Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਨੇ ਪੱਤਰਕਾਰਾਂ ਲਈ ਵਰਕਸ਼ਾਪ ਲਾਈ

Posted on February 8th, 2019

<p>ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਅਤੇ&nbsp;ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ<br></p>


ਸਰੀ (ਅਕਾਲ ਗਾਰਡੀਅਨ ਬਿਊਰੋ)- ਬੀਤੇ ਮੰਗਲਵਾਰ ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਨੇ ਪੱਤਰਕਾਰ ਮੈਂਬਰਾਂ ਦੀ ਸਹੂਲਤ ਲਈ ਸਰੀ ਦੇ ਮਸ਼ਹੂਰ 'ਤਾਜ ਪਾਰਕ ਕਨਵੈਂਸ਼ਨ ਸੈਂਟਰ' ਵਿਖੇ ਵਰਕਸ਼ਾਪ ਲਾਈ, ਜਿਸ ਵਿੱਚ ਸੰਸਥਾ ਦੇ ਦੋ ਮੈਂਬਰ ਪੱਤਰਕਾਰਾਂ ਨੇ ਆਪੋ-ਆਪਣੇ ਪਰਚੇ ਪੜ੍ਹੇ ਅਤੇ ਵਿਚਾਰ ਰੱਖੇ।

ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਨੇ ਆਪਣੇ ਪਰਚੇ ਰਾਹੀਂ ਸੰਪਾਦਕੀ ਦੀ ਅਹਿਮੀਅਤ ਅਤੇ ਸੰਪਾਦਕੀ ਲਿਖਣ ਬਾਰੇ ਜ਼ਰੂਰੀ ਨੁਕਤੇ ਮੈਂਬਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸੰਪਾਦਕੀ ਅਖਬਾਰਾਂ ਦਾ ਅਹਿਮ ਹਿੱਸਾ ਹੁੰਦੀ ਹੈ ਅਤੇ ਪਾਠਕਾਂ ਦਾ ਅਖਬਾਰ ਨਾਲ ਰਿਸ਼ਤਾ ਹੋਰ ਪਕੇਰਾ ਕਰਦੀ ਹੈ। ਉਨ੍ਹਾਂ ਸੰਪਾਦਕੀ ਦੀ ਬਣਤਰ ਅਤੇ ਵਿਸ਼ਾ ਵਸਤੂ ਬਾਰੇ ਵੀ ਸੁਝਾਅ ਸਾਂਝੇ ਕੀਤੇ। ਕੁਝ ਸਥਾਨਕ ਅਖਬਾਰਾਂ 'ਚ ਸੰਪਾਦਕੀ ਦੀ ਅਣਹੋਂਦ ਅਤੇ ਸਥਾਨਕ ਚਲੰਤ ਮਾਮਲਿਆਂ ਸਬੰਧੀ ਸੰਪਾਦਕੀ ਲਿਖਣ ਦੀ ਘਾਟ ਵੱਲ ਵੀ ਧਿਆਨ ਦੁਆਇਆ।

ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਪਰਚੇ ਰਾਹੀਂ ਪੱਤਰਕਾਰ ਸੰਮੇਲਨ ਅਤੇ ਟਾਕ-ਸ਼ੋਅ ਦੌਰਾਨ ਪ੍ਰਸ਼ਨ ਪੁੱਛਣ ਸਬੰਧੀ ਨੁਕਤਿਆਂ ਦੀ ਸਾਂਝ ਪਾਈ। ਧਾਲੀਵਾਲ ਨੇ ਕਿਹਾ ਪ੍ਰਸ਼ਨ ਜਿੰਨਾ ਛੋਟਾ, ਓਨਾ ਹੀ ਪ੍ਰਭਾਵਸ਼ਾਲੀ ਹੋਵੇਗਾ, ਮਹਿਮਾਨ ਨੂੰ ਸੋਚਣ ਲਈ ਮਜ਼ਬੂਰ ਕਰੇਗਾ ਅਤੇ ਇਸ ਨਾਲ ਸਮੇਂ ਦੀ ਬੱਚਤ ਵੀ ਹੁੰਦੀ ਹੈ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਕਈ ਫੈਸਲੇ ਸਮੇਂ ਅਨੁਸਾਰ ਹੀ ਲੈਣੇ ਪੈਂਦੇ ਹਨ ਜਿਵੇਂ ਕਿ ਕਿਹੋ ਜਿਹਾ ਪ੍ਰਸ਼ਨ ਕਰਨਾ? ਸੁਆਲ ਕਰਨਾ ਵੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਤਜ਼ਰਬੇਕਾਰ ਪੱਤਰਕਾਰ ਉਹੀ ਹੁੰਦਾ ਜਿਸਦੇ ਸੁਆਲਾਂ ਦਾ ਆਕਾਰ ਛੋਟਾ ਹੋਵੇ ਅਤੇ ਮਹਿਮਾਨ ਨੂੰ ਉਤਰ ਦੇਣ ਤੋਂ ਪਹਿਲਾਂ ਸੋਚਣਾ ਪਵੇ। 

ਵਰਕਸ਼ਾਪ ਦੇ ਅੰਤ 'ਚ ਕਲੱਬ ਦੇ ਮੀਤ ਪ੍ਰਧਾਨ ਰਛਪਾਲ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਤਰ੍ਹਾਂ ਹੀ ਭਵਿੱਖ 'ਚ ਸਭ ਦਾ ਸਹਿਯੋਗ ਮਿਲਦਾ ਰਹੇਗਾ। 



Archive

RECENT STORIES