Posted on March 22nd, 2019

ਓਟਵਾ (ਅਕਾਲ ਗਾਰਡੀਅਨ ਬਿਊਰੋ)- ਕੈਨੇਡਾ ਤੋਂ ਵਾਪਸ ਮੁੜਨ ਵਾਲੇ ਸਾਰੇ ਵਿਅਕਤੀਆਂ ਦਾ ਡਾਟਾ ਹੁਣ ਜਲਦ ਹੀ ਫੈਡਰਲ ਸਰਕਾਰ ਵਲੋਂ ਇੱਕਠਾ ਕੀਤਾ ਜਾਇਆ ਕਰੇਗਾ। ਇਹ ਕਦਮ ਸਰਕਾਰ ਵਲੋਂ ਸੰਭਾਵੀ ਅੱਤਵਾਦੀਆਂ ਦਾ ਟਰੈਕ ਰਿਕਾਰਡ ਰੱਖਣ ਤੇ ਜਾਂ ਫਿਰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਫਾਇਦੇ ਲੈਣ ਲਈ ਝੂਠ ਬੋਲ ਕੇ ਇੱਥੇ ਰਹਿਣ ਵਾਲਿਆਂ ਖਿਲਾਫ ਸਖ਼ਤੀ ਕਰਨ ਦੇ ਮੰਤਵ ਕਾਰਨ ਚੁੱਕਿਆ ਜਾ ਰਿਹਾ ਹੈ। ਸਰਕਾਰ ਇਹ ਰਿਕਾਰਡ ਰੱਖਣ ਲੱਗੀ ਹੈ ਕਿ ਕਿੰਨੇ ਲੋਕ ਕੈਨੇਡਾ ਆਏ ਤੇ ਕਿੰਨੇ ਵਾਪਸ ਗਏ। ਇਸ ਤਰ੍ਹਾਂ ਵੀਜ਼ਾ ਨਿਯਮ ਉਲੰਘ ਕੇ ਕੈਨੇਡਾ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਤੇ ਵੇਰਵਾ ਇਕੱਤਰ ਕੀਤਾ ਜਾਵੇਗਾ।
ਇਹ ਨਵੇਂ ਮਾਪਦੰਡ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਬਾਰਡਰ ਸਕਿਊਰਿਟੀ ਮਜ਼ਬੂਤ ਹੋਣ ਦੇ ਨਾਲ ਨਾਲ ਨਿਯਮਾਂ ਮੁਤਾਬਕ ਦੇਸ਼ ਛੱਡ ਕੇ ਨਾ ਜਾਣ ਵਾਲਿਆਂ ਉੱਤੇ ਸਖ਼ਤੀ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਅਜਿਹੇ ਵਿਜ਼ਟਰ ਹਨ, ਜਿਹੜੇ ਇੱਥੇ ਸਮੇਂ ਨਾਲੋਂ ਜ਼ਿਆਦਾ ਰਹਿ ਰਹੇ ਹਨ, ਪਨਾਹ ਹਾਸਲ ਕਰਨ ਵਿੱਚ ਅਸਫਲ ਰਹੇ ਤੇ ਇਹ ਨਵਾਂ ਐਗਜ਼ਿਟ ਸਿਸਟਮ ਕਿੰਨੇ ਮੁਜਰਮਾਂ ਨੂੰ ਕਾਬੂ ਕਰੇਗਾ। ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਤੇ ਕੈਨੇਡਾ ਰੈਵਨਿਊ ਏਜੰਸੀ, ਜਿਸਦੀ ਡਾਟਾ ਤੱਕ ਪਹੁੰਚ ਹੈ, ਤੋਂ ਆਸ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਏਜੰਸੀਆਂ ਕਈ ਅਜਿਹੇ ਕੈਨੇਡੀਅਨਾਂ ਨੂੰ ਕਾਬੂ ਕਰਨ ਵਿੱਚ ਵੀ ਕਾਮਯਾਬ ਰਹਿਣਗੀਆਂ, ਜਿਹੜੇ ਦੇਸ਼ ਤੋਂ ਬਾਹਰ ਰਹਿ ਰਹੇ ਹਨ ਤੇ ਹੋਰ ਫਾਇਦੇ ਲੈਣ ਦੇ ਹੱਕਦਾਰ ਨਹੀਂ ਹਨ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026