Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰੰਪ ਨੇ ਮੋਦੀ ਦਾ ਜਨਤਕ ਤੌਰ 'ਤੇ ਮਖ਼ੌਲ ਉਡਾਇਆ

Posted on January 4th, 2019


ਵਾਸ਼ਿੰਗਟਨ- ਟਰੰਪ ਨੇ ਨਵੇਂ ਸਾਲ ਦੀ ਆਪਣੀ ਪਲੇਠੀ ਕੈਬਨਿਟ ਮੀਟਿੰਗ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਲਾਇਬਰੇਰੀ ਬਣਵਾਉਣ ਦਾ ਜਨਤਕ ਤੌਰ 'ਤੇ ਮਖ਼ੌਲ ਉਡਾਇਆ ਹੈ। 

ਟਰੰਪ ਨੇ ਕਿਹਾ ਕਿ ਮੋਦੀ ਵਾਰ-ਵਾਰ ਮੈਨੂੰ ਸੁਣਾਉਂਦਾ ਰਹਿੰਦਾ ਕਿ ਅਸੀਂ ਅਫ਼ਗ਼ਾਨਿਸਤਾਨ ਵਿੱਚ ਲਾਇਬਰੇਰੀ ਬਣਾਈ। ਅਮਰੀਕਾ ਨੇ ਜੰਗ ਦੇ ਲਿਤਾੜੇ ਇਸ ਮੁਲਕ ਵਿੱਚ ਅਰਬਾਂ ਡਾਲਰ ਖ਼ਰਚ ਦਿੱਤੇ ਜਦੋਂਕਿ ਭਾਰਤੀ ਪ੍ਰਧਾਨ ਮੰਤਰੀ ਨੇ ਲਾਇਬਰੇਰੀ ਉਸਾਰਨ ਲਈ ਜਿੰਨਾ ਫ਼ੰਡ ਮੁਹੱਈਆ ਕਰਵਾਇਆ ਹੈ, ਓਨਾ ਅਮਰੀਕਾ ਪੰਜ ਘੰਟਿਆਂ 'ਚ ਖ਼ਰਚ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਜੰਗ ਦੇ ਝੰਬੇ ਇਸ ਮੁਲਕ ਵਿੱਚ ਲਾਇਬਰੇਰੀ ਕਿਸੇ ਕੰਮ ਦੀ ਨਹੀਂ। ਟਰੰਪ ਨੇ ਅਫ਼ਗ਼ਾਨਿਸਤਾਨ ਦੀ ਸੁਰੱਖਿਆ ਲਈ ਜ਼ਿਆਦਾ ਕੁਝ ਨਾ ਕੀਤੇ ਜਾਣ ਲਈ ਭਾਰਤ ਤੇ ਹੋਰਨਾਂ ਮੁਲਕਾਂ ਦੀ ਨੁਕਤਾਚੀਨੀ ਵੀ ਕੀਤੀ।

ਜੇ ਕਿਤੇ ਅਜਿਹਾ ਮਖ਼ੌਲ ਟਰੂਡੋ ਜਾਂ ਕਿਸੇ ਹੋਰ ਸਾਊ ਮੁਲਕ ਦੇ ਆਗੂ ਨੇ ਉਡਾਇਆ ਹੁੰਦਾ ਤਾਂ ਮੋਦੀ ਭਗਤਾਂ ਨੇ ਹੁਣ ਨੂੰ ਚੀਕ-ਚਿਹਾੜਾ ਪਾਇਆ ਹੋਣਾ ਸੀ ਤੇ ਉਸ ਮੁਲਕ ਦੀ ਅੰਬੈਸੀ ਅੱਗੇ ਜਾ ਕੇ ਪਿੱਟ-ਸਿਆਪਾ ਕਰਦੇ ਹੋਣੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਤੱਕ ਟਰੂਡੋ ਖ਼ਿਲਾਫ਼ ਬਿਆਨ ਦਾਗਿਆ ਹੋਣਾ ਸੀ, ਪਰ ਹੁਣ ਚੁੱਪ ਹਨ।



Archive

RECENT STORIES