Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਕੱਠੇ ਹੋ ਕੇ ਕੇਂਦਰੀ ਮੁਹਾਜ਼ ਬਣਾਈਏ ਤਾਂ ਚੰਗਾ ਹੋਵੇਗਾ- ਮਮਤਾ ਬੈਨਰਜੀ

Posted on June 12th, 2013

<h2>ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ</h2>

ਸੰਘੀ ਢਾਂਚਾ ਮਜ਼ਬੂਤ ਕਰਨ ਲਈ ਗੱਲ ਕਰਾਂਗੇ

ਕੋਲਕਾਤਾ- ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਜਿਸ ਨੇ ਕੇਂਦਰੀ ਮੁਹਾਜ਼ ਬਣਾਉਣ ਦਾ ਸੱਦਾ ਦਿਤਾ ਸੀ, ਨੇ ਅੱਜ ਇਸ ਮਸਲੇ 'ਤੇ ਬਿਹਾਰ ਅਤੇ ਉੜੀਸਾ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਮਮਤਾ ਬੈਨਰਜੀ ਨੇ ਜੇ.ਡੀ.ਯੂ. ਦੇ ਜਨਰਲ ਸਕੱਤਰ ਕੇ.ਸੀ. ਤਿਆਗੀ ਨੂੰ ਉਸ ਦੇ ਸਰਕਾਰੀ ਚੈਂਬਰ 'ਚ ਮਿਲਣ ਤੋਂ ਬਾਅਦ ਕਿਹਾ ਕਿ ਮੈਂ ਨਿਤੀਸ਼ ਕੁਮਾਰ ਨਾਲ ਗੱਲ ਕੀਤੀ ਹੈ ਅਤੇ ਉਹ ਇਸ ਗੱਲ ਲਈ ਸਹਿਮਤ ਹਨ ਕਿ ਜੇ ਅਸੀਂ ਇਕੱਠੇ ਹੋ ਕੇ ਕੇਂਦਰੀ ਮੁਹਾਜ਼ ਬਣਾਈਏ ਤਾਂ ਚੰਗਾ ਹੋਵੇਗਾ। ਉਸ ਨੇ ਕਿਹਾ ਕਿ ਅਸੀਂ ਵੱਖ-ਵੱਖ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਨਾਲ ਗੱਲ ਕਰਾਂਗੇ। ਬੈਨਰਜੀ ਨੇ ਕਿਹਾ ਕਿ ਮੈਂ ਇਸ ਮਸਲੇ 'ਤੇ ਨਵੀਨ ਪਟਨਾਇਕ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ ਹਾਂ ਅਤੇ ਕੁੱਝ ਦਿਨ ਪਹਿਲਾਂ ਜੇ.ਵੀ.ਐਮ.ਪੀ. ਦੇ ਮੁਖੀ ਬਾਬੂ ਲਾਲ ਮਰਾਂਡੀ ਵੀ ਇਸ ਮਸਲੇ 'ਤੇ ਸਾਡੇ ਨਾਲ ਗੱਲ ਕਰਨ ਆਏ ਸਨ। ਬੈਨਰਜੀ ਨੇ ਕਿਹਾ ਕਿ ਮੈਂ ਕੁੱਝ ਦਿਨ ਪਹਿਲਾਂ ਫ਼ੇਸਬੁਕ 'ਤੇ ਕੇਂਦਰੀ ਮੁਹਾਜ਼ ਦਾ ਸੱਦਾ ਦਿਤਾ ਸੀ ਅਤੇ ਇਸ ਤੋਂ ਬਾਅਦ ਕਈਆਂ ਨੇ ਸਾਡੇ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਗੱਲ ਕਰਾਂਗੇ। ਤੇਜ਼ੀ ਨਾਲ ਬਦਲਦੇ ਘਟਨਾਕ੍ਰਮ 'ਚ ਜੇਡੀਯੂ ਦੇ ਜਨਰਲ ਸਕੱਤਰ ਕੇ.ਸੀ. ਤਿਆਗੀ ਨੇ ਨਿਤੀਸ਼ ਕੁਮਾਰ ਦੇ ਕਹਿਣ 'ਤੇ ਕੋਲਕਾਤਾ 'ਚ ਮਮਤਾ ਬੈਨਰਜੀ ਨਾਲ ਗੱਲਬਾਤ ਕੀਤੀ ਅਤੇ ਤੀਜਾ ਮੋਰਚਾ ਬਣਾਉਣ ਦੀ ਸੰਭਾਵਨਾ ਬਾਰੇ ਚਰਚਾ ਕੀਤੀ।



Archive

RECENT STORIES