Posted on June 15th, 2013

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਨੂੰ ਖਾਰਜ ਕਰਨ ਦੇ ਅਮਰੀਕੀ ਸੰਘੀ ਅਦਾਲਤ ਦੇ ਫੈਸਲੇ ਨੂੰ ਅਮਰੀਕੀ ਸਿਖ ਜਥੇਬੰਦੀ ਨੇ ਚੁਣੌਤੀ ਦਿੱਤੀ ਹੈ। ਇਸ ਅਪੀਲ 'ਤੇ ਅਮਰੀਕੀ ਕੋਰਟ ਆਫ ਅਪੀਲ ਨੇ ਨੋਟਿਸ ਜਾਰੀ ਕੀਤਾ ਹੈ। ਇਕ ਮਹੀਨਾ ਪਹਿਲਾਂ 17 ਮਈ ਨੂੰ ਵਿਸਕਾਨਸਿਨ ਦੀ ਅਮਰੀਕੀ ਜ਼ਿਲਾ ਅਦਾਲਤ ਨੇ ਬਾਦਲ ਖਿਲਾਫ ਮਾਮਲਾ ਖਾਰਜ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਬਾਦਲ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਦਾਇਰ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਸਿੱਖਸ ਫਾਰ ਜਸਟਿਸ ਅਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਨੂੰ ਕਦੀ ਸੰਮਨ ਨਹੀਂ ਭੇਜਿਆ। ਵਿਸਕਾਨਸਿਨ ਅਦਾਲਤ ਦੇ ਉਕਤ ਫੈਸਲੇ ਨੂੰ ਚੁਣੌਤੀ ਦਿੰਦਿਆਂ ਸ਼ਿਕਾਗੋ ਸਥਿਤ ਪਾਵਿਚ ਲਾਅ ਗਰੁੱਪ ਦੇ ਮਾਧਿਅਮ ਰਾਹੀਂ ਬੀਤੇ ਦਿਨ ਇਹ ਅਪੀਲ ਦਾਇਰ ਕੀਤੀ ਗਈ ਹੈ। ਸਿੱਖਸ ਫਾਰ ਜਸਟਿਸ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਤਰਫੋਂ ਸਾਬਕਾ ਅਮਰੀਕੀ ਸੰਘੀ ਜੱਜ ਇਆਨ ਲੇਵਿਨ ਮਾਮਲੇ ਦੀ ਪੈਰਵਾਈ ਕਰ ਰਹੇ ਹਨ।
ਅਮਰੀਕਾ ਦੀ ਅਪੀਲੀ ਅਦਾਲਤ ਤੋਂ ਬਾਦਲ ਖਿਲਾਫ ਉਕਤ ਕੇਸ ਦੀ ਸੁਣਵਾਈ ਕਰਨ ਦੀ ਮੰਗ ਕਰਦੇ ਹੋਏ ਸਿੱਖਸ ਫਾਰ ਜਸਟਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਾਦਲ ਪ੍ਰਸ਼ਾਸਨ ਵਲੋਂ ਸਬੂਤਾਂ ਨੂੰ ਤੋੜਣ ਮਰੋੜਣ, ਇਨਸਾਫ ਦੇ ਰਾਹ ਵਿਚ ਅੜਿਕਾ ਡਾਹੁਣ ਅਤੇ ਅਮਰੀਕਾ ਵਿਚ ਰਹਿ ਰਹੇ ਪੀੜਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਨਾਲ ਸਬੰਧਤ ਸਬੂਤ ਪੇਸ਼ ਕੀਤੇ ਜਾਣਗੇ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਅਮਰੀਕੀ ਅਪੀਲੀ ਅਦਾਲਤ ਵਿਚ ਦਾਇਰ ਕੀਤੀ ਗਈ ਉਕਤ ਅਪੀਲ ਵਿਚ ਕਈ ਅਹਿਮ ਸਵਾਲ ਉਠਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਿਖਸ ਫਾਰ ਜਸਟਿਸ ਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਾਦਲ ਅਤੇ ਸੁਖਬੀਰ ਦੇ ਵਿਦੇਸ਼ੀ ਦੌਰਿਆਂ 'ਤੇ ਵੀ ਕੜੀ ਨਜ਼ਰ ਰੱਖੇਗੀ।

Posted on April 2nd, 2026

Posted on April 1st, 2026

Posted on March 30th, 2026

Posted on March 27th, 2026

Posted on March 26th, 2026

Posted on March 25th, 2026

Posted on March 24th, 2026

Posted on March 23rd, 2026

Posted on March 20th, 2026

Posted on March 19th, 2026

Posted on March 18th, 2026

Posted on March 17th, 2026