Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਇਮਾਨਦਾਰ’ ਜੇਬ ਕਤਰੇ ਨੇ ਪਰਗਟ ਸਿੰਘ ਦਾ ਪਰਸ ਵਾਪਸ ਕੋਰੀਅਰ ਕੀਤਾ

Posted on June 14th, 2013

<p>ਵਿਧਾਇਕ ਪ੍ਰਗਟ ਸਿੰਘ<br></p>

ਜਲੰਧਰ- ਇਕ ‘ਇਮਾਨਦਾਰ’ ਚੋਰ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕੈਂਟ ਇਲਾਕੇ ਦੇ ਵਿਧਾਇਕ ਪ੍ਰਗਟ ਸਿੰਘ ਦਾ ਪਰਸ ਚੋਰੀ ਕਰ ਲਿਆ। ਪਰਸ ਵਿੱਚ ਰੱਖੀ ਅੱਠ ਹਜ਼ਾਰ ਰੁਪਏ ਦੀ ਨਕਦੀ ਚੋਰ ਨੇ ਕੱਢ ਲਈ ਅਤੇ ਪਰਸ ਸਮੇਤ ਬਾਕੀ ਸਾਮਾਨ ਕੋਰੀਅਰ ਦੇ ਜ਼ਰੀਏ ਵਾਪਸ ਕਰ ਦਿੱਤਾ।ਹੰਸਰਾਜ ਸਟੇਡੀਅਮ ਵਿੱਚ 21 ਮਈ ਨੂੰ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਸੀ। ਪ੍ਰਗਟ ਸਿੰਘ ਉਥੇ ਮੌਜੂਦ ਸਨ। ਚੋਰੀ ਦੀ ਘਟਨਾ ਵੇਲੇ ਪਰਸ ਵਿੱਚ ਅੱਠ ਹਜ਼ਾਰ ਰੁਪਏ, ਵਿਧਾਇਕ ਪਛਾਣ ਪੱਤਰ, ਪੈਨ ਕਾਰਡ, ਤਿੰਨ ਏ ਟੀ ਐਮ ਕਾਰਡ, ਖਰੀਦਦਾਰੀ ਦੇ ਬਿੱਲ ਸਨ। ਕੁੜਤੇ ਦੀ ਜੇਬ ਵਿੱਚ ਰੱਖਿਆ ਪਰਸ ਕਦੋ, ਕਿਸ ਨੇ ਕੱਢ ਲਿਆ, ਪਤਾ ਹੀ ਨਹੀਂ ਲੱਗਾ। ਸ਼ਾਮ ਨੂੰ ਜਦੋਂ ਉਨ੍ਹਾਂ ਜੇਬ ਦੇਖੀ ਤਾਂ ਪਤਾ ਲੱਗਾ ਕਿ ਪਰਸ ਗਾਇਬ ਹੈ। ਵਿਧਾਇਕ ਨੇ ਥਾਣਾ ਚਾਰ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਸ ਆਪਣੀ ਰਫਤਾਰ ਨਾਲ ਜਾਂਚ ਕਰ ਰਹੀ ਸੀ। ਵਿਧਾਇਕ ਵੀ ਇਸ ਗੱਲ ਨੂੰ ਭੁੱਲ ਗਏ। ਦੁਬਾਰਾ ਤੋਂ ਵਿਧਾਇਕ ਪਛਾਣ ਪੱਤਰ ਅਤੇ ਏ ਟੀ ਐਮ ਕਾਰਡ ਬਣਵਾ ਲਏ।

ਵਿਧਾਇਕ ਦੇ ਘਰ ਦੇ ਪਤੇ ‘ਤੇ ਇਕ ਕੋਰੀਅਰ ਆਇਆ। ਭੇਜਣ ਵਾਲੇ ਦਾ ਨਾਮ ਪਤਾ ਨਹੀਂ ਸੀ। ਖੋਲ੍ਹਿਆ ਤਾਂ ਉਸ ਵਿੱਚ ਉਹੋ ਪਰਸ ਨਿਕਲਿਆ, ਜੋ 21 ਦਿਨ ਪਹਿਲਾਂ ਚੋਰੀ ਹੋਇਆ ਸੀ। ਪਰਸ ਖੋਲ੍ਹਿਆ ਤਾਂ ਉਸ ਵਿੱਚ ਪਛਾਣ ਪੱਤਰ, ਏ ਟੀ ਐਮ, ਪੈਨ ਕਾਰਡ ਸਮੇਤ ਹੋਰ ਸਾਰੇ ਕਾਗਜ਼ਾਤ ਰੱਖੇ ਸਨ, ਨਕਦੀ ਗਾਇਬ ਸੀ।



Archive

RECENT STORIES