Posted on April 5th, 2019

ਮੈਲਬਰਨ- ਇਕ ਅਧਿਐਨ ਦੀ ਰਿਪੋਰਟ ਅਨੁਸਾਰ ਸਮਾਰਟ ਫੋਨ ਦੀ ਵਰਤੋਂ ਨਾਲ ਨਾਂਹ ਪੱਖੀ ਭਾਵਨਾਵਾਂ ਵਿੱਚ ਵਾਧੇ ਦੇ ਨਾਲ ਹੀ ਜੀਵਨ ਵਿੱਚ ਉਦੇਸ਼ ਦੀ ਭਾਵਨਾ ਪ੍ਰਭਾਵਿਤ ਹੋ ਸਕਦੀ ਹੈ। ਆਰਾਮ ਕਰਨ ਤੇ ਸਮਾਂ ਬਿਤਾਉਣ ਲਈ ਸਮਾਰਟ ਫੋਨ ਦੀ ਵੱਧ ਵਰਤੋਂ ਨਾਲ ਕਈ ਨਾਂਹ ਪੱਖ ਗੱਲਾਂ ਹੋ ਸਕਦੀਆਂ ਹਨ।
ਅਧਿਐਨ ਦੀ ਰਿਪੋਰਟ ‘ਕਮਿਯੂਟਰਸ ਇਨ ਹਿਊਮਨ ਬਿਹੇਵੀਅਰ' ਨਾਮਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਹੈ। ਇਹ ਸੰਭਵ ਤੌਰ ਉੱਤੇ ਪਹਿਲਾ ਅਧਿਐਨ ਹੈ, ਜਿਸ ਵਿੱਚ ਇਸ ਗੱਲ ਦਾ ਡੂੰਘਾਈ ਨਾਲ ਮੁੱਲਾਂਕਣ ਕੀਤਾ ਗਿਆ ਹੈ ਕਿ ਸਮਾਰਟ ਫੋਨ ਦੀ ਵਰਤੋਂ ਕਿਸ ਤਰ੍ਹਾਂ ਜੀਵਨ ਵਿੱਚ ਸੰਤੁਸ਼ਟੀ ਦੇ ਮਨੋਵਿਗਿਆਨਕ ਪਹਿਲੂਆਂ ਨਾਲ ਜੁੜੀ ਹੈ।
ਆਸਟਰੇਲੀਆ ਦੇ ਡੀਕਿਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਅਧਿਐਨ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਤੇ ਪਾਇਆ ਗਿਆ ਕਿ ਸਮਾਰਟ ਫੋਨ ਦੀ ਜ਼ਿਆਦਾ ਵਰਤੋਂ ਨਾਲ ਨਕਾਰਾਤਮਕ ਭਾਵਨਾਵਾਂ, ਕੰਟਰੋਲ ਦੀ ਕਮੀ ਦੇ ਨਾਲ ਜੀਵਨ ਦੇ ਉਦੇਸ਼ ਦੀ ਭਾਵਨਾ ਤੇ ਸਮਾਜਿਕ ਦਬਾਅ ਨੂੰ ਝੱਲਣ ਦੀ ਸਮਰੱਥਾ ਪ੍ਰਭਾਵਤ ਹੁੰਦੀ ਹੈ। ਯੂਨੀਵਰਸਿਟੀ ਦੇ ਸਕੂਲ ਆਫ ਸਾਈਕਾਲੋਜੀ ਦੀ ਪ੍ਰਮੁੱਖ ਖੋਜ ਕਰਤਾ ਸ਼ੈਰੋਨ ਹਾਰਵੁਡ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਅਖਬਾਰ ਤੇ ਮਨੋਰੰਜਨ ਦੀ ਨਿਰੰਤਰ ਧਾਰਾ ਵਹਿ ਰਹੀ ਹੈ ਅਤੇ ਜੇ ਉਹ ਸਮੱਗਰੀ ਸਕਾਰਾਤਮਕ ਨਹੀਂ ਹੈ ਤਾਂ ਇਸ ਨਾਲ ‘ਤਕਨੀਕੀ ਭਾਰ ਜਾਂ ਤਕਨੀਕੀ ਥਕਾਵਟ' ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਧਿਆਨ ਦੇਣਾ ਮਹੱਤਵ ਪੂਰਨ ਹੈ ਕਿ ਉਨ੍ਹਾਂ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਮਾਰਟ ਫੋਨ ਦੀ ਵਰਤੋਂ ਪੂਰੀ ਤਰ੍ਹਾਂ ਖਰਾਬ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾੱਲ ਕਰਨ ਅਤੇ ਮੈਸੇਜ ਭੇਜਣ ਦੇ ਲਿਹਾਜ਼ ਨਾਲ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026