸ ਨੂੰ ਜੋ ਵੀ ਫ਼ੈਸਲੇ ਲੈਣੇ ਹੁੰਦੇ ਹਨ ਉਹ ਆਪਣੇ ਸਮੇਂ ਮੁਤਾਬਕ ਲੈਂਦਾ ਹੈ। ਅਡਵਾਨੀ ਸੰਘ ਦੀਆਂ ਛੋਟੀਆਂ ਛੋਟੀਆਂ ਦਖ਼ਲ ਅੰਦਾਜ਼ੀਆਂ ਤੋਂ ਵੀ ਦੁਖੀ ਸਨ। ਦੇਰ ਸਵੇਰ ਸੰਘ ਦੇ ਅੰਦਰੂਨੀ ਢਾਂਚੇ 'ਚ ਕੋਈ ਬਦਲਾਅ ਹੁੰਦਾ ਹੈ ਤਾਂ ਅਡਵਾਨੀ ਉਸ ਨੂੰ ਆਪਣੀ ਜਿੱਤ ਮੰਨ ਸਕਦੇ ਹਨ। 



Archive

RECENT STORIES