Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਜ਼ਾਦਵਿੰਦਰ ਸਿੰਘ ਸਿੱਧੂ 'ਰੋਟਰੀ ਕਲੱਬ ਸਰੀ-ਨਿਊਟਨ' ਦੇ ਪ੍ਰਧਾਨ ਬਣੇ

Posted on June 11th, 2013

ਸਰੀ, 11 ਜੂਨ (ਗੁਰਪ੍ਰੀਤ ਸਿੰਘ ਸਹੋਤਾ)-ਸਮਾਜ ਸੇਵਾ ਲਈ ਬਣੀ ਵਿਸ਼ਵ ਪੱਧਰੀ ਸੰਸਥਾ ਰੋਟਰੀ ਕਲੱਬ ਦੀ ਸਰੀ-ਨਿਊਟਨ ਸ਼ਾਖਾ ਵਲੋਂ ਸਾਲ 2013-14 ਲਈ ਸਰੀ ਨਿਵਾਸੀ ਆਜ਼ਾਦਵਿੰਦਰ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ | ਉੱਘੇ ਰੇਡੀਓ ਹੋਸਟ ਤੇ ਰੋਟਰੀ ਕਲੱਬ ਦੇ ਚਾਰਟਰ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਥਿੰਦ ਤੇ ਪਿਛਲੀ ਪ੍ਰਧਾਨ ਬਬਲੀਨ ਕੌਰ ਰਾਣਾ ਨੇ ਸਿੱਧੂ ਨੂੰ ਹੋਰ ਅਹੁਦੇਦਾਰਾਂ ਦੀ ਹਾਜ਼ਰੀ 'ਚ ਉਕਤ ਕਾਰਜਭਾਰ ਸੰਭਾਲਿਆ | ਸਥਾਨਕ ਪਿ੍ੰਸੈਸ ਮਾਰਗਰੇਟ ਸਕੂਲ ਦੇ ਬੱਚਿਆਂ ਨੂੰ ਨਾਸਾ ਦੇ ਇੱਕ ਮੁਕਾਬਲੇ 'ਚ ਜਾਣ ਲਈ ਮਾਇਕ ਇਮਦਾਦ ਦੇਣ ਤੇ ਸਥਾਨਕ ਪੱਧਰ 'ਤੇ 'ਸਪੈਲਿੰਗ ਬੀ ਮੁਕਾਬਲਾ' ਕਰਵਾਉਣ ਵਾਲੇ 'ਰੋਟਰੀ ਕਲੱਬ ਸਰੀ-ਨਿਊਟਨ' ਦੇ ਅਹੁਦੇਦਾਰਾਂ ਤੇ ਮੈਂਬਰਾਂ 'ਚ ਰਿੱਕੀ ਢੱਟ, ਕੁਲਤਾਰਜੀਤ ਸਿੰਘ ਥਿਆੜਾ, ਜਗਤਾਰ ਸਿੰਘ ਧਾਲੀਵਾਲ, ਸਰਬਜੀਤ ਕੌਰ ਰੋਮਾਣਾ, ਰਾਣੀ ਮੰਡੇਰ, ਬਿੰਨੀ ਜੱਸਲ, ਕੁਲਵਿੰਦਰ ਸਿੰਘ ਢਿੱਲੋਂ, ਡਾ. ਰਣਬੀਰ ਸਿੰਘ ਮਾਨ ਜਿਹੀਆਂ ਉੱਘੀਆਂ ਸਥਾਨਕ ਸ਼ਖਸੀਅਤਾਂ ਸ਼ਾਮਿਲ ਹਨ | 

ਨਵ-ਨਿਯੁਕਤ ਪ੍ਰਧਾਨ ਆਜ਼ਾਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਰੋਟਰੀ ਕਲੱਬ ਦੇ ਸਮਾਜਸੇਵੀ ਮਿਸ਼ਨ ਨੂੰ ਅਗਾਂਹ ਤੋਰਦਿਆਂ ਇਸ ਵਿੱਚ ਨੌਜਵਾਨਾਂ ਦੀ ਵਧੇਰੇ ਸ਼ਮੂਲੀਅਤ ਲਈ ਯਤਨ ਕਰਨਗੇ | ਪੰਜਾਬ ਦੇ ਮਸ਼ਹੂਰ ਸ਼ਹਿਰ ਤਰਨਤਾਰਨ ਨਜ਼ਦੀਕੀ ਪਿੰਡ ਸੰਘਰਕੋਟ ਤੋਂ ਪ੍ਰਵਾਸ ਕਰਕੇ ਕੈਨੇਡਾ ਆਏ ਸਿੱਧੂ ਨੇ 'ਸਿੱਖ ਮੋਟਰ ਸਾਈਕਲ ਕਲੱਬ' ਦੀ ਸਥਾਪਤੀ 'ਚ ਵੀ ਡੱਟ ਕੇ ਯੋਗਦਾਨ ਪਾਇਆ ਸੀ | ਉਨ੍ਹਾਂ ਇਹ ਵੀ ਦੱਸਿਆ ਕਿ 'ਰੋਟਰੀ ਕਲੱਬ ਸਰੀ-ਨਿਊਟਨ' ਦੇ ਅਗਲੇ ਵਰ੍ਹੇ ਲਈ ਪ੍ਰਧਾਨ ਕੁਲਤਾਰਜੀਤ ਸਿੰਘ ਥਿਆੜਾ ਹੋਣਗੇ |



Archive

RECENT STORIES