Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਨਿਰੰਕਾਰੀ ਦਰਬਾਰ ਜਾ ਕੇ ਸਾਧਵੀ ਦੇ ਪੈਰਾਂ ਵਿੱਚ ਮੱਥਾ ਟੇਕਿਆ

Posted on May 10th, 2019


ਅੰਮ੍ਰਿਤਸਰ- ਪਾਰਲੀਮੈਂਟ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਖ ਭਾਵਨਾਵਾਂ ਦੀ ਉਲੰਘਣਾ ਕਰਦਿਆਂ ਅੰਮ੍ਰਿਤਸਰ ਦੇ ਨਿਰੰਕਾਰੀ ਦਰਬਾਰ ਜਾ ਕੇ ਇੱਕ ਸਾਧਵੀ ਦੇ ਪੈਰਾਂ ਉੱਤੇ ਸਿਰ ਧਰ ਕੇ ਇਸ ਦੀਆਂ ਤਸਵੀਰਾਂ ਖੁਦ ਫੇਸਬੁਕ 'ਤੇ ਪੋਸਟ ਕੀਤੀਆਂ ਹਨ।

ਵਰਨਣ ਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਹਾਈ ਪ੍ਰੋਫਾਈਲ ਉਮੀਦਵਾਰ ਨੂੰ ਜਿਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜ਼ੋਰਾਂ ਨਾਲ ਲੱਗੇ ਹੋਏ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਹਰਦੀਪ ਸਿੰਘ ਪੁਰੀ ਬੀਤੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿਰੰਕਾਰੀ ਡੇਰੇ ਵਿੱਚ ਗਏ ਤੇ ਉਨ੍ਹਾਂ ਉਥੇ ਚੱਲ ਰਹੇ ਸਮਾਗਮ ਵਿੱਚ ਭਾਗ ਲਿਆ। ਪ੍ਰਵਚਨ ਸੁਣਨ ਪਿੱਛੋਂ ਅਸ਼ੀਰਵਾਦ ਲੈਣ ਲਈ ਪੁਰੀ ਨੇ ਪ੍ਰਵਚਨ ਕਰਨ ਵਾਲੀ ਸਾਧਵੀ ਦੇ ਪੈਰਾਂ ਉਤੇ ਸਿਰ ਰੱਖ ਕੇ ਜਿੱਤ ਦਾ ਅਸ਼ੀਰਵਾਦ ਲਿਆ। ਜਦੋਂ ਗਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਿਰੋਪਾਉ ਪਾਈ ਹਰਦੀਪ ਸਿੰਘ ਪੁਰੀ ਪੂਰੀ ਸ਼ਰਧਾ ਨਾਲ ਮੱਥਾ ਟੇਕ ਰਹੇ ਹਨ ਤਾਂ ਇਸ ਫੋਟੋ ਜਨਤਕ ਹੁੰਦੇ ਸਾਰ ਹੀ ਸਿੱਖ ਹਲਕਿਆਂ ਵਿੱਚ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ। 10 ਜੂਨ 1978 ਨੂੰ ਸ੍ਰੀ ਅਕਾਲ ਤਖਤ ਤੋਂ ਨਿਰੰਕਾਰੀਆਂ ਦੇ ਨਾਲ ਕਿਸੇ ਕਿਸਮ ਦੀ ਸਾਂਝ ਰੱਖਣ ਲਈ ਮਨ੍ਹਾ ਕਰਦਾ ਆਦੇਸ਼ ਜਾਰੀ ਕੀਤਾ ਹੋਇਆ ਹੈ।



Archive

RECENT STORIES