Posted on November 9th, 2018

<p>ਵਾਰਦਾਤ ਵਾਲੀ ਥਾਂ ਨਜ਼ਦੀਕ ਖੜ੍ਹੀ ਪੁਲਿਸ (ਤਸਵੀਰ: ਧੰਨਵਾਦ ਸਹਿਤ ''ਦਾ ਪਰੋਵਿੰਸ'')</p>
ਸਰੀ (ਅਕਾਲ ਗਾਰਡੀਅਨ ਬਿਊਰੋ) - ਸਰੀ ਦੇ ਨਿਊਟਨ ਇਲਾਕੇ ਵਿੱਚ ਸਥਿਤ 142 ਸਟਰੀਟ ਅਤੇ 70 ਏ ਐਵੇਨਿਊ ਦੇ ਨਜ਼ਦੀਕ ਇੱਕ 22 ਸਾਲਾ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ। ਵੀਰਵਾਰ ਅਤੇ ਸ਼ੁੱਕਰਵਾਰ ਦਰਮਿਆਨੀ ਰਾਤ ਤਕਰੀਬਨ 1.30 ਵਜੇ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ ਤਾਂ ਇਹ ਨੌਜਵਾਨ ਜ਼ਖਮੀ ਹਾਲਤ ਵਿੱਚ ਪਿਆ ਮਿਲ਼ਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਹ ਇਲਾਕਾ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਹੈ, ਜਿੱਥੇ ਨਾਲ ਹੀ ਇੱਕ ਐਲੀਮੈਂਟਰੀ ਸਕੂਲ ਅਤੇ ਦੋ ਡੇਅ-ਕੇਅਰ ਵੀ ਹਨ। ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਜਨਤਕ ਨਹੀਂ ਸੀ ਕੀਤੀ ਗਈ, ਪਰ ਕੁਝ ਭਰੋਸੇਯੋਗ ਸੂਤਰਾਂ ਮੁਤਾਬਿਕ ਮਰਨ ਵਾਲਾ ਨੌਜਵਾਨ ਪੰਜਾਬੀ ਹੀ ਜਾਪਦਾ ਹੈ। ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਮ੍ਰਿਤਕ ਦਾ ਘਰ ਇਸ ਇਲਾਕੇ ਵਿੱਚ ਸੀ ਜਾਂ ਉਹ ਕਿਸੇ ਨੂੰ ਇੱਥੇ ਮਿਲਣ ਆਇਆ ਸੀ।
ਸਰੀ ਦਾ ਨਿਊਟਨ ਇਲਾਕਾ ਗੈਂਗ ਹਿੰਸਾ ਦੀ ਰਾਜਧਾਨੀ ਬਣ ਚੁੱਕਾ ਹੈ, ਜਿੱਥੇ ਕੁਝ ਹਫਤਿਆਂ ਬਾਅਦ ਅਜਿਹੀ ਵਾਰਦਾਤ ਹੋਣੀ ਆਮ ਗੱਲ ਬਣ ਗਈ ਹੈ। ਚਾਰ ਹਫਤੇ ਪਹਿਲਾਂ ਨਿਊਟਨ ਵਿੱਚ ਹੀ ਸੁਮੀਤ ਰੰਧਾਵਾ ਦਾ ਕਤਲ ਹੋਇਆ ਸੀ ਅਤੇ ਉਸ ਤੋਂ ਪਹਿਲਾਂ ਹੋਰ ਵੀ ਕਈ ਕਤਲ ਇੱਥੇ ਹੋ ਚੁੱਕੇ ਹਨ। ਜੂਨ ਮਹੀਨੇ ਨਿਊਟਨ ਦੇ ਦੋ ਪੰਜਾਬੀ ਬੱਚਿਆਂ ਜੇਸਨ ਝੁੱਟੀ ਅਤੇ ਜੈਸੀ ਭੰਗਲ ਦੀਆਂ ਲਾਸ਼ਾਂ ਵੀ ਸਾਊਥ ਸਰੀ 'ਚੋਂ ਬਰਾਮਦ ਹੋਈਆਂ ਸਨ। ਭਾਈਚਾਰਾ ਅਜਿਹੇ ਕਤਲਾਂ ਤੋਂ ਬੇਹੱਦ ਦੁਖੀ ਹੈ ਅਤੇ ਗੈਂਗ ਹਿੰਸਾ ਦੇ ਖਾਤਮੇ ਲਈ ਜ਼ੋਰ ਵੀ ਲਾ ਰਿਹਾ ਹੈ, ਪਰ ਹਾਲੇ ਤੱਕ ਨਾ ਤਾਂ ਕਾਤਲ ਫੜੇ ਜਾ ਸਕੇ ਹਨ ਅਤੇ ਨਾ ਹੀ ਗੈਂਗ ਹਿੰਸਾ ਵਿੱਚ ਕੋਈ ਕਮੀ ਆਈ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026