Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਦਸਤਾਰ ’ਚ ਸਜੇ ਗਹਿਣੇ ਦੀ ਨਿਲਾਮੀ ਹੋਈ

Posted on May 3rd, 2019


ਲੰਡਨ, 2 ਮਈ- ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਦਸਤਾਰ ’ਚ ਸਜਿਆ ਰਤਨਾਂ ਵਾਲਾ ਗਹਿਣਾ, ਜਿਸ ਨੂੰ ਸਰਪੇਚ ਵੀ ਆਖਦੇ ਹਨ, ਲੰਡਨ ਦੇ ਸੋਥਬੀਜ਼ ਨਿਲਾਮ ਘਰ ਵੱਲੋਂ ਵਿਉਂਤੀ ਬੋਲੀ ਦੌਰਾਨ ਵੱਡੀ ਕੀਮਤ ’ਤੇ ਵਿਕਿਆ। ਨਿਲਾਮ ਘਰ ਵੱਲੋਂ ਕਈ ਹੋਰ ਬੇਸ਼ਕੀਮਤੀ ਵਸਤਾਂ ਦੀ ਬੋਲੀ ਵੀ ਲਾਈ ਗਈ। ਦਸਤਾਰ ’ਚ ਮੀਨਾਕਾਰੀ ਵਾਲਾ ਗਹਿਣਾ ਸਾਢੇ 3 ਲੱਖ ਪੌਂਡ ’ਚ ਵਿਕਿਆ ਜਦਕਿ ਇਸ ਦੀ ਬੋਲੀ ਇਕ ਲੱਖ 80 ਹਜ਼ਾਰ ਪੌਂਡ ਤੋਂ ਸ਼ੁਰੂ ਕੀਤੀ ਗਈ ਸੀ। 

ਜਦ ਰਾਜ ਹੋਵੇ ਤਾਂ ਰਾਜ ਵਾਲੇ ਗਾਂਧੀ ਦੇ ਲਵ ਲੈਟਰ ਤੱਕ ਵੀ ਨਿਲਾਮੀ ਤੋਂ ਪਹਿਲਾਂ ਖਰੀਦ ਲੈਂਦੇ ਹਨ। ਗੁਲਾਮ ਕੌਮਾਂ ਦਾ ਸਰਮਾਇਆ ਇੱਦਾਂ ਹੀ ਨਿਲਾਮੀਆਂ 'ਚ ਵੇਚ ਕੇ ਕੌਮਾਂ ਨੂੰ ਜ਼ਲੀਲ ਕੀਤਾ ਜਾਂਦਾ।



Archive

RECENT STORIES