Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਔਰਤ ਵੀ ਹੋ ਸਕਦੀ ਹੈ ਮੇਰੀ ਵਾਰਸ : ਦਲਾਈ ਲਾਮਾ

Posted on June 13th, 2013

ਮੈਲਬਰਨ: ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਾਰਸ ਕੋਈ ਔਰਤ ਵੀ ਹੋ ਸਕਦੀ ਹੈ ਕਿਉਂਕਿ ਔਰਤਾਂ 'ਚ ਇਕ ਨੇਤਾ ਬਣਨ ਲਈ ਸਾਰੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਹਾਲ ਹੀ ਵਿਚ ਇਕ ਵਿਰੋਧੀ ਧਿਰ ਦੇ ਨੇਤਾ ਵਲੋਂ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਵਿਰੁੱਧ ਕੀਤੀ ਗਈ ਮਾੜੀ ਟਿੱਪਣੀ ਤੋਂ ਬਾਅਦ ਲਿੰਗ ਭੇਦ 'ਤੇ ਛੜੀ ਤਿੱਖੀ ਬਹਿਸ ਵਿਚਕਾਰ ਲਾਮਾ ਦਾ ਇਹ ਬਿਆਨ ਆਇਆ ਹੈ। 

ਆਪਣੀ ਦਸ ਦਿਨ ਦੀ ਆਸਟਰੇਲੀਆ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਾਈ ਲਾਮਾ ਨੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਬਣਦੀ ਹੈ ਕਿ ਕੋਈ ਔਰਤ ਇਸ ਅਹੁਦੇ ਦੇ ਜ਼ਿਆਦਾ ਯੋਗ ਹੋਵੇ ਤਾਂ ਬਿਨਾਂ ਕਿਸੇ ਵਿਵਾਦ ਦੇ ਉਸ ਨੂੰ ਹੀ ਅੱਗੇ ਲਿਆਂਦਾ ਜਾਵੇਗਾ। ਨੋਬੇਲ ਪੁਰਸਕਾਰ ਜੇਤੂ ਦਲਾਈ ਲਾਮਾ ਸਿਡਨੀ, ਮੈਲਬਰਨ, ਐਡਿਲੇਡ ਤੇ ਡਰਵਿਨ 'ਚ ਆਪਣਾ ਭਾਸ਼ਣ ਦੇਣਗੇ। ਲਿੰਗ ਭੇਦ 'ਤੇ ਿਛੜੀ ਬਹਿਸ ਵਿਚ 77 ਸਾਲਾ ਲਾਮਾ ਨੇ ਕਿਹਾ, ''ਦੁਨੀਆਂ ਅਸਮਾਨਤਾ ਦੇ ਨੈਤਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਮਾਜ ਪ੍ਰਤੀ ਜ਼ਿਆਦਾ ਹਮਦਰਦੀ ਤੇ ਦਿਆ ਭਾਵਨਾ ਰੱਖਣ ਦੇ ਮਾਮਲੇ ਵਿਚ ਔਰਤਾਂ ਕਿਤੇ ਅੱਗੇ ਹਨ। ਉਹ ਦੂਸਰਿਆਂ ਦੇ ਸੁੱਖ-ਦੁੱਖ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਮੇਰੇ ਪਿਤਾ ਖੁਦ ਬਹੁਤ ਗੁੱਸੇ ਵਾਲੇ ਸਨ। ਮੈਨੂੰ ਕਈ ਵਾਰ ਉਨ੍ਹਾਂ ਤੋਂ ਕੁੱਟ ਪੈਂਦੀ ਸੀ, ਪਰ ਮੇਰੀ ਮਾਂ ਬਹੁਤ ਹੀ ਚੰਗੀ ਤੇ ਦਿਆਲੂ ਸੀ।'' 



Archive

RECENT STORIES