Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਲੀਫੋਰਨੀਆ ਦੀ ਬਾਰ 'ਚ ਗੋਲੀਬਾਰੀ ਦੌਰਾਨ 13 ਮੌਤਾਂ

Posted on November 9th, 2018

<p>ਕਥਿਤ ਹਮਲਾਵਰ ਈਐਨ ਡੇਵਿਡ ਲੌਂਗ<br></p>


ਲਾਸ ਏਂਜਲਸ - ਅਮਰੀਕਾ 'ਚ ਕੈਲੀਫੋਰਨੀਆ ਦੀ ਭੀੜ ਵਾਲ਼ੀ ਇੱਕ ਬਾਰ 'ਚ ਬੁੱਧਵਾਰ ਦੇਰ ਰਾਤ ਇੱਕ ਸ਼ੱਕੀ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ 'ਚ ਹਮਲਾਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ।

ਵੈਂਚੂਰਾ ਕਾਊਂਟੀ ਸ਼ੈਰਿਫ਼ ਦੇ ਇੱਕ ਆਫਿਸ ਕਪਤਾਨ ਨੇ ਦੱਸਿਆ ਕਿ ਲਾਸ ਏਂਜਲਸ ਤੋਂ ਕੁਝ ਮੀਲ ਦੂਰ ਥਾਊਜ਼ੈਂਡ ਓਕਸ ਸ਼ਹਿਰ ਵਿਖੇ ਵਾਪਰੀ ਇਸ ਘਟਨਾ 'ਚ ਸ਼ੈਰਿਫ਼ ਦੇ ਇੱਕ ਉੱਪ ਅਧਿਕਾਰੀ ਨੂੰ ਵੀ ਗੋਲੀ ਲੱਗੀ ਹੈ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਸ਼ੈਰਿਫ਼ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਾਰਡਰ ਲਾਈਨ ਬਾਰ ਐਂਡ ਗਰਿੱਲ 'ਚ ਗੋਲੀ ਚੱਲਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਰਾਤ ਕਰੀਬ 11.20 'ਤੇ ਮਿਲੀ ਸੀ। ਥਾਊਜੈਂਡ ਓਕਸ ਸ਼ਹਿਰ ਲਾਸ ਏਂਜਲਸ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਉੱਪ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਵੀ ਗੋਲੀ ਚੱਲਣ ਦੀ ਆਵਾਜ਼ ਸੁਣੀ। 

ਮਾਰੇ ਗਏ ਹਮਲਾਵਰ ਦੀ ਪਛਾਣ ਇੱਕ 28 ਸਾਲਾ ਸਾਬਕਾ ਫੌਜੀ ਈਐਨ ਡੇਵਿਡ ਲੌਂਗ ਵਜੋਂ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।



Archive

RECENT STORIES