Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ-ਅਮਰੀਕਾ ਸਰਹੱਦ 'ਤੇ ਵਾਪਰੇ ਹਾਦਸੇ 'ਚ ਇੱਕ ਦੀ ਮੌਤ

Posted on May 3rd, 2019

ਸਰੀ- ਵੀਰਵਾਰ ਦੁਪਿਹਰ ਨਜ਼ਦੀਕ ਸਥਿਤ ਕੈਨੇਡਾ-ਅਮਰੀਕਾ ਪੀਸ ਆਰਚ ਸਰਹੱਦ 'ਤੇ ਅਮਰੀਕਾ ਵਾਲੇ ਪਾਸੇ ਦੋ ਗੱਡੀਆਂ ਦਰਮਿਆਨ ਵਾਪਰੇ ਹਾਦਸੇ ਕਾਰਨ ਇੱਕ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਵੈਨ 'ਚ ਸਵਾਰ ਇੱਕ ਵਿਅਕਤੀ ਅੱਗ ਦੀਆਂ ਲਪਟਾਂ 'ਚ ਘਿਰ ਕੇ ਦਮ ਤੋੜ ਗਿਆ। ਵੈਨ 'ਚ ਟੱਕਰ ਮਾਰਨ ਵਾਲੇ ਪੋਰਸ਼ ਟਰੱਕ ਦੇ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਅਚਾਨਕ ਅੱਗ ਲੱਗ ਜਾਣ ਕਾਰਨ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਕਿਤੇ ਗੱਡੀ 'ਚ ਪੈਟਰੌਲ ਦੀਆਂ ਕੈਨੀਆਂ ਤਾਂ ਨਹੀਂ ਸੀ ਰੱਖੀਆਂ ਹੋਈਆਂ! ਕੈਨੇਡਾ 'ਚ ਗੈਸ ਮਹਿੰਗੀ ਹੋਣ ਕਾਰਨ ਕਈ ਲੋਕ ਗੱਡੀ ਤਾਂ ਅਮਰੀਕਾ ਜਾ ਕੇ ਭਰਾ ਹੀ ਲਿਆਉਂਦੇ ਹਨ, ਨਾਲ ਕਈ-ਕਈ ਕੈਨੀਆਂ ਵੀ ਭਰ ਲਿਆਉਂਦੇ ਹਨ, ਜੋ ਕਿ ਬਹੁਤ ਖਤਰਨਾਕ ਸਿੱਧ ਹੋ ਸਕਦੀਆਂ ਹਨ।




Archive

RECENT STORIES