Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਲਿਆ ਨੇ ਰੋਏ 'ਮਾਲੀਏ' ਬਾਰੇ ਰੋਣੇ

Posted on June 13th, 2013

<p>ਵਿਜੇ ਮਾਲਿਆ <br></p>

ਮੁੰਬਈ : ਸੰਕਟ 'ਚ ਫਸੀ ਕਿੰਗਫਿਸ਼ਰ ਏਅਰਲਾਈਨਜ਼ ਦੇ ਚੇਅਰਮੈਨ ਵਿਜੇ ਮਾਲਿਆ ਨੇ ਮੁਲਾਜ਼ਮਾਂ ਨੂੰ ਬਕਾਇਆ ਤਨਖ਼ਾਹ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਾਫ ਕਿਹਾ ਹੈ ਕਿ ਉਸ ਕੋਲ ਬਕਾਇਆ ਤਨਖ਼ਾਹ ਦੇਣ ਲਈ ਪੈਸੇ ਨਹੀ ਹਨ। ਹੁਣ ਤਕ ਉਹ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਬਕਾਇਆ ਤਨਖ਼ਾਹ ਦੇਣ ਦਾ ਭਰੋਸਾ ਦਿੰਦੇ ਆ ਰਹੇ ਸਨ। ਕਿੰਗਫਿਸ਼ਰ ਮੁਲਾਜ਼ਮਾਂ ਦਾ ਪਿਛਲੇ ਸਾਲ ਅਗਸਤ ਤੋਂ ਹੀ ਤਨਖ਼ਾਹ ਦਾ ਬਕਾਇਆ ਹੈ। ਉਥੇ, ਏਅਰਲਾਈਨਜ਼ ਦੀਆਂ ਉਡਾਨਾਂ ਵੀ ਅਕਤੂਬਰ 2012 ਤੋਂ ਹੀ ਠੱਪ ਹਨ। ਇਸ ਦਾ ਲਾਈਸੈਂਸ ਵੀ ਦਸੰਬਰ ਤੋਂ ਖਤਮ ਹੋ ਚੁਕਿਆ ਹੈ। 

ਉਨ੍ਹਾਂ ਦੇ ਇਸ ਰੁਖ ਤੋਂ ਹੁਣ ਇਸ ਗੱਲ ਦੀ ਸੰਭਾਵਨਾਂ ਵੱਧ ਗਈ ਹੈ ਕਿ ਉਹ ਜਲਦ ਹੀ ਕੰਪਨੀ ਬੰਦ ਕਰਨ ਦਾ ਐਲਾਨ ਵੀ ਕਰ ਸਕਦੇ ਹਨ। ਕਿੰਗਫਿਸ਼ਰ ਨੇ ਮੁੜ ਸੰਚਾਲਨ ਸ਼ੁਰੂ ਕਰਨ ਲਈ ਹਵਾਈ ਰੈਗੂਲੇਟਰੀ ਡੀਜੀਸੀਏ ਨੂੰ ਇਸ ਸਬੰਧੀ ਯੋਜਨਾ ਸੌਂਪ ਰੱਖੀ ਹੈ। ਪਰ ਡੀਜੀਸੀਏ ਨੇ ਸਾਫ ਕਹਿ ਦਿੱਤਾ ਹੈ ਕਿ ਮੁਲਾਜ਼ਮਾਂ ਸਹਿਤ ਦੂਜੀਆਂ ਕੰਪਨੀਆਂ ਦਾ ਬਕਾਇਆ ਦਿੱਤੇ ਬਿਨ੍ਹਾਂ ਉਡਾਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ। ਅਜਿਹੇ 'ਚ ਭੁੁਗਤਾਨ ਤੋਂ ਇਨਕਾਰ ਦਾ ਫ਼ੈਸਲਾ ਪੱਕੇ ਤੌਰ 'ਤੇ ਤਾਲਾਬੰਦੀ ਦਾ ਸੰਕੇਤ ਹੋ ਸਕਦਾ ਹੈ। ਬਕਾਇਆ ਤਨਖ਼ਾਹ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਏਅਰਲਾਈਨਜ਼ ਮੁਲਾਜ਼ਮਾਂ ਨੇੇ ਵੀਰਵਾਰ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ। ਕਰੀਬ 70 ਮੁਲਾਜ਼ਮ ਹੜਤਾਲ 'ਤੇ ਬੈਠੇ ਹੋਏ ਹਨ। ਬਾਕੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਸੂਤਰਾਂ ਅਨੁਸਾਰ ਮਾਲਿਆ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਇਹ ਕਹਿ ਦਿੱਤਾ ਹੈੈ ਕਿ ਉਸ ਕੋਲ ਉਨ੍ਹਾਂ ਦਾ ਬਕਾਇਆ ਦੇਣ ਲਈ ਪੈਸੇ ਨਹੀ ਹਨ। ਉਨ੍ਹਾਂ ਨੇ ਏਅਰਲਾਈਨਜ਼ ਦੇ ਸੀਈਓ ਸੰਜੈ ਅਗਰਵਾਲ ਵਲੋਂ ਬੁਲਾਈ ਗਈ ਇਕ ਬੈਠਕ 'ਚ ਮੁਲਾਜ਼ਮਾਂ ਨੂੰ ਇਹ ਗੱਲ ਕਹੀ। ਹਾਲਾਂਕਿ ਮੁਲਾਜ਼ਮਾਂ ਨੇ ਕਿਹਾ ਕਿ ਮਾਲਿਆ ਨਾਲ ਉਨ੍ਹਾਂ ਦੀ ਬੈਠਕ ਦਾ ਕੋਈ ਨਤੀਜਾ ਨਹੀ ਨਿਕਲਿਆ। ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਭਰੋਸਾ ਦਵਾਇਆ ਸੀ ਕਿ ਡਿਆਜੀਓ ਸੌਦੇ ਤੋਂ ਮਿਲਣ ਵਾਲੀ ਰਾਸ਼ੀ ਤੋਂ ਬਕਾਇਆ ਭੁਗਤਾਨ ਕੀਤਾ ਜਾਵੇਗਾ। ਨਵੰਬਰ 'ਚ ਮਾਲਿਆ ਨੇ ਬਿ੍ਰਟਿਸ਼ ਸ਼ਰਾਬ ਕੰਪਨੀ ਡਿਆਜੀਓ ਨੂੰ ਯੂਨਾਈਟਿਡ ਸਪਿ੍ਰਟਸ ਦੀ 53.4 ਫ਼ੀਸਦੀ ਹਿੱਸੇਦਾਰੀ ਵੇਚਣ ਦੇ ਸੌਦੇ 'ਤੇ ਦਸਤਖ਼ਤ ਕੀਤੇ ਸਨ। ਇਹ ਸੌਦਾ 11,166 ਕਰੋੜ ਰੁਪਏ 'ਚ ਤੈਅ ਹੋਇਆ ਸੀ।




Archive

RECENT STORIES