Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਸਤੀ ਸ਼ੌਹਰਤ ਲਈ ਲਗਾ ਰਹੀ ਮਾਡਲ ਝੂਠੇ ਦੋਸ਼ : ਨਛੱਤਰ ਗਿੱਲ

Posted on June 14th, 2013

ਜਬਰ-ਜ਼ਨਾਹ ਸਾਬਤ ਹੋ ਜਾਵੇ ਤਾਂ ਹਰ ਸਜ਼ਾ ਲਈ ਤਿਆਰ


ਫਗਵਾੜਾ- ਪੰਜਾਬੀ ਗਾਇਕ ਨਛੱਤਰ ਗਿੱਲ ਨੇ ਮਾਡਲ ਵਲੋਂ ਲਗਾਏ ਗਏ ਜਬਰ-ਜ਼ਨਾਹ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਅਸਲ ਵਿਚ ਜਦੋਂ ਮਾਡਲ ਦੀ ਬਲੈਕਮੇਲਿੰਗ ਨਹੀਂ ਚੱਲੀ ਤਾਂ ਉਸ ਨੇ ਇਸ ਹਥਿਆਰ ਦਾ ਸਹਾਰਾ ਲਿਆ। ਉਸ ਦਾ ਸਾਫ ਕਹਿਣਾ ਸੀ ਕਿ ਉਹ 2006 ਤੋਂ ਉਸ ਦੇ ਨਾਲ ਸੀ, ਕੋਈ 7 ਸਾਲ ਤਕ ਡਰਾ-ਧਮਕਾ ਕੇ ਜਬਰ-ਜ਼ਨਾਹ ਨਹੀਂ ਕਰ ਸਕਦਾ। ਜੇਕਰ ਸਾਬਤ ਹੋ ਜਾਵੇ ਕਿ ਉਸ ਨੇ ਜਬਰ-ਜ਼ਨਾਹ ਕੀਤਾ ਹੈ ਤਾਂ ਉਹ ਚੌਰਾਹੇ ਵਿਚ ਹਰ ਸਜ਼ਾ ਭੁਗਤਣ ਲਈ ਤਿਆਰ ਹੈ। ਉਸ ਦਾ ਕਹਿਣਾ ਸੀ ਕਿ ਜਦੋਂ ਵੀ ਪੁਲਸ ਨੇ ਉਸ ਨੂੰ ਜਾਂਚ ਲਈ ਬੁਲਾਇਆ, ਉਹ ਜਾਂਚ ਵਿਚ ਸ਼ਾਮਲ ਹੋਇਆ ਅਤੇ ਉਸ ਨੇ ਆਪਣੀ ਬੇਗੁਨਾਹੀ ਦਾ ਸਬੂਤ ਵੀ ਪੁਲਸ ਨੂੰ ਦਿੱਤਾ ਸੀ। ਉਹ ਕਦੇ ਵੀ ਜਾਂਚ ਤੋਂ ਭੱਜਿਆ ਨਹੀਂ ਸੀ ਅਤੇ ਅੱਜ ਵੀ ਉਹ ਆਪਣੇ ਘਰ ਵਿਚ ਹੈ। ਉਸ ਦਾ ਕਹਿਣਾ ਸੀ ਕਿ ਇਹ ਔਰਤ ਕਿਸੇ ਦੇ ਬਹਿਕਾਵੇ ਵਿਚ ਆ ਕੇ ਪਹਿਲਾਂ ਉਸ ਨੂੰ ਬਲੈਕਮੇਲ ਕਰਦੀ ਰਹੀ ਜਦੋਂ ਉਹ ਉਸ ਦੇ ਚੱਕਰ ਵਿਚ ਨਹੀਂ ਫਸਿਆ ਤਾਂ ਉਸ 'ਤੇ ਇਹ ਦੋਸ਼ ਲਗਾ ਕੇ ਮਾਮਲਾ ਦਰਜ ਕਰਵਾ ਦਿੱਤਾ। ਉਸ ਨੂੰ ਅਜੇ ਵੀ ਕਾਨੂੰਨ 'ਤੇ ਪੂਰਾ ਭਰੋਸਾ ਹੈ ਕਿ ਉਹ ਉਸ ਦੇ ਨਾਲ ਇਨਸਾਫ ਕਰੇਗਾ।



Archive

RECENT STORIES