Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖਾਲਸਾ ਕਰੈਡਿਟ ਯੂਨੀਅਨ ਨੇ ਮਨੁੱਖੀ ਅਧਿਕਾਰ ਜਥੇਬੰਦੀ Ensaaf.org ਨੂੰ 50 ਹਜ਼ਾਰ ਡਾਲਰ ਦੀ ਸਹਾਇਤਾ ਦਿੱਤੀ

Posted on April 19th, 2019

ਸਰੀ (ਚੜ੍ਹਦੀ ਕਲਾ ਬਿਊਰੋ)- ਬ੍ਰਿਟਿਸ਼ ਕੋਲੰਬੀਆ ਦੀ ਖਾਲਸਾ ਕਰੈਡਿਟ ਯੂਨੀਅਨ ਨੇ 50 ਹਜ਼ਾਰ ਡਾਲਰ ਦੀ ਸਹਾਇਤਾ Ensaaf.org ਨਾਮ ਦੀ ਮਨੁੱਖੀ ਅਧਿਕਾਰ ਜਥੇਬੰਦੀ ਨੂੰ ਦਿੱਤੀ ਹੈ, ਜਿਸਨੇ ਪੂਰੇ ਪੰਜਾਬ ‘ਚ ਕੰਮ ਕਰਕੇ ਹਰ ਪਿੰਡ/ਸ਼ਹਿਰ ‘ਚ ਭਾਰਤੀ ਫੋਰਸਾਂ ਵੱਲੋਂ ਮਾਰੇ ਗਏ ਲੋਕਾਂ ਦਾ ਵੇਰਵਾ ਇਕੱਤਰ ਕਰਕੇ ਇਸ ਵੈੱਬਸਾਈਟ ‘ਤੇ ਪਾਇਆ ਹੈ ਤੇ ਹੁਣ ਇਸਦੀ ਪੰਜਾਬੀ ਕੀਤੀ ਜਾ ਰਹੀ ਹੈ। ਡਾਟਾ ਦੇਖਣ ਲਈ ਲਿੰਕ data.ensaaf.org

ਇਸ ਵੈੱਬਸਾਈਟ ਰਾਹੀਂ ਤੁਸੀਂ ਪੰਜਾਬ ਦੇ ਨਕਸ਼ੇ ਰਾਹੀਂ ਜਾਂ ਆਪਣਾ ਪਿੰਡ/ਸ਼ਹਿਰ ਟਾਈਪ ਕਰਕੇ ਦੇਖ ਸਕਦੇ ਹੋ ਕਿ ਤੁਹਾਡੇ ਇਲਾਕੇ ‘ਚੋਂ ਕਿਸ ਕਿਸ ਨੂੰ ਮਾਰਿਆ ਜਾਂ ਲਾਪਤਾ ਕੀਤਾ ਗਿਆ। ਡਾਟਾ ਇਕੱਠਾ ਕਰਨ ਦੀ ਇਹ ਬਹੁਤ ਵੱਡੀ ਸੇਵਾ ਸੀ, ਜਿਸਨੂੰ ਅਮਰੀਕਾ ਆਧਾਰਿਤ ਵਕੀਲਾਂ ਸੁਖਮਨ ਸਿੰਘ ਧਾਮੀ, ਜਸਕਰਨ ਕੌਰ ਅਤੇ ਸਾਥੀਆਂ ਦੀ ਟੀਮ ਨੇ ਨਿਭਾਇਆ ਹੈ।



Archive

RECENT STORIES